ਪੰਜਾਬ

punjab

ETV Bharat / state

BJP-Akali Alliance : ਕੀ ਸੁਨੀਲ ਜਾਖੜ ਵਾਲੀ ਕਿਸ਼ਤੀ ਭਾਜਪਾ ਨੂੰ ਤਾਰੇਗੀ? - ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼

ਸੁਨੀਲ ਜਾਖੜ ਪ੍ਰਧਾਨ ਬਣਨ ਦੀ ਦੌੜ ਵੀ ਜਿੱਤ ਗਏ। ਸਿਆਸੀ ਤੌਰ ੳੱਤੇ ਸੁਨੀਲ ਜਾਖੜ ਦਾ ਕੱਦ ਵੀ ਬਹੁਤ ਵੱਡਾ ਹੈ, ਪਰ ਭਾਜਪਾ ਵੱਲੋਂ ਲਿਆਂਦੇ ਗਏ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਦਿੱਤੇ ਬਿਆਨਾਂ ਨੂੰ ਪੰਜਾਬ ਭਾਜਪਾ ਲੋਕਾਂ ਦੇ ਮਨਾਂ ਵਿੱਚੋਂ ਕਿਸ ਤਰ੍ਹਾਂ ਕੱਢੇਗੀ। ਕੀ ਸੁਨੀਲ ਜਾਖੜ ਭਾਜਪਾ ਦੀ ਬੇੜੀ ਪਾਲ ਲਾਵੇਗੀ, ਵੇਖੋ ਇਹ ਖਾਸ ਰਿਪੋਰਟ

ਕੀ ਸੁਨੀਲ ਜਾਖੜ ਵਾਲੀ ਕਿਸ਼ਤੀ ਭਾਜਪਾ ਨੂੰ ਤਾਰੇਗੀ?
ਕੀ ਸੁਨੀਲ ਜਾਖੜ ਵਾਲੀ ਕਿਸ਼ਤੀ ਭਾਜਪਾ ਨੂੰ ਤਾਰੇਗੀ?

By

Published : Jul 6, 2023, 8:17 PM IST

ਕੀ ਸੁਨੀਲ ਜਾਖੜ ਵਾਲੀ ਕਿਸ਼ਤੀ ਭਾਜਪਾ ਨੂੰ ਤਾਰੇਗੀ?



ਬਠਿੰਡਾ:
ਭਾਜਪਾ ਪੰਜਾਬ 'ਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ ਅਤੇ ਪੰਜਾਬ 'ਚ ਰਾਜ ਕਰਨ ਦਾ ਸੁਫ਼ਨਾ ਦੇਖ ਰਹੀ ਹੈ। ਇਸੇ ਨੂੰ ਲੈ ਕੇ ਬਾਜਪਾ ਵੱਲੋਂ ਦਾਅ 'ਤੇ ਦਾਅ ਖੇਡਿਆ ਜਾ ਰਿਹਾ ਹੈ। ਇਸੇ ਸਿਲਸਿਲੇ ਨੂੰ ਅੱਗੇ ਤੌਰਦੇ ਹੋਏ ਬੀਜੇਪੀ ਵੱਲੋਂ ਹਿੰਦੂ ਵੋਟਰ ਨੂੰ ਭਰਮਾਉਣ ਲਈ ਭਾਜਪਾ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ।ਇਸੇ ਬਦਲਾਅ ਦੇ ਕਈ ਸਿਆਸੀ ਮਾਈਨੇ ਕੱਢੇ ਜਾ ਰਹੇ ਹਨ।ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਭਾਜਪਾ ਨੇ ਇਹ ਦਾਅ 2024 ਦੀਆਂ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਖੇਡਿਆ ਹੈ। ਉੱਥੇ ਹੀ ਇਹ ਚਰਚਾ ਵੀ ਚੱਲ ਰਹੀ ਹੈ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਵੀ ਹੋ ਸਕਦਾ ਹੈ। ਇਸ ਚਰਚਾ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਉੱਤੇ ਵਿਰੋਧੀ ਸਿਆਸੀ ਪਾਰਟੀਆਂ ਨੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਹਨ।


ਕੀ ਭਾਜਪਾ ਅਤੇ ਅਕਾਲੀ ਦਲ 'ਚ ਹੋਵੇਗਾ ਸਮਝੌਤਾ:ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਕਾਰ ਜੇਕਰ ਮੁੜ ਸਮਝੌਤਾ ਹੁੰਦਾ ਹੈ ਤਾਂ ਇਨ੍ਹਾਂ ਦੀ ਪੰਜਾਬ ਵਿੱਚ ਸਿਆਸੀ ਹੋਂਦ ਬਚੀ ਰਹਿ ਸਕਦੀ ਹੈ ਕਿਉਂਕਿ ਪੰਜਾਬ ਕਾਂਗਰਸ ਅੰਤਰ ਵਿਰੋਧੀ ਹੋਈ ਹੈ , ਦੂਸਰੇ ਪਾਸੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਚੁਣ ਕੇ ਭੇਜੀ ਪਰ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੇ ਲੋਕ ਸੰਤੁਸ਼ਟ ਨਹੀਂ ਹਨ । ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਅਤੇ ਵਾਜਪਈ ਵਿਚਕਾਰ ਹੋਇਆ ਸੀ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਕੋਲ ਸਿਆਣੀ ਅਤੇ ਸੂਝਵਾਨ ਲੀਡਰਸ਼ਿਪ ਨਹੀਂ ਹੈ ਸੋ ਇਹ ਸਮੇਂ ਦੀ ਲੋੜ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਕਾਰ ਗਠਜੋੜ ਹੁੰਦਾ ਹੈ ਤਾਂ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਨੂੰ ਕੋਈ ਵਾਲੀ ਵਾਰਸ ਸਿਆਸੀ ਧਿਰ ਮਿਲ ਜਾਵੇਗੀ ।


