ਬਠਿੰਡਾ:ਆਵਾਜ਼-ਏ-ਪੰਜਾਬ ਵਜੋਂ ਜਾਣੇ ਜਾਂਦੇ ਜਗਮੀਤ ਸਿੰਘ ਬਰਾੜ (Jagmeet Singh Brar) ਦਾ ਜਨਮ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਮ ਵਿਖੇ 23 ਮਈ 1958 ਨੂੰ ਗੁਰਮੀਤ ਸਿੰਘ ਬਰਾੜ ਦੇ ਘਰ ਹੋਇਆ। ਉਨ੍ਹਾਂ ਐਮ. ਏ ਅਤੇ ਐਲ. ਐਲ. ਬੀ ਦੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। 15 ਅ੍ਰਪੈਲ 1984 ਨੂੰ ਜਗਮੀਤ ਸਿੰਘ ਬਰਾੜ ਦੀ ਦਾ ਵਿਆਹ ਅਮਰਪ੍ਰੀਤ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਇੱਕ ਪੁੱਤ ਅਤੇ ਦੋ ਧੀਆਂ ਹਨ। ਜਗਮੀਤ ਸਿੰਘ ਬਰਾੜ ਸਿਆਸਤ ਦੇ ਨਾਲ-ਨਾਲ ਲਿਖਣ ਅਤੇ ਕਵਿਤਾਵਾਂ ਪੜ੍ਹਨ ਦਾ ਸ਼ੌਂਕ ਰੱਖਦੇ ਹਨ।
ਜਗਮੀਤ ਸਿੰਘ ਬਰਾੜ ਦੇ ਸਿਆਸੀ ਜੀਵਨ ਦੀ ਸ਼ੁਰੂਆਤ
ਜਗਮੀਤ ਸਿੰਘ ਬਰਾੜ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਮੈਂਬਰਾਂ ਵਿੱਚੋਂ ਇੱਕ ਸਨ ਅਤੇ 1975 ਤੋਂ 1977 ਤੱਕ ਵਿਦਿਆਰਥੀ ਆਗੂ ਵਜੋਂ ਕੰਮ ਕਰਦੇ ਰਹੇ। 1979 ਵਿੱਚ ਕਿਸਾਨ ਮੂਵਮੈਂਟ ਖੜ੍ਹੀ ਕਰਨ ਦੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ ਸੀ।
ਸਿਆਸੀ ਜੀਵਨ ਵਿਚ ਉਥਲ-ਪੁਥਲ
ਜਗਮੀਤ ਸਿੰਘ ਬਰਾੜ ਹੁਣ ਤੱਕ ਕਰੀਬ ਦਸ ਚੋਣਾਂ ਲੜ ਚੁੱਕੇ ਹਨ। ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਆਲ ਇੰਡੀਆ ਕਾਂਗਰਸ (All India Congress) ਤੋਂ ਸ਼ੁਰੂ ਕੀਤਾ ਅਤੇ ਪਹਿਲੀ ਚੋਣ 1980 ਵਿੱਚ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਲੜੀ ਪਰ ਜਿੱਤ ਪ੍ਰਾਪਤ ਨਾ ਕਰ ਸਕੇ। 1992 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਗਮੀਤ ਸਿੰਘ ਬਰਾੜ (Jagmeet Singh Brar) ਨੇ ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ। ਸਾਲ 1999 ਦੀਆਂ ਚੋਣਾਂ ਵਿੱਚ ਜਗਮੀਤ ਸਿੰਘ ਬਰਾੜ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਖ਼ਿਲਾਫ਼ ਕਾਂਗਰਸ ਦੀ ਟਿਕਟ ‘ਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਪਰ ਇਸ ਤੋਂ ਬਾਅਦ ਕਦੇ ਵੀ ਜਗਮੀਤ ਸਿੰਘ ਬਰਾੜ ਨੂੰ ਜਿੱਤ ਨਸੀਬ ਨਹੀਂ ਹੋਈ।
ਜਗਮੀਤ ਬਰਾੜ ਨੇ ਆਲ ਇੰਡੀਆ ਕਾਂਗਰਸ ਤੋਂ ਆਪਣੇ ਸਿਆਸੀ ਜੀਵਨ ਸ਼ੁਰੂਆਤ ਕੀਤੀ। ਸਾਲ 1999 ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਫਰੀਦਕੋਟ ਤੋਂ ਸੁਖਬੀਰ ਬਾਦਲ ਖਿਲਾ਼ਫ ਚੋਣ ਲੜੀ ਤੇ ਜਿੱਤ ਹਾਸਿਲ ਕੀਤੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਦੇ ਜਿੱਤ ਨਸੀਬ ਨਹੀਂ ਹੋਈ।
ਜਗਮੀਤ ਬਰਾੜ ਦੇ ਸਿਆਸੀ ਜੀਵਨ ਦਾ ਟਰਨਿੰਗ ਪੁਆਇੰਟ
ਜਗਮੀਤ ਬਰਾੜ ਨੇ ਸਾਲ 2014 ਆਪਣੀ ਹੀ ਪਾਰਟੀ ਆਲ ਇੰਡੀਆ ਕਾਂਗਰਸ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਬਗਾਵਤ ਕਰਨ ਨੂੂੰ ਲੈਕੇ ਪਾਰਟੀ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਆਪ ਦਾ ਝਾੜੂ ਫੜਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣ ਸਕੀ । ਆਪ ਚ ਦਾਲ ਨਾ ਗਲਣ ਦੇ ਚੱਲਦੇੇ ਉਹ ਬੰਗਾਲ ‘ਚ ਤ੍ਰਿਣਮੂੁਲ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ। 2017 ‘ਚ ਤ੍ਰਿਣਮੂਲ ਕਾਂਗਰਸ ਨੂੰ ਵੀ ਅਲਵਿਦਾ ਆਖ ਦਿੱਤਾ ਅਤੇ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਹਨ ਤੇ ਪਾਰਟੀ ਵੱਲੋਂ ਉਨ੍ਹਾ ਨੂੰ ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ।
ਜਗਮੀਤ ਬਰਾੜ ਨੇ ਸਿਆਸੀ ਖੁਦਕੁਸ਼ੀ ਕਰਨ ਦੀ ਕੀਤੀ ਸੀ ਕੋਸ਼ਿਸ