ਬਠਿੰਡਾ :ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਲੈ ਕੇ ਹਰੇਕ ਦੇ ਮਨ ਵਿਚ ਵੱਡਾ ਉਤਸ਼ਾਹ ਹੁੰਦਾ ਹੈ। ਇਸ ਦੀਵਾਲੀ ਨੂੰ ਰੁਸ਼ਨਾਉਣ ਵਾਲੇ ਲੋਕ ਅੱਜ ਕੱਲ੍ਹ ਨਿਰਾਸ਼ਾ ਦੇ ਆਲਮ ਵਿੱਚ ਹਨ। ਹੱਥੀਂ ਦੀਵੇ ਬਣਾ ਕੇ ਲੋਕਾਂ ਦੇ ਘਰਾਂ ਵਿਚ ਰੌਸ਼ਨੀ ਕਰਨ ਵਾਲੇ ਇਨ੍ਹਾਂ ਲੋਕਾਂ ਦੇ ਕਾਰੋਬਾਰ ਨੂੰ ਮਾਡਰਨ ਬਾਜ਼ਾਰ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਹਰ ਸਾਲ ਹੱਥੀਂ ਕਾਰੀਗਰਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਬਠਿੰਡਾ ਦੀਵੇ ਬਣਾ ਰਹੇ ਕਾਰੀਗਰ Lamp makers sad ਮਦਨ ਲਾਲ ਨੇ ਦੱਸਿਆ ਕਿ ਦਿਨੋਂ ਦਿਨ ਮਾਡਰਨ ਤਕਨੀਕ ਨੇ ਉਨ੍ਹਾਂ ਦੇ ਹੱਥੀਂ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਦੂਸਰੇ ਪਾਸੇ ਲੋਕਾਂ ਵੱਲੋਂ ਵੀ ਹੱਥੀਂ ਕੰਮਾਂ ਨੂੰ ਨਕਾਰ ਕੇ ਸੌਖੇ ਰਾਹ ਲੱਭ ਲਏ ਹਨ।
ਉਨ੍ਹਾਂ ਕਿਹਾ ਪਹਿਲਾਂ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਦਾ ਸੀ ਪਰ ਹੁਣ ਬਾਜ਼ਾਰ ਵਿੱਚ ਆਈਆਂ ਨਿੱਤ ਨਵੀਆਂ ਤਕਨੀਕਾਂ ਨੇ ਦੀਵਿਆਂ ਦੀ ਮੰਗ ਲਗਾਤਾਰ ਘਟਾਈ ਹੈ ਕਿਉਂਕਿ ਦੀਵਿਆਂ ਨੂੰ ਬਾਲਣ ਲਈ ਜਿੱਥੇ ਮਿਹਨਤ ਕਰਨੀ ਪੈਂਦੀ ਹੈ ਉੱਥੇ ਹੀ ਤੇਲ ਆਦਿ ਦਾ ਖਰਚਾ ਵੱਖਰਾ ਹੁੰਦਾ ਹੈ। ਜਿਸ ਕਾਰਨ ਲੋਕ ਦੀਵਿਆਂ ਨੂੰ ਖ਼ਰੀਦਣ ਤੋਂ ਹੁਣ ਕਤਰਾਉਣ ਲੱਗੇ ਹਨ।