ਕੀ ਸੁਨੀਲ ਜਾਖੜ ਵਾਲੀ ਕਿਸ਼ਤੀ ਭਾਜਪਾ ਨੂੰ ਤਾਰੇਗੀ?

ਹਿੰਦੂ-ਸਿੱਖ ਏਕਤਾ: ਸੀਨੀਅਰ ਪੱਤਰਕਾਰ ਮੁਤਾਬਿਕ ਆਮ ਆਦਮੀ ਪਾਰਟੀ ਵੱਲੋਂ ਜਿਸ ਤਰ੍ਹਾਂ ਪੰਜਾਬ ਵਿੱਚ ਅੰਮ੍ਰਿਤਪਾਲ ਨੂੰ ਲਿਆ ਕੇ ਹਾਲਾਤ ਬਣਾਏ ਗਏ ਉਸ ਤੋਂ ਪੰਜਾਬ ਦਾ ਹਿੰਦੂ ਡਰਿਆ ਹੋਇਆ ਸੀ ਅਤੇ ਲਗਾਤਾਰ ਹਿੰਦੂ ਸਿੱਖ ਏਕਤਾ ਬਣਾਏ ਰੱਖਣ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਸਨ । ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਗਠਜੋੜ ਦਾ ਪੰਜਾਬ ਦੀ ਰਾਜਨੀਤੀ 'ਤੇ ਕਿੰਨਾ ਕੁ ਅਸਰ ਪਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਦੋਵੇਂ ਧਿਰਾਂ ਵੱਲੋਂ ਕਿਹੜੇ ਚਿਹਰੇ ਚੋਣ ਮੈਦਾਨ ਵਿੱਚ ਉਤਾਰੇ ਜਾਂਦੇ ਹਨ ਇਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ।

ਭਾਜਪਾ ਨੂੰ ਸੁਨੀਲ਼ ਜਾਖੜ ਦਾ ਕਿੰਨਾ ਫਾਇਦਾ ਹੋਵੇਗਾ: ਸੁਨੀਲ ਜਾਖੜ ਪ੍ਰਧਾਨ ਬਣਨ ਦੀ ਦੌੜ ਵੀ ਜਿੱਤ ਗਏ, ਸਿਆਸੀ ਤੌਰ ੳੱਤੇ ਸੁਨੀਲ ਜਾਖੜ ਦਾ ਕੱਦ ਵੀ ਬਹੁਤ ਵੱਡਾ ਹੈ ਪਰ ਭਾਜਪਾ ਵੱਲੋਂ ਲਿਆਂਦੇ ਗਏ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਦਿੱਤੇ ਬਿਆਨਾਂ ਨੂੰ ਪੰਜਾਬ ਭਾਜਪਾ ਲੋਕਾਂ ਦੇ ਮਨਾਂ ਵਿੱਚੋਂ ਕਿਸ ਤਰ੍ਹਾਂ ਕੱਢੇਗੀ। ਪੱਤਰਕਾਰ ਨੇ ਕਿਹਾ ਕਿ ਚੱਲਿਆ ਕਾਰਤੂਸ ਨਵੀਂ ਬੰਦੂਕ ਵਿੱਚ ਚਲਾਉਣ ਨਾਲ ਨਹੀਂ ਚਲਦਾ ਇਸ ਲਈ ਭਾਜਪਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਟਕਸਾਲੀ ਕੇਡਰ ਨੂੰ ਸਾਂਭੇ ਕਿਉਂਕਿ ਭਾਜਪਾ ਦਾ ਆਪਣਾ ਖੇਡ ਦੂਸਰੀ ਸਿਆਸੀ ਪਾਰਟੀਆਂ ਤੋਂ ਆਏ ਲੋਕਾਂ ਨੂੰ ਖੇਡਾਂ ਅਤੇ ਅਹੁਦੇਦਾਰੀਆਂ ਦਿੱਤੇ ਜਾਣ ਕਾਰਨ ਕਿਤੇ ਨਾ ਕਿਤੇ ਨਿਰਾਸ਼ ਨਜ਼ਰ ਆ ਰਿਹਾ ਹੈ । ਇਸ ਨਾਲ ਪੰਜਾਬ ਭਾਜਪਾ ਵਿੱਚ 50 ਸਾਲਾਂ ਤੋਂ ਕੰਮ ਕਰ ਰਹੇ ਵਰਕਰ ਪਾਰਟੀ ਤੋਂ ਦੂਰ ਹੋ ਰਹੇ ਹਨ, ਜੋ ਪਾਰਟੀ ਲਈ ਸਹੀ ਸੰਕੇਤ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਕਿਸਾਨਾਂ ਦੇ ਮੁੱਦਿਆਂ ਤੇ ਉਹਨਾਂ ਦਾ ਕੀ ਸਟੈਂਡ ਹੈ ਕਿਉਂਕਿ ਜੇਕਰ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਆਪਣਾ ਸਟੈਂਡ ਕਲੀਅਰ ਨਹੀਂ ਕੀਤਾ ਜਾਂਦਾ ਹੈ ਤਾਂ ਇਸ ਦਾ ਖਮਿਆਜਾ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ। ਸੋ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਮੁੜ ਗਠਜੋੜ ਦੀਆਂ ਚੱਲ ਰਹੀਆਂ ਕਿਆਸਰਾਈਆਂ ਜੇਕਰ ਸੱਚ ਸਾਬਤ ਹੁੰਦੀਆਂ ਹਨ ਤਾਂ ਪੰਜਾਬ ਵਿੱਚ ਭਾਜਪਾ ਨੂੰ ਮੁੜ ਵੱਡਾ ਫਾਇਦਾ ਮਿਲ ਸਕਦਾ ਹੈ।



