ਬਠਿੰਡਾ: ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਦੇ ਲੋਕ ਉਸ ਸਮੇਂ ਭੜਕ ਗਏ ਜਦੋਂ ਦੀ ਸ਼ੇਖਪੁਰਾ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਦੀ ਚੋਣ ਨੂੰ ਸੁਰੱਖਿਆ ਪ੍ਰਬੰਧ ਨਾ ਹੋਣ ਦੇ ਬਹਾਨੇ ਮੁਲਤਵੀ ਕਰ ਦਿੱਤੀ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸਭਾ ਦੇ ਮੈਬਰਾਂ ਨੇ ਕਾਂਗਰਸ ਸਰਕਾਰ ਉਪਰ ਧੱਕੇ ਨਾਲ ਆਪਣੇ ਚਹੇਤੇ ਸਭਾ 'ਤੇ ਕਾਬਜ਼ ਕਰਵਾਉਣ ਦੋਸ਼ ਲਗਾਏ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਚੋਣ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ।
ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਨਾ ਕਰਵਾਉਣ ਤੋਂ ਭੜਕੇ ਲੋਕ
ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਦੇ ਲੋਕਾਂ ਉਸ ਸਮੇਂ ਭੜਕ ਗਏ ਜਦੋਂ ਦੀ ਸ਼ੇਖਪੁਰਾ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਦੀ ਚੋਣ ਨੂੰ ਸੁਰੱਖਿਆ ਪ੍ਰਬੰਧ ਨਾ ਹੋਣ ਦੇ ਬਹਾਨੇ ਮੁਲਤਵੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਅੱਜ 'ਦੀ ਸ਼ੇਖਪੁਰਾ ਬਹੁ- ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ' ਦੀ ਚੋਣ ਰੱਖੀ ਗਈ ਸੀ, ਜਿਸ ਲਈ ਚੋਣ ਅਮਲਾ ਭਾਂਵੇ ਸਮੇਂ ਸਿਰ ਪੁੱਜ ਗਿਆ ਸੀ ਪਰ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਨਾ ਕੀਤੇ ਜਾਣ ਕਰਕੇ ਚੋਣ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧ ਨਾ ਹੋਣ ਦਾ ਹਵਾਲਾ ਦੇ ਕੇ ਚੋਣ ਮੁਲਤਵੀ ਕਰ ਦਿੱਤੀ। ਜਿਸ ਤੋਂ ਲੋਕ ਭੜਕ ਗਏ ਤੇ ਭੜਕੇ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਸੁਰੂ ਕਰ ਦਿੱਤੀ। ਪਿੰਡ ਵਾਸੀਆਂ ਕਿਹਾ ਕਿ ਮੋਜੂਦਾ ਸਰਕਾਰ ਆਪਣੇ ਚਹੇਤੇ ਲੋਕਾਂ ਨੂੰ ਸੁਸਾਇਟੀ 'ਤੇ ਧੱਕੇ ਨਾਲ ਕਾਬਜ਼ਾ ਕਰਵਾਉਣਾਨ ਚਾਹੁੰਦੀ ਹੈ ਜਿਸ ਕਰਕੇ ਚੋਣ ਰੱਦ ਕੀਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਇਥੇ ਹੋਰਨਾਂ ਪਿੰਡਾਂ ਦੀ ਤਰ੍ਹਾਂ ਧੱਕੇ ਨਾਲ ਚੋਣ ਨਹੀ ਹੋਣ ਦਿੱਤੀ ਜਾਵੇਗੀ ਤੇ ਪ੍ਰਸ਼ਸਨ ਤੋਂ ਮੰਗ ਕੀਤੀ ਕਿ ਚੋਣ ਪਾਰਦਰਸੀ ਢੰਗ ਨਾਲ ਕਰਵਾਈ ਜਾਵੇ।
ਉਧਰ ਦੂਜੇ ਪਾਸੇ ਚੋਣ ਕਰਵਾਉਣ ਲਈ ਆਏ ਚੋਣ ਅਮਲੇ ਨੇ ਕਿਹਾ ਕਿ ਪੁਲਿਸ ਪ੍ਰਸਾਸਨ ਨੂੰ ਪਹਿਲਾਂ ਹੀ ਚੋਣ ਬਾਰੇ ਜਾਣਕਾਰੀ ਦਿੱਤੀ ਗਈ ਸੀ, ਪਰ ਪੁਲਿਸ ਕੋਲ ਫੋਰਸ ਨਾ ਹੋਣ ਕਰ ਕੇ ਸੁਰੱਖਿਆ ਦੇ ਪ੍ਰਬੰਧ ਨਹੀਂ ਹੋ ਸਕੇ ਅਤੇ ਕਾਰਵਾਈ ਵੀ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।