ਬਠਿੰਡਾ :ਬਹੁਚਰਚਿਤ ਵਿਵਾਦਿਤ ਪਲਾਟ ਖਰੀਦ ਮਾਮਲੇ ਨੂੰ ਲੈ ਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ 6 ਲੋਕਾਂ ਉੱਪਰ ਹੋਈ ਸੀ ਐਫਆਈਆਰ ਵਿਜੀਲੈਂਸ ਬਿਊਰੋ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਹੈ। ਇਸ ਮਾਮਲੇ ਵਿੱਚ ਬਾਕੀ ਦੇ ਤਿੰਨ ਮੁਲਜ਼ਮਾਂ ਵਿੱਚੋਂ ਦੋ ਸਰਕਾਰੀ ਅਧਿਕਾਰੀ ਵਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਨੂੰ ਅੱਜ ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਮਾਨਯੋਗ ਬਠਿੰਡਾ ਕੋਰਟ ਤੋਂ ਅਰੈਸਟ ਵਾਰੰਟ ਜਾਰੀ ਕਰਵਾਉਣ ਵਿੱਚ ਕਾਮਯਾਬ ਰਹੇ।
Disputed Plot Purchase Case : ਵਿਵਾਦਿਤ ਪਲਾਟ ਖਰੀਦ ਮਾਮਲੇ 'ਚ ਮਨਪ੍ਰੀਤ ਬਾਦਲ ਨਾਲ ਨਾਮਜਦ PCS ਅਧਿਕਾਰੀ ਸ਼ੇਰਗਿੱਲ ਦੀਆਂ ਵਧੀਆਂ ਮੁਸ਼ਕਿਲਾਂ - ਵਿਜੀਲੈਂਸ ਬਿਊਰੋ ਬਠਿੰਡਾ
ਵਿਵਾਦਿਤ ਪਲਾਟ ਖਰੀਦ ਮਾਮਲੇ ਵਿੱਚ ਭਾਜਪਾ ਆਗੂ (Disputed Plot Purchase Case) ਮਨਪ੍ਰੀਤ ਬਾਦਲ ਨਾਲ ਨਾਮਜਦ ਪੀਸੀਐੱਸ ਅਧਿਕਾਰੀ ਵਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
Published : Oct 26, 2023, 5:49 PM IST
ਮੁਲਜ਼ਮਾਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ :ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਕੋਰਟ ਵੱਲੋਂ ਦੋ ਅਧਿਕਾਰੀਆਂ ਜਿੰਨਾ ਵਿੱਚ ਪੀਸੀਐਸ ਅਧਿਕਾਰੀ ਵਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਦੇ ਅਰੈਸਟ ਵਾਰੰਟ ਜਾਰੀ ਕਰਵਾ ਲਏ ਗਏ ਹਨ ਅਤੇ ਉਹਨਾਂ ਦੇ ਟਿਕਾਣਿਆਂ ਉੱਪਰ ਛਾਪਾ ਮਾਰਿਆ ਜਾ ਰਿਹਾ ਹੈ। ਕਿਉਂਕਿ ਲਗਾਤਾਰ ਇਹ ਦੋਨੋਂ ਪੁੱਛਗਿੱਛ ਵਿੱਚ ਸ਼ਾਮਿਲ ਨਹੀਂ ਹੋ ਰਹੇ ਸਨ ਅਤੇ ਹੇਠਲੀ ਅਦਾਲਤ ਵਿੱਚੋਂ ਵੀ ਇਹਨਾਂ ਦੀਆਂ ਜਮਾਨਤਾਂ ਰੱਦ ਹੋ ਚੁੱਕੀਆਂ ਹਨ l
- Jalandhar Two Girls Marriage Case: ਜਲੰਧਰ ਦੀਆਂ ਦੋ ਕੁੜੀਆਂ ਨੇ ਕਰਵਾਇਆ ਗੁਰੂ ਘਰ 'ਚ ਵਿਆਹ, ਸੁਰੱਖਿਆ ਲਈ ਪਹੁੰਚੀਆਂ ਹਾਈਕੋਰਟ
- Balwinder Kaur Suicide Case : ਬਲਵਿੰਦਰ ਕੌਰ ਸੁਸਾਇਡ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦਾ ਵੱਡਾ ਦਾਅਵਾ, ਸਰਕਾਰ ਦੇ ਟਾਊਟ ਕਰਾਂਗੇ ਨਸ਼ਰ...
- Political Reaction On Golden Temple Model Auction : ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ 'ਤੇ ਸਿਆਸਤ, SAD ਪ੍ਰਧਾਨ ਦੀ ਪੋਸਟ 'ਤੇ ਮਨਜਿੰਦਰ ਸਿਰਸਾ ਦਾ ਵਾਰ, ਕਿਹਾ-ਵੋਟ ਬੈਂਕ ਲਈ ਧਾਰਮਿਕ ਆਸਥਾ ਦਾ ਹੋ ਰਿਹਾ ਸ਼ੋਸ਼ਣ
ਲਗਾਤਾਰ ਕੀਤੀ ਜਾ ਰਹੀ ਛਾਪਾਮਾਰੀ :ਬਠਿੰਡਾ ਵਿਜੀਲੈਂਸ ਦੇ ਡੀਐੱਸਪੀ ਨੇ ਇਸ ਮਾਮਲੇ ਬਾਰੇ ਹੋਣ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਈਕੋਰਟ ਵਿੱਚ ਮੁਲਜ਼ਮਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪਟੀਸ਼ਨ ਲਗਾਉਣ ਬਾਰੇ ਉਨ੍ਹਾਂ ਕੋਲ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਪਰ ਗ੍ਰਿਫਤਾਰੀ ਲਈ ਛਾਪਾਮਾਰੀ ਜਰੂਰ ਕੀਤੀ ਜਾ ਰਹੀ ਹੈ।