ਬਠਿੰਡਾ :ਕੈਂਸਰ ਦਾ ਇਲਾਜ ਭਾਵੇਂ ਅੱਧੀ ਆਧੁਨਿਕ ਤਕਨੀਕ ਨਾਲ ਸ਼ੁਰੂ ਹੋ ਗਿਆ ਹੈ ਪਰ ਫਿਰ ਵੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੁਣ ਛੋਟੇ ਬੱਚਿਆਂ ਨੂੰ ਵੀ ਕੈਂਸਰ ਦੀ ਬਿਮਾਰੀ ਨੇ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ। ਬਠਿੰਡਾ ਵਿੱਚ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਅਧੀਨ ਚਲਦੇ ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ ਦੇ ਪ੍ਰੋਫ਼ੈਸਰ ਡਾਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਦੁਨੀਆਂ ਭਰ ਵਿੱਚੋਂ ਭਾਰਤ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਮੌਤ ਦਰ ਬਹੁਤ ਜ਼ਿਆਦਾ ਹੈ, ਜਿਸਦਾ ਵੱਡਾ ਕਾਰਨ ਕੈਂਸਰ ਦਾ ਸਮੇਂ ਸਿਰ ਇਲਾਜ ਨਹੀਂ ਕਰਵਾਉਣਾ ਹੈ।
ਕੈਂਸਰ ਦੀਆਂ ਸਟੇਜਾਂ ਦਾ ਪਤਾ ਨਹੀਂ ਲੱਗਦਾ :ਉਨ੍ਹਾਂ ਦੱਸਿਆ ਕਿ ਕੈਂਸਰ ਦੀ ਲਪੇਟ ਵਿਚ ਤਿੰਨ ਸਾਲ ਬੱਚੇ ਤੋਂ ਤੋਂ ਲੈ ਕੇ ਨਵੇਂ ਸਾਲ ਦੇ ਵਿਅਕਤੀ ਆਉਣ ਲੱਗੇ ਹਨ, ਜਿਸਦਾ ਵੱਡਾ ਕਾਰਨ ਕੁਦਰਤੀ ਵਾਤਾਵਰਨ ਵਿੱਚ ਆਏ ਬਦਲਾਅ ਅਤੇ ਖਾਣ-ਪੀਣ ਹੈ। 3 ਸਾਲ ਦੇ ਬੱਚਿਆਂ ਵਿੱਚ ਹੱਡੀਆਂ ਦੇ ਕੈਂਸਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਉਨ੍ਹਾਂ ਦੇ ਧਿਆਨ ਵਿੱਚ ਦੋ ਤੋਂ ਤਿੰਨ ਬੱਚੇ ਹੱਡੀਆਂ ਦੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਇਲਾਜ ਕਰਵਾਉਣ ਲਈ ਆ ਰਹੇ ਹਨ। ਛੋਟੇ ਬੱਚਿਆਂ ਵਿੱਚ ਕੈਂਸਰ ਦੇ ਫੈਲਣ ਦਾ ਕਾਰਨ ਜੈਨਰਿਕ ਰਹੀ ਹੈ ਅਤੇ ਦੂਸਰਾ ਵੱਡਾ ਕਾਰਨ ਬੱਚਿਆਂ ਵਿਚ ਕੈਸਲ ਫੈਲਣ ਦਾ ਇਹ ਸਾਹਮਣੇ ਆਇਆ ਹੈ ਕਿ ਸਮੇਂ ਸਿਰ ਬੱਚਿਆਂ ਦੇ ਇਲਾਜ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਕਿਉਂਕਿ ਅਕਸਰ ਮਾਂ ਬਾਪ ਅਤੇ ਡਾਕਟਰਸ ਬੱਚਿਆਂ ਵਿੱਚ ਕੈਂਸਰ ਦੀ ਬਿਮਾਰੀ ਤੋਂ ਅਣਜਾਣ ਹਨ ਡਾਕਟਰ ਵੱਲੋਂ ਵੀ ਸਮੇਂ ਸਿਰ ਇਨ੍ਹਾਂ ਦੇ ਟੈਸਟ ਨਹੀਂ ਕਰਵਾਏ ਜਾਂਦੇ। ਇਸ ਕਾਰਨ ਮੁੱਢਲੀ ਸਟੇਜ ਤੇ ਬੱਚਿਆਂ ਨੂੰ ਹੋਣ ਵਾਲੇ ਕੈਂਸਰ ਦਾ ਪਤਾ ਨਹੀਂ ਲੱਗਦਾ।