ਪੰਜਾਬ

punjab

ETV Bharat / state

ਝੋਨੇ ਦੀ ਪਰਾਲੀ ਦੇ ਧੂੰਏ ਨਾਲ ਰਾਹਗੀਰਾਂ ਨੂੰ ਆਉਣ ਲੱਗੀਆਂ ਮੁਸ਼ਕਿਲਾਂ - peddy straw burning

ਝੋਨੇ ਦੀ ਪਰਾਲੀ ਨੂੰ ਅੱਗਾਂ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਸ ਦਾ ਧੂੰਆਂ ਸ਼ਹਿਰਾਂ ਤੱਕ ਵੀ ਪਹੁੰਚ ਗਿਆ ਹੈ। ਰਾਹੀਗਰ ਨੂੰ ਧੂੰਏ ਕਾਰਨ ਕਈ ਤਰ੍ਹਾਂ ਮੁਸ਼ਕਿਲਾਂ ਹੋ ਰਹੀਆਂ ਹਨ।

ਝੋਨੇ ਦੀ ਪਰਾਲੀ ਦੇ ਧੂੰਏ ਨਾਲ ਰਾਹਗੀਰਾਂ ਨੂੰ ਆਉਣ ਲੱਗੀਆਂ ਮੁਸ਼ਕਿਲਾਂ
ਝੋਨੇ ਦੀ ਪਰਾਲੀ ਦੇ ਧੂੰਏ ਨਾਲ ਰਾਹਗੀਰਾਂ ਨੂੰ ਆਉਣ ਲੱਗੀਆਂ ਮੁਸ਼ਕਿਲਾਂ

By

Published : Oct 24, 2020, 10:27 PM IST

ਬਠਿੰਡਾ: ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਧੂੰਆਂ ਸ਼ਹਿਰਾਂ ਤੱਕ ਵੀ ਪਹੁੰਚਣ ਲੱਗ ਪਿਆ ਹੈ। ਬਠਿੰਡਾ ਸ਼ਹਿਰ ਦੀ ਆਬੋ ਹਵਾ ਵਿੱਚ ਘੁਲਿਆ ਹੋਇਆ ਇਹ ਪਰਾਲੀ ਦਾ ਧੂੰਆਂ ਜਿੱਥੇ ਲੋਕਾਂ ਲਈ ਬਿਮਾਰੀ ਦਾ ਕਾਰਨ ਬਣਿਆ ਹੋਇਆ ਹੈ, ਉੱਥੇ ਹੀ ਆਵਾਜਾਈ ਅਤੇ ਜਨ-ਜੀਵਨ ਵੀ ਕਾਫ਼ੀ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਹੈ।

ਸੜਕਾਂ ਉੱਤੇ ਲਾਈਟਾਂ ਜਗਾ ਕੇ ਧੂੰਏ ਵਿੱਚੋਂ ਲੰਘਦੇ ਹੋਏ ਵਹੀਕਲਾਂ ਦੀਆਂ ਤਸਵੀਰਾਂ ਜ਼ਾਹਿਰ ਕਰਦਿਆਂ ਹਨ ਕਿ ਕਿਸ ਤਰੀਕੇ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

ਇਸ ਮੌਕੇ ਰਾਹਗੀਰਾਂ ਨੇ ਦੱਸਿਆ ਕਿ ਸੜਕਾਂ ਅਤੇ ਧੂੰਏ ਕਾਰਨ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਵੱਲੋਂ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਦੇ ਇਸ ਮੁੱਦੇ ਨੂੰ ਬੈਠ ਕੇ ਹੱਲ ਕਰਨਾ ਚਾਹੀਦਾ ਹੈ। ਲੋਕਾਂ ਨੂੰ ਇਸ ਧੂੰਏ ਕਾਰਨ ਕਈ ਬੀਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਅੱਖਾਂ ਵਿੱਚ ਜਲਣ ਪੈਦਾ ਹੁੰਦੀ ਹੈ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ।

ਵੇਖੋ ਵੀਡੀਓ।

ਇਸ ਮੌਕੇ ਰਾਹਗੀਰ ਨੇ ਇਹ ਵੀ ਦੱਸਿਆ ਕੀ ਪਰਾਲੀ ਦਾ ਧੂੰਆਂ ਨਾ ਸਿਰਫ਼ ਸਾਡੀ ਆਬੋ-ਹਵਾ ਦੂਸ਼ਿਤ ਕਰਦਾ ਹੈ, ਬਲਕਿ ਕਿਸਾਨਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਇਸ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਵੀ ਸਮੱਸਿਆਵਾਂ ਝੱਲਣੀਆਂ ਪੈਂਦੀਆਂ ਹਨ ਅਤੇ ਕਈ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤਾਂ ਪਰਾਲੀ ਨੂੰ ਅੱਗ ਲਾਉਣ ਕੰਮ ਸ਼ੁਰੂ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਧੁੰਦਾਂ ਪੈਣੀ ਸ਼ੁਰੂ ਹੋਣਗੀਆਂ ਤਾਂ ਝੋਨੇ ਦੀ ਪਰਾਲੀ ਦਾ ਧੂੰਆ ਅਤੇ ਧੁੰਦ ਮਿਲ ਕੇ ਕਈ ਸੜਕ ਹਾਦਸਿਆਂ ਨੂੰ ਅੰਜ਼ਾਮ ਦੇ ਸਕਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਇਸ ਪਰਾਲੀ ਸਮੱਸਿਆ ਤੋਂ ਨਿਜਾਤ ਮਿਲੀ ਕੋਈ ਠੋਸ ਕਦਮ ਚੁੱਕੇ

ਆਪਣੀ ਮਜ਼ਦੂਰੀ ਕਰ ਕੇ ਵਾਪਸ ਘਰ ਨੂੰ ਮੁੜ ਰਹੇ ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਹ ਗੋਨਿਆਣਾ ਮੰਡੀ ਤੋਂ ਬਠਿੰਡਾ ਤੱਕ ਦਾ ਸਫ਼ਰ ਤੈਅ ਕਰ ਕੇ ਆਇਆ ਹੈ, ਜਿਸ ਕਰ ਕੇ ਉਸ ਦੀ ਅੱਖਾਂ ਵਿੱਚ ਪਰਾਲੀ ਦੇ ਧੂੰਏਂ ਕਾਰਨ ਜਲਨ ਹੋ ਰਹੀ ਹੈ।

ABOUT THE AUTHOR

...view details