ਅੰਮ੍ਰਿਤਸਰ ,ਬਠਿੰਡਾ, ਜਲੰਧਰ : ਬਠਿੰਡਾ ਵਿਚ ਕੜਾਕੇ ਦੀ ਠੰਡ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਹਰ ਪਾਸੇ ਧੁੰਦ ਦੀ ਚਾਦਰ ਕਾਰਨ ਵੀਜ਼ੀਬਿਲਟੀ ਜ਼ੀਰੋ (Zero visibility due to fog) ਹੈ। ਲੋਕ ਠੰਢ ਤੋਂ ਬਚਣ ਲਈ ਧੂਣੀ ਬਾਲ ਕੇ ਸੇਕਦੇ ਵੀ ਨਜ਼ਰ ਆਏ। ਧੁੰਦ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਦੱਸ ਦਈਏ ਕਿ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਬਠਿੰਡਾ (Bathinda was the coldest city in Punjab) ਰਿਹਾ ਅਤੇ ਅੰਮ੍ਰਿਤਸਵਾਸੀ ਵੀ ਠੰਢ ਕੰਬਦੇ ਨਜ਼ਰ ਆਏ। ਇਹਨਾਂ ਦੋਵਾਂ ਸ਼ਹਿਰਾਂ ਵਿਚ ਪਾਰਾ ਆਮ ਨਾਲੋਂ ਘੱਟ ਸੀ।
ਵਿਜੀਬਿਲਟੀ ਜ਼ੀਰੋ: ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਾਰਾ ਸਾਰਾ ਦਿਨ ਧੁੰਦ ਪੈ ਰਹੀ ਹੈ ਪਹਿਲਾਂ ਇਹ ਧੁੰਦ ਹਾਈਵੇਅ ਦੇ ਨਾਲ ਨਾਲ ਸ਼ਹਿਰ ਵਿੱਚ ਵੇਖਣ ਨੂੰ ਮਿਲਦੀ ਸੀ ਪਰ ਅੱਜ ਸ਼ਹਿਰੀ ਹਾਈਵੇ ਤੇ ਗਹਿਰੀ ਧੁੰਦ ਪਈ ਹੋਈ ਹੈ, ਜਿਸ ਕਾਰਨ ਵਿਜੀਬਿਲਟੀ ਬਹੁਤ (Zero visibility due to fog) ਘੱਟ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਗੱਡੀਆਂ ਦੀਆਂ ਲਾਈਟਾਂ ਚਲਾ ਕੇ ਬਹੁਤ ਹੌਲੀ ਰਫਤਾਰ ਨਾਲ ਆ ਜਾ ਰਹੇ ਹਨ, ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਕੁਝ ਦਿਨ ਪਿਹਲਾਂ ਮੌਸਮ ਬਿਲਕੁਲ ਠੀਕ ਸੀ ਪਰ ਹੁਣ ਕੁੱਝ ਦਿਨਾਂ ਤੋਂ ਅਚਾਨਕ ਸਰਦੀ ਵਿਚ ਵੀ ਵਾਧਾ ਹੋਇਆ ਹੈ ਅਤੇ ਇਹ ਗਿਹਰੀ ਧੁੰਧ ਪਰੇਸ਼ਾਨੀ ਦਾ ਕਾਰਨ, ਇਸ ਧੁੰਦ ਵਿੱਚ ਸਾਹ ਲੈਣਾ ਬਹੁਤ ਮੁਸ਼ਕਲ ਹੈ। ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਧੁੰਦ ਕਾਰਨ ਲੋਕਾਂ ਦਾ ਹਾਲ ਅਜਿਹਾ ਹੀ ਹੈ।
