ਬਠਿੰਡਾ:ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ (Assembly elections) ਨੇੜੇ ਆ ਰਹੀਆਂ ਹਨ ਇਸਦੇ ਚੱਲਦੇ ਹੀ ਪੰਜਾਬ ਵਿੱਚ ਸਿਆਸਤ ਵੀ ਗਰਮਾ ਚੁੱਕੀ ਹੈ। ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਸਿਆਸੀ ਆਗੂਆਂ ਦੇ ਕੰਮਾਂ ਅਤੇ ਉਹ ਕਿੰਨ੍ਹਾਂ ਮੁੱਦਿਆਂ ਉੱਪਰ ਰਾਜਨੀਤੀ ਕਰਦੇ ਇਸਨੂੰ ਲੈਕੇ ਈਟੀਵੀ ਭਾਰਤ ਵੱਲੋਂ ਖਾਸ ਜਾਣਕਾਰੀ ਦਿੱਤੀ ਜਾ ਰਹੀ ਹੈ।
2022 ‘ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨਗੇ ਜੀਤਮਹਿੰਦਰ ਸਿੱਧੂ
ਜੀਤਮਹਿੰਦਰ ਸਿੰਘ ਸਿੱਧੂ (Jeet Mahinder Singh Sidhu) ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ 2022 ਲਈ ਸਿੱਖ ਧਰਮ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਹਲਕਾ ਤਲਵੰਡੀ ਸਾਬੋ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਜੀਤਮਹਿੰਦਰ ਸਿੰਘ ਸਿੱਧੂ (Jeet Mahinder Singh Sidhu) ਦਾ ਜਨਮ ਰਿਟਾਇਰਡ ਆਈਏਐਸ ਭੁਪਿੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਬੀਐੱਸਸੀ ਇੰਜਨੀਅਰਿੰਗ (ਸਿਵਲ) ਰਿਜਨਲ ਇੰਜਨੀਅਰਿੰਗ ਕਾਲਜ ਕੁਰੂਕਸ਼ੇਤਰ ਤੋਂ 1987 ਵਿੱਚ ਕੀਤੀ। ਰਾਜਨੀਤੀ ਦੇ ਨਾਲ ਨਾਲ ਜੀਤਮਹਿੰਦਰ ਸਿੰਘ ਸਿੱਧੂ (Jeet Mahinder Singh Sidhu) ਖੇਤੀਬਾੜੀ ਅਤੇ ਕਰੋੜਾਂ ਦਾ ਕਾਰੋਬਾਰ ਵੀ ਦੇਖਦੇ ਹਨ।
ਜੀਤਮਹਿੰਦਰ ਸਿੱਧੂ ਦਾ ਸਿਆਸੀ ਜੀਵਨ
ਜੀਤਮਹਿੰਦਰ ਸਿੰਘ ਸਿੱਧੂ (Jeet Mahinder Singh Sidhu) ਨੇ ਆਪਣਾ ਸਿਆਸੀ ਜੀਵਨ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਸ਼ੁਰੂ ਕੀਤਾ ਪਰ ਕਾਮਯਾਬੀ ਹਾਸਿਲ ਨਾ ਕਰ ਸਕੇ। 2002 ਵਿੱਚ ਵਿਧਾਨ ਸਭਾ ਚੋਣ ਉਨ੍ਹਾਂ ਨੇ ਤਲਵੰਡੀ ਸਾਬੋ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੀ ਅਤੇ ਕਾਂਗਰਸ ਦੇ ਦਿੱਗਜ ਆਗੂ ਹਰਮੰਦਰ ਸਿੰਘ ਜੱਸੀ ਨੂੰ ਹਰਾਇਆ। 2007 ਅਤੇ 2012 ਵਿਧਾਨ ਸਭਾ ਚੋਣਾਂ ਜੀਤਮਹਿੰਦਰ ਸਿੰਘ ਸਿੱਧੂ (Jeet Mahinder Singh Sidhu) ਵੱਲੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ।