ਪੰਜਾਬ

punjab

ETV Bharat / state

ਸਿੱਖ ਇਤਿਹਾਸ ਦੀਆਂ ਮਹਾਨ ਘਟਨਾਵਾਂ ਨਾਲ ਸਬੰਧਿਤ ਕਿਤਾਬਾਂ ਲੋਕ ਅਰਪਣ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਭ ਨੂੰ ਪੜ੍ਹਨ ਦੀ ਕੀਤੀ ਅਪੀਲ - ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧਕ

ਬਠਿੰਡਾ ਵਿੱਚ ਕਿਤਾਬ ਮੋਰਚਾ ਗੁਰੂ ਕਾ ਬਾਗ ਅਤੇ ਸਾਕਾ ਪੰਜਾ ਸਾਹਿਬ (Kitab Morcha Guru Ka Bagh and Saka Panja Sahib) ਨੂੰ ਅੱਜ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੋਕ ਅਰਪਿਤ (Giani Harpreet Singh presented the people) ਕੀਤਾ। ਇਸ ਕਿਤਾਬ ਨੂੰ ਸਖ਼ਤ ਮਿਹਨਤ ਤੋਂ ਬਾਅਦ ਸਿੱਖ ਪੰਥ ਦੇ ਵਿਦਵਾਨ ਹਰਿੰਦਰ ਸਿੰਘ ਖਾਲਸਾ ਵੱਲੋਂ ਕਲਮਬੰਧ ਕੀਤਾ ਗਿਆ ਹੈ।

People offering books related to Sikh history at Bathinda
ਸਿੱਖ ਇਤਿਹਾਸ ਦੀਆਂ ਮਹਾਨ ਘਟਨਾਵਾਂ ਨਾਲ ਸਬੰਧਿਤ ਕਿਤਾਬਾਂ ਲੋਕ ਅਰਪਣ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਭ ਨੂੰ ਪੜ੍ਹਨ ਦੀ ਕੀਤੀ ਅਪੀਲ

By

Published : Dec 16, 2022, 7:50 PM IST

ਸਿੱਖ ਇਤਿਹਾਸ ਦੀਆਂ ਮਹਾਨ ਘਟਨਾਵਾਂ ਨਾਲ ਸਬੰਧਿਤ ਕਿਤਾਬਾਂ ਲੋਕ ਅਰਪਣ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਭ ਨੂੰ ਪੜ੍ਹਨ ਦੀ ਕੀਤੀ ਅਪੀਲ

ਬਠਿੰਡਾ: ਸਿੱਖ ਪੰਥ ਦੇ ਵਿਦਵਾਨ ਹਰਿੰਦਰ ਸਿੰਘ ਖ਼ਾਲਸਾ (Sikh scholar Harinder Singh Khalsa) ਵੱਲੋਂ ਇਕ ਸਦੀ ਪਹਿਲਾਂ ਗੁਰੂ ਕੇ ਬਾਗ ਦੇ ਲੱਗੇ ਮੋਰਚੇ ਅਤੇ ਉਸੇ ਦੌਰਾਨ ਪੰਜਾ ਸਾਹਿਬ ਦੇ ਸਾਕੇ ਦੇ ਸਮੁੱਚੇ ਇਤਿਹਾਸ ਨੂੰ ਲੈ ਕੇ ਲਿਖੀ ਗਈ ਕਿਤਾਬ ਮੋਰਚਾ ਗੁਰੂ ਕਾ ਬਾਗ ਅਤੇ ਸਾਕਾ ਪੰਜਾ ਸਾਹਿਬ ਨੂੰ ਅੱਜ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲੋਕ ਅਰਪਿਤ (Giani Harpreet Singh presented the people) ਕੀਤਾ ਗਿਆ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਖਾਲਸਾ ਜੀ ਵੱਲੋਂ ਲਿਖੀ ਇਸ ਕਿਤਾਬ ਦੀ ਸ਼ਲਾਘਾ ਕੀਤੀ ਉੱਥੇ ਹੀ ਇਤਿਹਾਸ ਤੋਂ ਪਾਸੇ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਪੜ੍ਹਨ ਦੀ ਪ੍ਰੇਰਣਾ ਦਿੱਤੀ,


17 ਕਿਤਾਬਾਂ: ਸਿੱਖ ਪੰਥ ਨੂੰ ਜਾਣਕਾਰੀ ਭਰਪੂਰ ਪਹਿਲਾਂ 17 ਕਿਤਾਬਾਂ ਦੇ ਚੁੱਕੇ ਸਿੱਖ ਪੰਥ ਦੇ ਵਿਦਵਾਨ ਹਰਿੰਦਰ ਸਿੰਘ ਖ਼ਾਲਸਾ (Sikh scholar Harinder Singh Khalsa) ਵੱਲੋਂ ਛੇ ਮਹੀਨੇ ਦੀ ਸਖ਼ਤ ਮਿਹਨਤ ਨਾਲ ਲਿਖੀ ਕਿਤਾਬ ਗੁਰੂ ਕਾ ਬਾਗ ਅਤੇ ਸਾਕਾ ਪੰਜਾ ਸਾਹਿਬ ਲੋਕ ਅਰਪਿਤ ਕੀਤੀ ਗਈ।

ਇਸ ਮੌਕੇ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੇ ਮੁਖੀ ਮੋਰਚੇ ਜਾਂ ਸਾਕੇ ਦੌਰਾਨ ਸ਼ਹੀਦ ਹੋ ਚੁੱਕੇ ਸਨ, ਉਨ੍ਹਾਂ ਪਰਿਵਾਰਾਂ ਨਾਲ ਗੱਲਬਾਤ ਕਰਕੇ ਕਿਤਾਬ ਲਿਖੀ ਜਾਵੇ, ਜਿਸ ਲਈ ਉਹਨਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ, ਕਿਤਾਬ ਲਈ ਇੰਗਲੈਂਡ ਤੋਂ ਵੀ ਜਾਣਕਾਰੀ ਹਾਸਲ (Get information from England for the book) ਕਰਨੀ ਪਈ।



ਸਿੱਖ ਪੰਥ ਦੀ ਮਹੱਤਵਪੂਰਨ ਜਾਣਕਾਰੀ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਸਾ ਜੀ ਵੱਲੋਂ ਲਿਖੀ ਕਿਤਾਬ ਦੀ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਰਾਹੀਂ ਬਹੁਤ ਹੀ ਅਹਿਮ ਜਾਣਕਾਰੀ ਦਿੱਤੀ ਗਈ ਹੈ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਜ਼ਰੂਰ ਪੜ੍ਹਨੀ ਚਾਹੀਦੀ ਹੈ। ਜਦੋਂ ਕਿ ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ (Manager of Bunga Mastuana Sahib) ਨੇ ਨੇ ਕਿਹਾ ਕਿ ਕਿਤਾਬ ਵਿਚ ਸਿੱਖ ਪੰਥ ਦੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਕਿਤਾਬ ਤੇ ਸਖਤ ਮਿਹਨਤ ਵੀ ਕੀਤੀ ਗਈ ਹੈ।


For All Latest Updates

ABOUT THE AUTHOR

...view details