ਪੰਜਾਬ

punjab

ETV Bharat / state

ਕਣਕ ਦੇ ਡਿਪੂ ਕੀ ਖੁੱਲ੍ਹੇ, ਲੋਕ ਸੋਸ਼ਲ ਡਿਸਟੈਂਸ ਵੀ ਭੁੱਲੇ - ਕਣਕ ਦੇ ਡਿਪੂ ਦੇ ਬਾਹਰ ਲੋਕਾਂ ਦੀ ਭੀੜ

ਬਠਿੰਡਾ ਦੇ ਪਰਸ ਰਾਮ ਨਗਰ ਇਲਾਕੇ ਵਿੱਚ ਕਣਕ ਦੇ ਡਿਪੂ ਦੇ ਬਾਹਰ ਲੋਕਾਂ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਲੋਕਾਂ ਨੇ ਇਸ ਦੌਰਾਨ ਸਮਾਜਿਕ ਦੂਰਾ ਦੀ ਪਾਲਣਾ ਨਹੀਂ ਕੀਤੀ।

ਫ਼ੋਟੋ।
ਫ਼ੋਟੋ।

By

Published : May 8, 2020, 12:39 PM IST

ਬਠਿੰਡਾ: ਦੇਸ਼ ਵਿੱਚ ਕਰੋਨਾ ਵਾਇਰਸ ਨੂੰ ਵੇਖਦਿਆਂ ਤਾਲਾਬੰਦੀ ਕੀਤੀ ਗਈ ਹੈ। ਇਸ ਸਮੇਂ ਤਾਲਾਬੰਦੀ ਦੌਰਾਨ ਕੁੱਝ ਛੋਟ ਦਿੱਤੀ ਗਈ ਹੈ ਪਰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਦੇ ਬਾਵਜੂਦ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕਰ ਰਹੇ।

ਵੇਖੋ ਵੀਡੀਓ

ਅਜਿਹਾ ਹੀ ਇਕ ਮਾਮਲਾ ਬਠਿੰਡਾ ਦੇ ਪਰਸ ਰਾਮ ਨਗਰ ਇਲਾਕੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਕਣਕ ਦੇ ਡਿਪੂ ਦੇ ਬਾਹਰ ਲੋਕਾਂ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਹਾਲਾਂਕਿ ਇਹ ਡਿਊਟੀ ਡਿਪੂ ਹੋਲਡਰ ਦੀ ਬਣਦੀ ਹੈ ਕਿ ਆਪਣੇ ਖਪਤਕਾਰਾਂ ਨੂੰ ਸੋਸ਼ਲ ਡਿਸਟੈਂਸਿੰਗ ਦੇ ਨਾਲ ਨਿਯਮਾਂ ਮੁਤਾਬਕ ਕਣਕ ਵੰਡੇ, ਪਰ ਕਣਕ ਡਿਪੂ ਦੇ ਹੋਲਡਰ ਨੇ ਤਾਂ ਆਪਣਾ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹ ਲੋਕਾਂ ਨੂੰ ਵਾਰ-ਵਾਰ ਕਹਿ ਚੁੱਕੇ ਹਨ ਪਰ ਲੋਕਾਂ ਨੂੰ ਸਮਝ ਨਹੀਂ ਆ ਰਹੀ।

ਲੋਕ ਇੱਕ ਦੂਜੇ ਤੋਂ ਦੂਰੀ ਬਣਾਏ ਬਿਨਾਂ ਖੜ੍ਹੇ ਰਹੇ ਜਿਨ੍ਹਾਂ ਨੇ ਨਾ ਤਾਂ ਮਾਸਕ ਪਾਇਆ ਹੈ ਅਤੇ ਨਾ ਹੀ ਸਮਾਜਿਕ ਦੂਰੀ ਬਣਾ ਕੇ ਰੱਖੀ। ਇੱਥੋਂ ਤੱਕ ਕਿ ਡਿਪੂ ਹੋਲਡਰ ਨੇ ਵੀ ਆਪਣੇ ਹੱਥਾਂ ਵਿੱਚ ਕੋਈ ਗਲਵਜ਼ ਨਹੀਂ ਪਾਇਆ ਅਤੇ ਲੋਕਾਂ ਨੂੰ ਲਗਾਤਾਰ ਕਣਕ ਵੰਡੀ ਜਾ ਰਹੀ ਹੈ, ਜਿਨ੍ਹਾਂ ਨੂੰ ਇਸ ਕੋਰੋਨਾ ਮਹਾਂਮਾਰੀ ਦੇ ਖੌਫ਼ ਦਾ ਕੋਈ ਅੰਦਾਜ਼ਾ ਨਹੀਂ, ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਮੌਕੇ ਉੱਤੇ ਪੁੱਜੀ ਅਤੇ ਡਿਪੂ ਹੋਲਡਰ ਨੂੰ ਵੀ ਸੋਸ਼ਲ ਡਿਸਟੈਂਸ ਬਣਾ ਕੇ ਕਣਕ ਵੰਡਣ ਲਈ ਕਿਹਾ।

ABOUT THE AUTHOR

...view details