ਪੰਜਾਬ

punjab

ETV Bharat / state

ਪੁਲਿਸ ਤੋਂ ਨਹੀਂ ਮਿਲਿਆ ਇਨਸਾਫ, ਪ੍ਰੇਸ਼ਾਨ ਹੋ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਪਤੀ ਪਤਨੀ - ਪ੍ਰੇਸ਼ਾਨ ਹੋ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਪਤੀ ਪਤਨੀ

ਬਠਿੰਡਾ ਵਿੱਚ ਅਜੀਤ ਰੋਡ 'ਤੇ ਬਣੀਆਂ ਦੁਕਾਨਾਂ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਆਪਸੀ ਝਗੜੇ 'ਚ ਪੁਲਿਸ ਵੱਲੋਂ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਇੱਕ ਪਤੀ ਪਤਨੀ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਏ ਗਨ।

ਫ਼ੋਟੋ।
ਫ਼ੋਟੋ।

By

Published : Sep 9, 2020, 2:21 PM IST

ਬਠਿੰਡਾ: ਅਜੀਤ ਰੋਡ 'ਤੇ ਬਣੀਆਂ ਦੁਕਾਨਾਂ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਲੰਬੇ ਸਮੇਂ ਤੋਂ ਆਪਸ ਵਿੱਚ ਝਗੜਾ ਚੱਲ ਰਿਹਾ ਸੀ। ਇਸ ਮਾਮਲੇ ਉੱਤੇ ਜਦੋਂ ਇੱਕ ਭਰਾ ਮਨਜੀਤ ਸਿੰਘ ਨੂੰ ਪੁਲਿਸ ਤੋਂ ਇਨਸਾਫ਼ ਨਹੀਂ ਮਿਲਿਆ ਤਾਂ ਉਹ ਅਤੇ ਉਸ ਦੀ ਪਤਨੀ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਏ।

ਮਨਜੀਤ ਸਿੰਘ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਅਜੀਤ ਰੋਡ 'ਤੇ ਬਣੀ ਇਹ ਦੁਕਾਨ ਮਨਜੀਤ ਸਿੰਘ ਨੂੰ ਵਿਰਾਸਤ ਵਿੱਚ ਮਿਲੀ ਹੈ ਜਿੱਥੇ 40 ਸਾਲ ਤੋਂ ਮਨਜੀਤ ਸਿੰਘ ਦੀ ਪਤਨੀ ਬੁਟੀਕ ਦਾ ਕੰਮ ਕਰ ਰਹੀ ਹੈ।

ਵੇਖੋ ਵੀਡੀਓ

ਦੋਸ਼ ਹਨ ਕਿ ਬੀਤੇ ਦਿਨੀਂ ਇਸ ਦੁਕਾਨ ਦੇ ਵਿਵਾਦ ਨੂੰ ਲੈ ਕੇ ਮਨਜੀਤ ਸਿੰਘ ਅਤੇ ਉਸ ਦੀ ਪਤਨੀ ਨਾਲ ਸਕੇ ਭਰਾ ਨੇ ਗੁੰਡੇ ਅਨਸਰਾਂ ਦੇ ਨਾਲ ਮਿਲ ਕੇ ਘਰ ਅੰਦਰ ਆ ਕੇ ਕੁੱਟਮਾਰ ਕੀਤੀ ਹੈ ਜਿਸ ਦੀ ਸ਼ਿਕਾਇਤ ਸਬੰਧਤ ਥਾਣਾ ਸਿਵਲ ਲਾਈਨ ਵਿੱਚ ਕੀਤੀ ਗਈ। ਮਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋਈ ਜਿਸ ਦੇ ਰੋਸ ਵਜੋਂ ਉਹ ਪਾਣੀ ਦਾ ਟੈਂਕੀ ਉੱਤੇ ਚੜ੍ਹ ਗਏ।

ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਦੀ ਪਤਨੀ ਦੀ ਕੁੱਟਮਾਰ ਕਰਨ ਵਾਲਾ ਵੀ ਮਨਜੀਤ ਸਿੰਘ ਦਾ ਭਰਾ ਹੈ ਜਿਸ ਨੇ ਤਿੰਨ ਸਤੰਬਰ ਨੂੰ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸੀ ਜਿਸ ਦੀ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ ਤੇ ਇਸ ਪਿੱਛੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਕੰਮ ਕਰ ਰਿਹਾ ਹੈ ਜੋ ਕਿ ਮਨਜੀਤ ਸਿੰਘ ਦੇ ਚਾਲੀ ਸਾਲ ਪੁਰਾਣੀ ਦੁਕਾਨ 'ਤੇ ਜਬਰਨ ਕਬਜ਼ਾ ਕਰਵਾਉਣਾ ਚਾਹੁੰਦਾ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਦੋ ਸਕੇ ਭਰਾਵਾਂ ਦੇ ਜ਼ਮੀਨੀ ਵਿਵਾਦ ਦਾ ਮਾਮਲਾ ਹੈ ਅਤੇ ਇਹ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਹੈ ਜਿਸ ਵਿੱਚ ਮਨਜੀਤ ਸਿੰਘ ਕੋਲ ਆਪਣੀ ਜ਼ਮੀਨ ਦੇ ਕੋਈ ਸਬੂਤ ਨਹੀਂ ਹਨ, ਜਦ ਕਿ ਦੂਜੇ ਭਰਾ ਕੋਲ ਵਸੀਅਤ ਹੈ ਜੋ ਉਸ ਦੇ ਨਾਂਅ 'ਤੇ ਹੈ ਜਿਸ ਕਰਕੇ ਉਹ ਉਨ੍ਹਾਂ ਨਾਲ ਵੀ ਜ਼ਬਰਦਸਤੀ ਨਹੀਂ ਕਰ ਸਕਦੇ।

ABOUT THE AUTHOR

...view details