ਕੀ ਸੁਨੀਲ ਜਾਖੜ ਵਾਲੀ ਕਿਸ਼ਤੀ ਭਾਜਪਾ ਨੂੰ ਤਾਰੇਗੀ?

ਗੱਠਜੋੜ 'ਤੇ ਵਿਰੋਧੀਆਂ ਦੇ ਤੰਜ: ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਚੁਟਕੀ ਲੈਂਦਿਆਂ ਕਿਹਾ ਕਿ ਚੰਗੀ ਗੱਲ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਗੱਠ-ਜੋੜ ਹੁੰਦਾ ਹੈ ਪਰ ਇਹ ਗਠਜੋੜ ਸੀਮਤ ਨਹੀਂ ਰਹਿਣਾ ਚਾਹੀਦਾ ਫਾਇਦਾ ਤਾਂ ਫੇਰ ਹੈ, ਜੇਕਰ ਇਕ ਦੂਸਰੇ ਨਾਲ ਮਨ ਮਿਲਣ, ਕਿਉਂਕਿ ਇਸ ਤੋਂ ਪਹਿਲਾਂ ਦੋਵੇਂ ਹੀ ਸਿਆਸੀ ਪਾਰਟੀਆਂ ਇਕ-ਦੂਸਰੇ ਖਿਲਾਫ ਤਿੱਖੇ ਸ਼ਬਦੀ ਹਮਲੇ ਕਰਦੇ ਆ ਰਹੀਆਂ ਹਨ ਇਸ ਗਠਜੋੜ ਬਾਰੇ ਪੰਜਾਬ ਦੇ ਲੋਕ ਬੇਹਤਰ ਦੱਸ ਸਕਦੇ ਹਨ।


ਕੀ ਸੁਨੀਲ ਜਾਖੜ ਵਾਲੀ ਕਿਸ਼ਤੀ ਭਾਜਪਾ ਨੂੰ ਤਾਰੇਗੀ?

ਦਲਿਤ ਮਹਾਂ ਪੰਚਾਇਤ ਦੀ ਜਾਖੜ ਪ੍ਰਤੀ ਨਰਾਜ਼ਗੀ: ਪੰਜਾਬ ਭਾਜਪਾ ਦਾ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਏ ਜਾਣ ਦਾ ਦਲਿਤ ਮਹਾਂ ਪੰਚਾਇਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਦੇ ਇਸ ਫੈਸਲੇ ਨੂੰ ਗਲਤ ਦੱਸਿਆ ਜਾ ਰਿਹਾ ਹੈ। ਦਲਿਤ ਮਹਾਂ ਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਉਨਹਾਂ ਨੂੰ ਭਾਜਪਾ ਦਾ ਇਹ ਫੈਸਲਾ ਹਰਗਿਜ਼ ਮਨਜ਼ੂਰ ਨਹੀਂ ਹੈ ਕਿਉਂਕਿ ਜਾਖੜ ਵੱਲੋਂ ਸਾਬਕਾ ਸੀਐੱਮ ਚੰਨੀ ਲਈ ਬਹੁਤ ਹੀ ਇਤਰਾਜ਼ਯੋਗ ਸ਼ਬਦਾਬਲੀ ਦਾ ਪ੍ਰਯੋਗ ਕੀਤਾ ਗਿਆ ਸੀ। ਜਿਸ ਨਾਲ ਐਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ । ਉਨਹਾਂ ਆਖਿਆ ਕਿ ਭਾਜਪਾ ਦਾ ਇਹ ਫੈਸਲਾ ਦਲਿਤ ਵਿਰੋਧੀ ਹੈ।

ABOUT THE AUTHOR

...view details