ਪੰਜਾਬ

punjab

ETV Bharat / state

ਇਸ ਸੰਸਥਾ ਵੱਲੋਂ ਕੋਰੋਨਾ ਕਾਰਨ ਮਰੇ ਵਿਅਕਤੀਆਂ ਦਾ ਕੀਤਾ ਜਾਂਦਾ ਹੈ ਸਸਕਾਰ

ਸਹਾਰਾ ਜਨ ਸੇਵਾ ਵੱਲੋਂ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਸਮਾਜ ਸੇਵਾ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਕਾਰਨ ਮੌਤ ਦਾ ਸ਼ਿਕਾਰ ਹੋਏ ਲੋਕਾਂ ਦਾ ਸਸਕਾਰ ਸਹਾਰਾ ਜਨ ਸੇਵਾ ਸੰਸਥਾ ਬਿਨਾਂ ਪੈਸੇ ਲਏ ਕਰ ਰਹੀ ਹੈ।

ਇਸ ਸੰਸਥਾ ਵੱਲੋਂ ਕੋਰੋਨਾ ਕਾਰਨ ਮਰੇ ਵਿਅਕਤੀਆਂ ਦਾ ਕੀਤਾ ਜਾਂਦਾ ਹੈ ਸਸਕਾਰ
ਇਸ ਸੰਸਥਾ ਵੱਲੋਂ ਕੋਰੋਨਾ ਕਾਰਨ ਮਰੇ ਵਿਅਕਤੀਆਂ ਦਾ ਕੀਤਾ ਜਾਂਦਾ ਹੈ ਸਸਕਾਰ

By

Published : Apr 18, 2021, 2:19 PM IST

ਬਠਿੰਡਾ: ਕੋਰੋਨਾ ਕਾਲ ਦੌਰਾਨ ਕਈ ਲੋਕਾਂ ਨੂੰ ਕਿਸੇ ਨਾ ਕਿਸੇ ਪਰੇਸ਼ਾਨੀ ਤੋਂ ਲੰਘਣਾ ਪਿਆ। ਇਸ ਦੌਰਾਨ ਕਈ ਲੋਕ ਅਤੇ ਸੰਸਥਾਵਾਂ ਇਸ ਤਰ੍ਹਾਂ ਦੀ ਵੀ ਹਨ ਜੋ ਕੋਰੋਨਾ ਕਾਲ ਸਮੇਂ ਅਤੇ ਹੁਣ ਵੀ ਲੋਕਾਂ ਦੀ ਮਦਦ ਕਰ ਰਹੀ ਹਨ। ਇਸੇ ਤਰ੍ਹਾਂ ਬਠਿੰਡਾ ਚ ਸਹਾਰਾ ਜਨ ਸੇਵਾ ਵੱਲੋਂ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਸਮਾਜ ਸੇਵਾ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਕਾਰਨ ਮੌਤ ਦਾ ਸ਼ਿਕਾਰ ਹੋਏ ਲੋਕਾਂ ਦਾ ਸਸਕਾਰ ਸਹਾਰਾ ਜਨ ਸੇਵਾ ਸੰਸਥਾ ਬਿਨਾਂ ਪੈਸੇ ਲਏ ਕਰ ਰਹੀ ਹੈ।

ਇਸ ਸੰਸਥਾ ਵੱਲੋਂ ਕੋਰੋਨਾ ਕਾਰਨ ਮਰੇ ਵਿਅਕਤੀਆਂ ਦਾ ਕੀਤਾ ਜਾਂਦਾ ਹੈ ਸਸਕਾਰ

ਬਿਨਾਂ ਸਰਕਾਰੀ ਮਦਦ ਤੋਂ ਕੀਤੀ ਜਾ ਰਹੀ ਹੈ ਮਦਦ

ਇਸ ਸਬੰਧ ’ਚ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੁਮਿਤ ਢੀਂਗਰਾ ਨੇ ਦੱਸਿਆ ਕਿ ਸਹਾਰਾ ਜਨਸੇਵਾ ਲਗਾਤਾਰ ਮਨੁੱਖਤਾ ਦੀ ਸੇਵਾ ਲਈ ਕਾਰਜ ਕਰਦੀ ਆ ਰਹੀ ਹੈ। ਜਦੋਂ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਚ ਲੌਕਡਾਊਨ ਹੋ ਗਿਆ ਸੀ ਉਸ ਸਮੇਂ ਵੀ ਇਹ ਸੰਸਥਾ ਲੋਕਾਂ ਦੀ ਸੇਵਾ ਚ ਲੱਗੀ ਹੋਈ ਸੀ। ਲੌਕਡਾਊਨ ਦੌਰਾਨ ਲੋੜਵੰਦ ਲੋਕਾਂ ਲਈ ਲੰਗਰ ਅਤੇ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ। ਹੁਣ ਜਿਨ੍ਹਾਂ ਲੋਕਾਂ ਦੀ ਮੌਤ ਕੋਰੋਨਾ ਮਹਾਂਮਾਰੀ ਕਾਰਨ ਹੋਈ ਹੈ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਕੋਈ ਵੀ ਪੈਸੇ ਨਹੀਂ ਲਏ ਜਾ ਰਹੇ ਹਨ। ਲੋਕਾਂ ਦੀ ਇਹ ਮਦਦ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਰਾਮਗੋਪਾਲ 'ਤੇ ਹੋਏ ਹਮਲੇ 'ਤੇ ਆਰਐਸਐਸ ਆਗੂਆਂ ਨੇ ਕਾਰਵਾਈ ਦੀ ਕੀਤੀ ਮੰਗ

ਕਾਬਿਲੇਗੌਰ ਹੈ ਕਿ ਸਹਾਰਾ ਜਨ ਸੇਵਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾ ਰਹੀ ਹੈ। ਕੋਰੋਨਾ ਦੇ ਮਰੀਜ਼ ਦੇ ਅੰਤਿਮ ਸਸਕਾਰ ਸਮੇਂ ਵਰਕਰ ਪੀਪੀ ਕਿੱਟ, ਸੈਨੇਟਾਈਜਰ ਅਤੇ ਮਾਸਕ ਦੀ ਵਰਤੋਂ ਕੀਤੀ ਜਾਂਦੀ ਹੈ। ਸੰਸਥਾ ਵੱਲੋਂ ਲੋਕਾਂ ਦੀ ਧਾਰਮਿਕ ਆਸਥਾ ਨੂੰ ਧਿਆਨ ਚ ਰੱਖਦੇ ਹੋਏ ਸਸਕਾਰ ਕੀਤਾ ਜਾ ਰਿਹਾ ਹੈ।

ABOUT THE AUTHOR

...view details