ਬਠਿੰਡਾ: ਸ਼ਹਿਰ ਵਿੱਚ ਸਥਿਤ ਸਿਵਲ ਹਸਪਤਾਲ ਦੇ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੱਚ ਸੈਂਟਰ ਚਲਾਇਆ ਜਾ ਰਿਹਾ ਹੈ ਪਰ ਉੱਥੇ ਬੱਚਿਆਂ ਨੂੰ ਸੁਵਿਧਾਵਾਂ ਨਹੀਂ ਮਿਲ ਰਹੀਆਂ ਹਨ। ਦੱਸ ਦਈਏ, ਇਸ ਕਰੱਚ ਸੈਂਟਰ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਮਿਡ ਡੇਅ ਮੀਲ ਨਸੀਬ ਨਹੀਂ ਹੁੰਦਾ, ਬੱਚਿਆਂ ਲਈ ਪਾਣੀ ਪੀਣ ਲਈ ਕੋਈ ਸੁਵਿਧਾ ਨਹੀਂ ਤੇ ਨਾਲ ਹੀ ਟਾਇਲਟ ਦੀ ਵੀ ਕੋਈ ਸਹੁਲਤ ਨਹੀਂ ਹੈ। ਇਸ ਦੇ ਨਾਲ ਹੀ ਬੱਚਿਆਂ ਦੇ ਬੈਠਣ ਲਈ ਬੈਂਚ ਵੀ ਉਪਲਬਧ ਨਹੀਂ ਹਨ ਤੇ ਬੱਚੇ ਜ਼ਮੀਨ 'ਤੇ ਬੈਠ ਕੇ ਪੜ੍ਹਨ ਲਈ ਮਜਬੂਰ ਹਨ।
ਬਠਿੰਡਾ ਦੇ ਸਰਕਾਰੀ ਕਰੱਚ ਵਿੱਚ ਰੁਲ ਰਹੇ ਬੱਚੇ, ਪ੍ਰਸ਼ਾਸਨ ਬੇਖ਼ਬਰ
ਬਠਿੰਡਾ ਵਿੱਚ ਸਥਿਤ ਸਿਵਲ ਹਸਪਤਾਲ ਦੇ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੱਚ ਸੈਂਟਰ ਚਲਾਇਆ ਜਾ ਰਿਹਾ ਹੈ ਜਿਸ ਵਿੱਚ 20 ਬੱਚੇ ਪੜ੍ਹਦੇ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਜ਼ਰੂਰੀ ਸੁਵਿਧਾਵਾਂ ਨਹੀਂ ਮਿਲ ਰਹੀਆਂ ਹਨ।
ਫ਼ੋਟੋ
ਉੱਥੇ ਹੀ ਕਰੱਚ ਵਿੱਚ ਪੜ੍ਹਾ ਰਹੇ ਹੈਲਪਰ ਤੇ ਟੀਚਰ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਫ਼ੀ ਸਮੇਂ ਤੋਂ ਤਨਖ਼ਾਹ ਵੀ ਨਹੀਂ ਮਿਲੀ ਤੇ। ਅਧਿਆਪਕ ਨੇ ਅੱਗੇ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚਿਆਂ ਲਈ ਕੋਈ ਖਿਡੌਣੇ ਤੱਕ ਨਹੀਂ ਭਿਜਵਾਏ ਹਨ ਤੇ ਨਾ ਹੀ ਉਨ੍ਹਾਂ ਦੇ ਕੋਲ ਬੈਂਚ ਤੇ ਕੁਰਸੀਆਂ ਹਨ। ਹੁਣ ਵੇਖਣਾ ਇਹ ਹੈ ਕੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਕੋਈ ਸੁਵਿਧਾ ਦਿੱਤੀ ਜਾਵੇਗਾ ਜਾਂ ਫਿਰ ਬੱਚਿਆਂ ਨੂੰ ਇਸ ਤਰ੍ਹਾਂ ਹੀ ਰੁਲਣਾ ਪਵੇਗਾ?