ਪੰਜਾਬ

punjab

ETV Bharat / state

ਆਕਸੀਜਨ ਦੀ ਕਾਲਾਬਾਜ਼ਾਰੀ, ਮਰੀਜ਼ਾਂ ਦੇ ਪਰਿਵਾਰਕ ਮੈਂਬਰ ਭਟਕ ਰਹੇ ਆਕਸੀਜਨ ਲਈ - ਆਕਸੀਜਨ ਸਿੰਲਡਰਾਂ ਲਈ

ਸੂਬੇ ਵਿੱਚ ਆਕਸੀਜਨ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਭਾਵੇਂ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ।

ਬਠਿੰਡਾ ’ਚ ਆਕਸੀਜਨ ਦੀ ਘਾਟ
ਬਠਿੰਡਾ ’ਚ ਆਕਸੀਜਨ ਦੀ ਘਾਟ

By

Published : Apr 24, 2021, 8:34 PM IST

ਬਠਿੰਡਾ: ਸੂਬੇ ਵਿੱਚ ਆਕਸੀਜਨ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਭਾਵੇਂ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਪਿੱਛੋਂ ਆਕਸੀਜਨ ਦੀ ਸਪਲਾਈ ਘੱਟ ਆਉਣ ਕਾਰਨ ਹੁਣ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਆਕਸੀਜਨ ਪਲਾਂਟ ਵਿਚੋਂ ਸਿੱਧੀ ਗੈਸ ਲੈਣ ਲਈ ਪਹੁੰਚ ਰਹੇ ਹਨ।

ਆਕਸੀਜਨ ਦੀ ਕਾਲਾਬਜ਼ਾਰੀ

ਜਦੋਂ ਪੱਤਰਕਾਰਾਂ ਵੱਲੋਂ ਆਕਸੀਜਨ ਪਲਾਂਟ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਭਾਵੇਂ ਪ੍ਰਸ਼ਾਸਨ ਵੱਲੋਂ ਡਰੱਗ ਇੰਸਪੈਕਟਰ ਦੀ ਤਾਇਨਾਤੀ ਕਰ ਸਪਲਾਈ ਬਹਾਲ ਕੀਤੀ ਗਈ ਹੈ। ਪ੍ਰੰਤੂ ਹਾਲੇ ਵੀ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਆਕਸੀਜਨ ਲੈਣ ਲਈ ਦਰ ਦਰ ਭਟਕਣ ਲਈ ਮਜਬੂਰ ਹਨ।

ਸਿਵਲ ਸਰਜਨ ਬਠਿੰਡਾ ਤੇਜਵੰਤ ਸਿੰਘ ਢਿੱਲੋਂ ਨੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਡਰ ਦਾ ਮਾਹੌਲ ਪੈਦਾ ਨਾ ਕੀਤਾ ਜਾਵੇ ਅਤੇ ਲੋੜ ਅਨੁਸਾਰ ਹੀ ਪਲਾਂਟ ਵਿੱਚੋਂ ਆਕਸੀਜਨ ਮੰਗਵਾਈ ਜਾਵੇ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜਵੰਦਾਂ ਲਈ ਆਕਸੀਜਨ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਅਤੇ ਜਿਵੇਂ ਜਿਵੇਂ ਜਿਸ ਹਸਪਤਾਲ ਨੂੰ ਆਕਸੀਜਨ ਦੀ ਲੋੜ ਪਵੇਗੀ ਉੱਥੇ ਆਕਸੀਜਨ ਉਪਲਬੱਧ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: ਆਪ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਆਕਸੀਜਨ ਦੀ ਘਾਟ ਸਬੰਧੀ ਸਰਕਾਰ ਨੂੰ ਘੇਰਿਆ

ABOUT THE AUTHOR

...view details