ਐਨਆਈਏ ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਉਤੇ ਪੁਲਿਸ ਅਧਿਕਾਰੀ ਦਾ ਬਿਆਨ ਬਠਿੰਡਾ :NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਵੱਲੋਂ ਬੁੱਧਵਾਰ ਸਵੇਰੇ ਐੱਨਆਈਏ ਦੀ ਟੀਮ ਨੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਦੀਆਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ। NIA ਦੀ ਟੀਮ ਨੇ ਬਠਿੰਡਾ ਚੰਦਸਰ ਬਸਤੀ ਗਲੀ ਨੰ. 1 ਵਿੱਚ ਜੇਮਸ ਖੋਖਰ ਨਾਮ ਦੇ ਵਿਅਕਤੀ ਦੇ ਘਰ ਛਾਪਾ ਮਾਰਿਆ, ਜਿਸ ਤੋਂ ਬਾਅਦ ਬਠਿੰਡਾ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਲਿਜਾਕੇ ਕਈ ਘੰਟੇ ਤਕ ਪੁੱਛਗਿਛ ਗਈ। ਇਸ ਮੌਕੇ ਐਨਆਈਏ ਦੀ ਟੀਮ ਨਾਲ ਪੰਜਾਬ ਪੁਲਿਸ ਦੀ ਟੀਮ ਵੱਲੋਂ ਜੇਮਸ ਖੋਖ਼ਰ ਤੋਂ ਪੁੱਛਗਿੱਛ ਕਰਦੀ ਰਹੀ।
ਜਾਣਕਾਰੀ ਅਨੁਸਾਰ ਗੈਂਗਸਟਰ ਅਤੇ ਖਾਲਿਸਤਾਨੀ ਨੈੱਟਵਰਕ ਸਬੰਧੀ ਅੱਜ ਪੂਰੇ ਪੰਜਾਬ ਵਿੱਚ ਛਾਪੇਮਾਰੀ ਕੀਤੀ ਗਈ ਹੈ। ਜੇਮਸ ਖੋਖਰ ਤੋਂ ਇਲਾਵਾ ਪੁਲਿਸ ਨੇ ਪਿੰਡ ਬੰਗੀ ਨਿਹਾਲ ਦੇ ਇੱਕ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਹੈ। ਉਕਤ ਛਾਪੇਮਾਰੀ ਗੈਂਗਸਟਰ ਅਰਸ਼ ਡੱਲਾ ਦੇ ਬਠਿੰਡਾ ਕਨੈਕਸ਼ਨ ਨੂੰ ਲੈ ਕੇ ਕੀਤੀ ਗਈ ਹੈ। ਐਨਆਈਏ ਦੀ ਟੀਮ ਸਵੇਰੇ 5 ਵਜੇ ਬਠਿੰਡਾ ਪਹੁੰਚੀ, ਚੰਦਸਰ ਬਸਤੀ ਗਲੀ ਨੰਬਰ 1 ਵਿੱਚ ਜੇਮਸ ਨਾਮ ਦੇ ਵਿਅਕਤੀ ਦੇ ਘਰ ਕਰੀਬ 2 ਘੰਟੇ ਤੱਕ ਜਾਂਚ ਕਰ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ, ਜੋ ਵੱਡੀ ਵਾਰਦਾਤ ਦੀ ਤਿਆਰੀ ਵਿੱਚ ਸੀ।
- BSF Action on Pakistan Drone: ਪਾਕਿਸਤਾਨ ਵੱਲੋਂ ਡਰੋਨ ਰਾਹੀਂ ਆਈ ਹੈਰੋਇਨ ਫੌਜ ਨੇ ਕੀਤੀ ਬਰਾਮਦ
- Terror funding case: ਟੈਰਰ ਫੰਡਿੰਗ ਮਾਮਲੇ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਵਿੱਚ NIA ਵੱਲੋਂ ਛਾਪੇਮਾਰੀ
- CM ਰਿਹਾਇਸ਼ ਵਿੱਚ ਗੜਬੜੀ ਸਮੇਤ ਜਾਂਚ ਅਧਿਕਾਰੀ ਦੇ ਕਮਰੇ ਵਿੱਚੋਂ 67 ਕੇਸਾਂ ਦੀਆਂ ਫਾਈਲਾਂ ਗਾਇਬ !
