On the invitation of PCS Association the officials reached the office even on Saturday holiday ਬਠਿੰਡਾ: ਅੱਜ 14 ਜਨਵਰੀ ਦਿਨ ਸ਼ਨੀਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਪੀ. ਸੀ. ਐੱਸ. ਅਫ਼ਸਰਾਂ ਵੱਲੋਂ ਆਪਣੇ ਦਫਤਰਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਨਗਰ ਨਿਗਮ ਮੋਹਾਲੀ ਦਾ ਦਫ਼ਤਰ ਛੁੱਟੀ ਦੇ ਬਾਵਜੂਦ ਆਮ ਵਾਂਗ ਖੁੱਲ੍ਹਾ ਰਿਹਾ। ਵੱਡੀ ਗਿਣਤੀ 'ਚ ਲੋਕ ਆਪੋ-ਆਪਣੇ ਕੰਮ-ਕਾਜ ਕਰਵਾਉਣ ਲਈ ਨਿਗਮ ਦਫ਼ਤਰ ਵਿਖੇ ਪਹੁੰਚੇ ਹੋਏ ਹਨ। ਅੱਜ ਦਫ਼ਤਰ ਦੇ ਸਾਰੇ ਪੈਂਡਿੰਗ ਕੰਮ ਆਮ ਵਾਂਗ ਨਿਪਟਾਏ ਗਏ।
ਦੱਸ ਦੇਈਏ ਕਿ ਤਿੰਨ ਦਿਨ ਹੜਤਾਲ ਤੇ ਗਈ ਪੀ. ਸੀ. ਐਸ ਐਸੋਸੀਏਸ਼ਨ ਵੱਲੋਂ ਪਿਛਲੇ ਦਿਨ੍ਹੀਂ ਪ੍ਰਭਾਵਿਤ ਹੋਏ ਕੰਮ ਨੂੰ ਲੈ ਕੇ ਸ਼ਨੀਵਾਰ ਐਤਵਾਰ ਨੂੰ ਦਫ਼ਤਰ ਵਿਚ ਬੈਠ ਰਹਿੰਦਾ ਕੰਮ ਮੁਕੰਮਲ ਕਰਨ ਦਾ ਐਲਾਨ ਕੀਤਾ ਗਿਆ ਸੀ। ਐਸੋਸੀਏਸ਼ਨ ਦੇ ਸੱਦੇ ਤੇ ਆਰ. ਟੀ ਓ. ਰਾਜਦੀਪ ਸਿੰਘ ਬਰਾੜ ਅੱਜ ਆਪਣੇ ਦਫ਼ਤਰ ਪਹੁੰਚੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਸੱਦੇ ਤੇ ਉਹ ਅੱਜ ਦਫਤਰ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਸੱਦੇ ਤੇ ਉਹ ਅੱਜ ਦਫਤਰ ਪਹੁੰਚੇ ਹਨ ਪਰ ਉਹਨਾਂ ਦਾ ਕੰਮ ਆਨਲਾਈਨ ਹੋਣ ਕਾਰਨ ਕੋਈ ਵੀ ਕੰਮ ਪੈਂਡਿੰਗ ਨਹੀਂ ਹੈ ਅਤੇ ਦੇਰੀ ਨਾਲ ਸੂਚਨਾ ਮਿਲਣ ਕਾਰਨ ਕੁਝ ਅਧਿਕਾਰੀ ਅੱਜ ਦਫਤਰ ਨਹੀਂ ਆਏ ਪਰ ਬਹੁਤੇ ਕਰਮਚਾਰੀ ਆਪਣੀ ਆਪਣੀ ਡਿਊਟੀ ਤੇ ਕੰਮ ਕਰ ਰਹੇ ਹਨ।
ਇਸ ਤਹਿਤ ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਜਿਸ ਤਰ੍ਹਾਂ ਕਿਹਾ ਗਿਆ ਸੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਕੰਮ ਕੀਤਾ ਜਾਵੇਗਾ। ਉਸਦੇ ਮੱਦੇਨਜ਼ਰ ਅੱਜ ਉਹ ਦਫ਼ਤਰ ਪਹੁੰਚੇ ਹਨ ਅਤੇ ਕੁਝ ਸਟਾਫ ਵੀ ਉਹਨਾਂ ਦਾ ਦਫ਼ਤਰ ਆਇਆ ਹੈ ਉਨ੍ਹਾਂ ਕਿਹਾ ਕੇ ਤਿੰਨ ਰੋਜ਼ਾ ਹੜਤਾਲ ਦੌਰਾਨ ਉਨ੍ਹਾਂ ਦੇ ਦਫ਼ਤਰ ਦਾ ਕੋਈ ਵੀ ਕੰਮ ਪ੍ਰਭਾਵਤ ਨਹੀਂ ਹੋਇਆ ਕਿਉਂਕਿ ਉਨ੍ਹਾਂ ਦਾ ਜ਼ਿਆਦਾਤਰ ਕੰਮ ਔਨਲਾਈਨ ਹੁੰਦਾ ਹੈ ਜੋ ਕਿ ਇੱਕ ਦੋ ਘੰਟੇ ਦੇ ਵਿੱਚ ਮੁਕੰਮਲ ਹੋ ਜਾਂਦਾ ਹੈ ਪਰ ਉਹ ਹੈ ਐਸੋਸੀਏਸ਼ਨ ਦੇ ਸੱਦੇ ਕਾਰਨ ਅੱਜ ਦਫਤਰ ਪਹੁੰਚੇ ਹਨ।
ਇਹ ਵੀ ਪੜ੍ਹੋ:ਮੁੱਖ ਮੰਤਰੀ ਦੇ ਐਕਸ਼ਨ ਦਾ ਅਸਰ, ਛੁੱਟੀ ਵਾਲੇ ਦਿਨ ਵੀ ਕੰਮ ਕਰ ਰਹੇ ਪੀਸੀਐੱਸ ਅਫ਼ਸਰ