ਤਲਵੰਡੀ ਸਾਬੋ: ਖਾੜਕੂਵਾਦ ਦੇ ਦੌਰਾਨ ਪੰਜਾਬ ਵਿੱਚ 25 ਹਜ਼ਾਰ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਸਰਕਾਰੀ ਮਸ਼ੀਨਰੀ ਦੁਆਰਾ ਮਾਰ ਦੇਣ ਤੋਂ ਬਾਅਦ ਉਨ੍ਹਾਂ ਨੂੰ ਅਣਪਛਾਤੇ ਦੱਸ ਕੇ ਸਸਕਾਰ ਕਰ ਦੇਣ ਦੇ ਮਸਲੇ ਦੀ ਪੜਤਾਲ ਉਪਰੰਤ ਸੱਚ ਦੁਨੀਆ ਸਾਹਮਣੇ ਨਸ਼ਰ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਨ 'ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਖਾਲੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦਮਦਮਾ ਸਾਹਿਬ ਵਿਚਲੀ ਆਪਣੀ ਰਿਹਾਇਸ਼ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ।
ਜਥੇਦਾਰ ਅਕਾਲ ਤਖਤ ਦਾ ਖਾਲੜਾ ਦੇ ਸ਼ਹੀਦੀ ਦਿਨ ਮੌਕੇ ਕੌਮ ਦੇ ਨਾਂ ਸੰਦੇਸ਼ - ਸ੍ਰੀ ਅਕਾਲ ਤਖ਼ਤ ਸਾਹਿਬ
ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਨ 'ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਖਾਲੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦਮਦਮਾ ਸਾਹਿਬ ਵਿਚਲੀ ਆਪਣੀ ਰਿਹਾਇਸ਼ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ।
ਜਥੇਦਾਰ ਅਕਾਲ ਤਖਤ ਦਾ ਖਾਲੜਾ ਦੇ ਸ਼ਹੀਦੀ ਦਿਨ ਮੌਕੇ ਕੌਮ ਦੇ ਨਾਂ ਸੰਦੇਸ਼
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਦੇਸ਼ ਜਾਰੀ ਕਰਦਿਆ ਕਿਹਾ ਕਿ ਅੱਜ ਦੇ ਦਿਨ ਭਾਈ ਖਾਲੜਾ ਨੂੰ ਹਕੂਮਤ ਨੇ ਸ਼ਹੀਦ ਕੀਤਾ ਸੀ ਅਤੇ ਅੱਜ ਵੀ ਸਰਕਾਰਾਂ ਦੀਆਂ ਨੀਤੀਆਂ ਸਿੱਖ ਕੌਮ ਨੂੰ ਖਤਮ ਕਰਨ ਲਈ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫਰਕ ਸਿਰਫ ਐਨਾ ਹੀ ਪਿਆ ਹੈ ਕਿ ਪਹਿਲਾਂ ਸਿੱਖਾਂ ਨੂੰ ਗੋਲੀ ਨਾਲ ਜਾਂ ਤਸੀਹੇ ਦੇ ਕੇ ਮਾਰਿਆ ਜਾਂਦਾ ਸੀ ਹੁਣ ਸਾਨੂੰ ਆਪਸ ਵਿੱਚ ਲੜਾ ਕੇ ਬੌਧਿਕ ਤੌਰ ਦੇ ਉੱਤੇ ਕੰਗਾਲ ਕਰਕੇ ਮਾਰਿਆ ਜਾ ਰਿਹਾ ਹੈ, ਇਸ ਲਈ ਕੌਮ ਨੂੰ ਸਾਵਧਾਨ ਹੋਣ ਦੀ ਲੋੜ ਹੈ।
ਇਹ ਵੀ ਪੜੋ: 2002 ਦੰਗਿਆਂ ਦਾ ਕੇਸ: ਗੁਜਰਾਤ ਦੀ ਅਦਾਲਤ ਨੇ ਮੋਦੀ ਦਾ ਨਾਂਅ ਹਟਾਇਆ