ਬਰਨਾਲਾ ਦੇ ਪਿੰਡ ਢਿੱਲਵਾਂ ਵਿੱਚ ਵੀ ਰੇਡ :ਸੂਤਰਾ ਵਲੋਂ ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਢਿੱਲਵਾਂ ਦੇ ਨੰਬਰਦਾਰ ਨਿਰਮਲ ਸਿੰਘ ਦੇ ਘਰ ਐਨਆਈਏ ਵੱਲੋਂ ਰੇਡ ਕੀਤੀ ਗਈ ਹੈ। ਸੂਤਰਾਂ ਅਨੁਸਾਰ ਨਿਰਮਲ ਸਿੰਘ ਦੀ ਲੜਕੀ ਕੈਨੇਡਾ ਵਿੱਚ ਰਹਿ ਰਹੀ ਹੈ, ਜਿਸਦੇ ਗੈਂਗਸਟਰ ਗੋਲਡੀ ਬਰਾੜ ਨਾਲ ਲਿੰਕ ਸਾਹਮਣੇ ਆਉਣ ਅਤੇ ਵਿਦੇਸ਼ੀ ਫੰਡਿਗ ਨੂੰ ਲੈ ਕੇ ਐਨਆਈਏ ਵਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਫਿਲਹਾਲ ਐਨਆਈਏ ਦੀ ਟੀਮ ਅਤੇ ਬਰਨਾਲਾ ਪੁਲਿਸ ਦੀਆਂ ਕਈ ਗੱਡੀਆਂ ਪਿੰਡ ਢਿੱਲਵਾਂ ਦੇ ਨਿਰਮਲ ਸਿੰਘ ਦੇ ਘਰ ਬਾਹਰ ਖੜ੍ਹੀਆਂ ਹਨ ਅਤੇ ਐਨਆਈਏ ਟੀਮ ਦੇ ਅਧਿਕਾਰੀ ਘਰ ਦੇ ਅੰਦਰ ਆਪਣੀ ਜਾਂਚ ਕਰ ਰਹੇ ਹਨ।
ਮੋਗਾ ਵਿੱਚ ਵੀ ਕਾਰਵਾਈ :ਐਨਆਈਏ ਦੀ ਟੀਮ ਵੱਲੋਂ ਮੋਗਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਵਿੱਚ ਪੰਜ ਥਾਵਾਂ ਉਤੇ ਛਾਪੇਮਾਰੀ ਹੋਈ ਹੈ। ਐਨਆਈਏ ਦੀ ਟੀਮ ਵੱਲੋਂ ਜਾਂਚ ਜਾਰੀ ਹੈ। ਮੋਗਾ ਜ਼ਿਲ੍ਹੇ ਵਿਚ ਧੂਰਕੋਟ, ਬੱਧਨੀ, ਨਿਧਾ ਵਾਲਾ ਤਲਵੰਡੀ ਅਤੇ ਮੋਗਾ ਦੇ ਰਾਜਿੰਦਰਾ ਇਸਟੇਟ ਵਿੱਚ ਚੱਲ ਰਹੀ ਹੈ। ਇਥੇ ਏਐਨਆਈ ਨੇ ਇਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਹਿਰਾਸਤ ਵਿੱਚ ਲਏ ਨੌਜਵਾਨ ਦੇ ਗੁਆਂਢੀ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਦੀ ਅਕਸ ਠੀਕ ਸੀ, ਚਾਹੇ ਉਹ ਨਸ਼ਾ ਕਰਦਾ ਸੀ, ਪਰ ਗੈਂਗਸਟਰਾਂ ਨਾਲ ਸਬੰਧ ਹੋਣਾ ਗੱਲ ਮੰਨਣਯੋਗ ਨਹੀਂ ਹੈ।