ਇਸ ਤੋਂ ਇਲਾਵਾ ਗੱਲ ਕਰੀਏ ਦੋਆਬਾ ਦੀ ਤਾਂ ਜਲੰਧਰ ਵਿੱਚ ਵੀ (Normal life affected due to fog and cold) ਧੁੰਦ ਦੀ ਚਿੱਟੀ ਚਾਦਰ ਅਤੇ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਕੰਬਣੀ ਛੇੜੀ ਹੋਈ ਹੈ। ਟਰੱਕ ਚਾਲਕਾਂ ਅਤੇ ਹੋਰ ਡਰਾਈਵਰਾਂ ਦਾ ਕਹਿਣਾ ਹੈ ਕਿ ਵਿਜ਼ੀਬਿਲਟੀ ਜ਼ੀਕੋ ਹਣ ਕਾਰਨ ਰੋਡ ਉੱਤੇ ਚੱਲਣਾ ਮੁਸ਼ਕਿਲ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਠੰਡ ਤੋਂ ਬਚਣ ਲਈ ਲੋਕ ਘਰਾਂ ਤੋਂ ਬਾਹਰ ਵੀ ਘੱਟ ਨਿਕਲ ਰਹੇ ਹਨ। ਦੂਜੇ ਪਾਸੇ ਠੰਡ ਤੋਂ ਬਚਣ ਲਈ ਲੋਕ ਸੜਕਾਂ ਅਤੇ ਹੋਰ ਥਾਵਾਂ ਉੱਤੇ ਅੱਗ ਦਾ ਸਹਾਰਾ ਲੈ ਰਹੇ ਹਨ।
ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਵਿਚ ਮੌਸਮ ਦਾ ਹਾਲ: ਮੌਸਮ ਵਿਗਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ (Normal life affected due to fog and cold) ਰਾਜਧਾਨੀ ਚੰਡੀਗੜ੍ਹ ਵਿਚ ਘੱਟ ਤੋਂ ਘੱਟ ਤਾਪਮਾਨ 7.4 ਡਿਗਰੀ ਸੈਲਸੀਅਸ, ਚੰਡੀਗੜ੍ਹ ਏਅਪੋਰਟ 8.4 ਡਿਗਰੀ ਸੈਲਸੀਅਸ, ਅੰਮ੍ਰਿਤਸਰ 6.5 ਡਿਗਰੀ ਸੈਲਸੀਅਸ, ਲੁਧਿਆਣਾ 6.0, ਪਠਾਨਕੋਟ ਵਿਚ 8.8 ਡਿਗਰੀ ਸੈਲਸੀਅਸ, ਬਠਿੰਡਾ 3.6 ਡਿਗਰੀ ਸੈਲਸੀਅਸ, ਫਰੀਦਕੋਰ 6.0 ਡਿਗਰੀ, ਗੁਰਦਾਸਪੁਰ 4.5 ਡਿਗਰੀ, ਬੱਲੋਵਾਲ ਸ਼ੌਕਰੀ 'ਚ ਤਾਪਮਾਨ ਮਾਈਨਸ, ਅੰਮ੍ਰਿਤਸਰ 8.1 ਡਿਗਰੀ, ਬਰਨਾਲਾ 5.7 ਡਿਗਰੀ, ਫਤਹਿਗੜ੍ਹ ਸਾਹਿਬ 7.3 ਡਿਗਰੀ ਸੈਲਸੀਅਸ, ਫਿਰੋਜ਼ਪੁਰ ਕੇਵੀਕੇ 6.9, ਗੁਰਦਾਸਪੁਰ 7.2 ਡਿਗਰੀ ਸੈਲਸੀਅਸ, ਹੁਸ਼ਿਆਰਪੁਰ 7.4 ਡਿਗਰੀ ਸੈਲਸੀਅਸ, ਨੂਰਮਹਿਲ 6.5 ਡਿਗਰੀ ਸੈਲਸੀਅਸ, ਲੁਧਿਆਣਾ 5.8 ਡਿਗਰੀ ਸੈਲਸੀਅਸ, ਮੋਗਾ 5.5 ਡਿਗਰੀ, ਮੁਹਾਲੀ 7.8 ਡਿਗਰੀ, ਮੁਕਤਸਰ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ ਐਤਵਾਰ ਨੂੰ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਦੱਸਿਆ ਗਿਆ ਹੈ।