ਚਾਇਨਾ ਡੋਰ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਣ ਲਈ ਪਵਨ ਕੁਮਾਰ ਨੇ ਲਗਾਇਆ ਨਵਾਂ ਜੁਗਾੜ ਬਠਿੰਡਾ: ਜਿਉਂ ਜਿਉਂ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਤਿਉਂ-ਤਿਉਂ ਚਾਈਨਾ ਡੋਰ ਦਾ ਕਹਿਰ ਜਗ੍ਹਾ-ਜਗ੍ਹਾ ਵੇਖਣ ਨੂੰ ਮਿਲ ਰਿਹਾ ਹੈ। ਆਏ ਦਿਨ ਵਾਪਰ ਹਾਦਸੇ ਵਾਪਰ ਰਹੇ ਹਨ। ਜਿਸ ਨੂੰ ਰੋਕਣ ਲਈ ਬਠਿੰਡਾ ਦੇ ਨੌਜਵਾਨ ਵੱਲੋਂ ਇੱਕ ਅਜਿਹਾ ਜੁਗਾੜ ਤਿਆਰ ਕੀਤਾ (new trick to avoid accidents due to China Door) ਗਿਆ ਹੈ। ਜੋ ਦੋ ਪਹੀਆ ਵਾਹਨ ਚਾਲਕ ਨੂੰ ਚਾਇਨਾ ਡੋਰ ਤੋਂ ਬਚਾਵੇਗਾ (new trick on two wheelers to avoid accidents due to China Door)।
ਗੱਲਬਾਤ ਦੌਰਾਨ ਨੌਜਵਾਨ ਪਵਨ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਆਪਣੇ ਕਾਰੋਬਾਰ ਲਈ ਸ਼ਹਿਰ ਤੋਂ ਬਾਹਰ ਆਉਂਦਾ ਹੈ। ਜਦੋਂ ਮੁਲਤਾਨੀਆ ਪੁਲ ਉੱਪਰੋਂ ਦੀ ਲੰਘ ਰਿਹਾ ਸੀ ਤਾਂ ਉਸ ਦੇ ਸਾਹਮਣੇ ਇਕ ਨੌਜਵਾਨ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ। ਉਹ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਜਿਸ ਕਾਰਨ ਉਸ ਨੇ ਇਹ ਕਵਜ਼ ਤਿਆਰ ਕੀਤਾ ਹੈ। ਤਾਂ ਜੋ ਚਾਇਨਾ ਡੋਰ ਉਸ ਦੇ ਗਲੇ ਜਾ ਹੋਰ ਸਰੀਰ ਦੇ ਹਿੱਸੇ ਨੂੰ ਨੁਕਸਾਨ ਨਾ ਪਹੁੰਚਾ ਸਕੇ।
100 ਰੁਪਏ 'ਚ ਚਾਇਨਾ ਡੋਰ ਤੋਂ ਬਚਣ ਦਾ ਜੁਗਾੜ: ਪਵਨ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੀ ਦੋ ਪਹੀਆ ਵਾਹਨ ਦੇ ਅੱਗੇ ਇੱਕ ਤਾਰ ਲਗਾਈ ਹੋਈ ਹੈ। ਜਿਸ ਕਾਰਨ ਕੋਈ ਵੀ ਡੋਰ ਉਸ ਦੇ ਮੂੰਹ ਉਪਰ ਦੀ ਲੰਗ ਜਾਵੇਗੀ। ਇਸ ਜੁਗਾੜ ਦੇ ਉਪਰ ਸਿਰਫ 100 ਰੁਪਏ ਖਰਚਾ ਆਇਆ ਹੈ। ਜੋ ਉਸ ਨੇ ਆਪਣੇ ਵਾਹਨ ਉਪਰ ਜੁਗਾੜ ਬਣਾਇਆ ਹੈ ਉਸ ਨੂੰ ਪਵਨ ਕੁਮਾਰ ਨੂੰ ਵਾਹਨ ਚਲਾਉਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਦੀ। ਉਸ ਦਾ ਕਹਿਣਾ ਹੈ ਕਿ ਡੋਰ ਹੁਣ ਉਸ ਜੁਗਾੜ ਉਪਰ ਦੀ ਹੋ ਕਿ ਉਸ ਦੇ ਪਿੱਛੇ ਚਲੀ ਜਾਂਦੀ ਹੈ। ਪਹਿਲਾਂ ਡੋਰ ਗਲੇ ਵਿੱਚ ਫਸਣ ਦਾ ਡਰ ਰਹਿੰਦਾ ਸੀ।
ਚਾਇਨਾ ਡੋਰ ਦੀ ਬੰਦ ਕਰਨ ਲਈ ਇਕੱਲਾ ਪੁਲਿਸ ਪ੍ਰਸ਼ਾਸਨ ਹੀ ਜ਼ਿੰਮੇਦਾਰ ਨਹੀਂ: ਪਵਨ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਇਨਾ ਡੋਰ ਦੇ ਕਾਰਨ ਹੋ ਰਹੇ ਨੁਕਸਾਨ ਦੇ ਕਾਰਨ ਪ੍ਰਸ਼ਾਸਨ ਨੂੰ ਡੋਰ ਦੀ ਵਰਤੋਂ ਖਿਲਾੜ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪਵਨ ਕੁਮਾਰ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣ ਤਾਂ ਜੋ ਬੱਚੇ ਇਸ ਡੋਰ ਦੀ ਵਰਤੋਂ ਕਰਕੇ ਕੋਈ ਖਾਸ਼ ਨੁਕਸਾਨ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਚਾਇਨਾ ਡੋਰ ਦੀ ਵਰਤੋਂ ਖਿਲਾਫ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਇਕੱਲਾ ਪੁਲਿਸ ਪ੍ਰਸ਼ਾਸਨ ਹੀ ਇਸ ਲਈ ਜ਼ਿੰਮੇਵਾਰ ਨਹੀਂ ਹੈ। ਲੋਕਾਂ ਨੂੰ ਵੀ ਅਜਿਹੀ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ:-ਬ੍ਰੇਕਅੱਪ ਤੋਂ ਬਾਅਦ ਪ੍ਰੇਮੀ ਨੇ ਪ੍ਰੇਮਿਕਾ ਨੂੰ ਮਾਰਿਆ ਚਾਕੂ, ਮੁਲਜ਼ਮ ਪ੍ਰੇਮੀ ਗ੍ਰਿਫਤਾਰ