ਪੰਜਾਬ

punjab

ETV Bharat / state

ਬੱਚਾ ਚੋਰੀ ਕਰਨ ਆਏ ਚੋਰਾਂ ਨੂੰ ਲੋਕਾਂ ਨੇ ਪਾਈਆਂ ਭਾਜੜਾਂ - ਬਠਿੰਡਾ

ਬਠਿੰਡਾ ਦੀ ਪ੍ਰਜਾਪਤੀ ਕਲੋਨੀ ਵਿੱਚ ਦੋ ਕਾਰ ਸਵਾਰ ਵਿਅਕਤੀਆਂ ਵੱਲੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਮੁਹੱਲਾ ਵਾਸੀਆਂ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਹੈ।

ਫ਼ਾਈਲ ਫ਼ੋਟੋ।

By

Published : Aug 13, 2019, 6:58 PM IST

ਬਠਿੰਡਾ: ਸ਼ਹਿਰ ਦੀ ਪ੍ਰਜਾਪਤੀ ਕਲੋਨੀ ਵਿੱਚ ਮੰਗਲਵਾਰ ਬਾਅਦ ਦੁਪਹਿਰ ਉਸ ਸਮੇਂ ਸਨਸਨੀ ਫ਼ੈਲ ਗਈ ਜਦੋਂ ਕੁੱਝ ਕਾਰ ਸਵਾਰ ਬੱਚੇ ਨੂੰ ਚੁੱਕਣ ਲਈ ਆ ਗਏ। ਮੁਹੱਲਾ ਵਾਸੀਆਂ ਨੇ ਬੱਚਾ ਚੁੱਕਣ ਆਏ ਕਾਰ ਸਵਾਰਾਂ ਨੂੰ ਪੱਥਰ ਮਾਰੇ ਅਤੇ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਵੇਖੋ ਵੀਡੀਓ

ਪ੍ਰਜਾਪਤ ਕਲੋਨੀ ਵਿੱਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਰਾਜ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਰੋਹਿਤ ਕੁਮਾਰ ਜੋ ਕਿ 8ਵੀਂ ਕਲਾਸ ਵਿੱਚ ਪੜ੍ਹਦਾ ਹੈ ਉਸ ਨੂੰ ਕੁਝ ਵਿਅਕਤੀ ਅਗਵਾ ਕਰਨ ਆਏ ਸਨ। ਉਨ੍ਹਾਂ ਦੱਸਿਆ ਕਿ ਬੱਚਾ ਦੁਕਾਨ 'ਤੇ ਇਕੱਲਾ ਬੈਠਾ ਸੀ ਅਤੇ ਉਸ ਸਮੇਂ ਦੋ ਵਿਅਕਤੀ ਆਏ ਜਿਨ੍ਹਾਂ ਨੇ ਬੱਚੇ ਕੋਲੋਂ ਬੀੜੀ ਦਾ ਬੰਡਲ ਮੰਗਿਆ ਅਤੇ ਫਿਰ ਚੱਮਚ ਦੀ ਮੰਗ ਕੀਤੀ। ਬੱਚੇ ਨੇ ਆਪਣੀ ਮਾਸੀ ਨੂੰ ਆਵਾਜ਼ ਮਾਰ ਲਈ।

ਵਿਅਕਤੀ ਵੇਖ ਰਹੇ ਸਨ ਕਿ ਕਦੋਂ ਉਸ ਦੀ ਮਾਸੀ ਅੰਦਰ ਚੱਮਚ ਲੈਣ ਜਾਵੇ ਅਤੇ ਉਹ ਬੱਚੇ ਨੂੰ ਅਗਵਾ ਕਰਕੇ ਲੈ ਜਾਣ ਪਰ ਮਾਸੀ ਨੇ ਚੱਮਚ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਉਹ ਬੀੜੀ ਦਾ ਬੰਡਲ ਲੈ ਕੇ ਚਲੇ ਗਏ ਅਤੇ ਗੱਡੀ ਵਿੱਚ ਗੇੜੀਆਂ ਮਾਰਨ ਲੱਗੇ। ਮੁਹੱਲਾ ਵਾਸੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਗੱਡੀ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਗੱਡੀ ਭਜਾ ਕੇ ਲੈ ਗਏ। ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਵਿਅਕਤੀ ਬੱਚੇ ਨੂੰ ਚੁੱਕਣ ਆਏ ਸਨ ਕਿਉਂਕਿ ਉਹ ਲੋਕ ਕਈ ਦਿਨਾਂ ਤੋਂ ਉਨ੍ਹਾਂ ਦੀ ਗਲੀ 'ਚ ਗੇੜੇ ਮਾਰ ਰਹੇ ਸਨ।

ਰੋਹਿਤ ਦੇ ਪਿਤਾ ਦੇ ਅਨੁਸਾਰ ਵਿਅਕਤੀ ਚਮੱਚ ਇਸ ਲਈ ਮੰਗ ਰਹੇ ਹਨ ਤਾਂ ਕਿ ਬੱਚੇ ਦੀ ਮਾਸੀ ਅੰਦਰ ਚਲੇ ਜਾਏ ਤੇ ਉਹ ਬੱਚੇ ਨੂੰ ਅਗਵਾ ਕਰਕੇ ਲੈ ਜਾਣ ਰੋਹਿਤ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕੁਝ ਵਿਅਕਤੀ ਲਗਾਤਾਰ ਗਲੀ ਵਿਚ ਗੇੜੇ ਮਾਰ ਰਹੇ ਸਨ। ਇਸ ਘਟਨਾ ਤੋਂ ਬਾਅਦ ਮੁਹੱਲਾ ਵਾਸੀ ਸਹਿਮੇ ਹੋਏ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਅਜਿਹੇ ਵਿਅਕਤੀਆਂ ਨੂੰ ਛੇਤੀ ਹੀ ਫੜ੍ਹਿਆ ਜਾਵੇ ਤਾਂ ਜੋ ਅਜਿਹੀ ਕਿਸੇ ਵੀ ਘਟਨਾ ਤੋਂ ਬਚਿਆ ਜਾ ਸਕੇ।

ਬਠਿੰਡਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਸੁਰਾਗ ਹੱਥ ਲੱਗ ਸਕੇ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।

ABOUT THE AUTHOR

...view details