ਬਠਿੰਡਾ: ਜ਼ਿਲ੍ਹਾ ਪੁਲਿਸ ਨੇ ਬੀਤੇ ਦਿਨ ਯਾਨੀ ਸ਼ੁੱਕਰਵਾਰ ਨੂੰ ਬਠਿੰਡਾ ਦੇ ਕੋਰਟ ਕੰਪਲੈਕਸ ਦੇ ਬਾਹਰ ਇੱਕ 37 ਸਾਲਾ ਔਰਤ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਤਲ ਵਿੱਚ ਵਰਤਿਆ ਗਿਆ 32 ਬੋਰ ਦਾ ਰਿਵਾਲਵਰ ਵੀ ਬਰਾਮਦ (nephew killed his aunt) ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਖਪਾਲ ਸਿੰਘ ਉਰਫ਼ ਸੁਰਿੰਦਰ ਸਿੰਘ ਵਾਸੀ ਪਿੰਡ ਬੱਲੂਆਣਾ ਵਜੋਂ ਹੋਈ ਹੈ, ਮ੍ਰਿਤਕਾ ਮੁਲਜ਼ਮ ਦੀ ਮਾਮੀ ਲੱਗਦੀ ਸੀ।
ਇਹ ਵੀ ਪੜੋ:ਜੇਲ੍ਹ ਵਿੱਚ ਮਸਾਜ ਕਰਵਾਉਂਦੇ ਹੋਏ ਸਤੇਂਦਰ ਜੈਨ ਦੀ ਵੀਡੀਓ ਵਾਇਰਲ, ਜੇਲ੍ਹ ਸੁਪਰਡੈਂਟ ਸਸਪੈਂਡ
ਬਠਿੰਡਾ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਉਕਤ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਮ੍ਰਿਤਕਾ ਦੇ ਪਤੀ ਦੀ ਮੌਤ ਤੋਂ ਬਾਅਦ ਕੁਲਵਿੰਦਰ ਕੌਰ ਦੇ ਆਪਣੀ ਮਾਮੀ ਨਾਲ ਨਾਜਾਇਜ਼ ਸਬੰਧ ਬਣ ਕੇ ਲਿਵਿੰਗ ਰਿਲੇਸ਼ਨਸ਼ਿਪ ਦੇ ਤੌਰ 'ਤੇ ਰਹਿ ਰਿਹਾ ਸੀ, ਜਿਸ ਤੋਂ ਬਾਅਦ ਦੋਵਾਂ ਅਦਾਲਤਾਂ ਵਿਆਹ ਕਰਵਾ ਲਿਆ ਪਰ ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।
ਭਾਣਜੇ ਨੇ ਮਾਮੀ ਦਾ ਗੋਲੀ ਮਾਰ ਕੇ ਕੀਤਾ ਕਤਲ
ਇੰਨਾ ਹੀ ਨਹੀਂ ਕੁਲਵਿੰਦਰ ਕੌਰ ਨੇ 2017 'ਚ ਸੁਖਪਾਲ ਸਿੰਘ 'ਤੇ ਜਬਰ-ਜ਼ਨਾਹ ਦਾ ਮਾਮਲਾ ਵੀ ਦਰਜ ਕਰਵਾਇਆ ਸੀ, ਇਸ ਮਾਮਲੇ 'ਚ ਦੋਹਾਂ ਧਿਰਾਂ 'ਚ ਸਮਝੌਤਾ ਹੋਣ ਤੋਂ ਬਾਅਦ ਉਹ ਫਿਰ ਤੋਂ ਇਕੱਠੇ ਰਹਿਣ ਲੱਗ ਪਏ ਸਨ, ਪਰ ਇਸ ਗੱਲ ਨੂੰ ਲੈ ਕੇ ਦੋਵਾਂ 'ਚ ਝਗੜਾ ਵਧਦਾ ਹੀ ਗਿਆ। ਇਸ ਝਗੜੇ ਦੌਰਾਨ ਇੱਕ ਦੀ ਮੌਤ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਵੱਖ-ਵੱਖ ਥਾਣਿਆਂ ਵਿਚ ਅਗਵਾ, ਚੋਰੀ, ਡਕੈਤੀ, ਲੁੱਟ-ਖੋਹ ਸਮੇਤ 13 ਦੇ ਕਰੀਬ ਮੁਕੱਦਮੇ ਦਰਜ ਹਨ।
ਇਹ ਵੀ ਪੜੋ:Shraddha Walker murder case: ਦਿੱਲੀ ਦੇ ਦਿਲ ਦਹਿਲਾ ਦੇਣ ਵਾਲੇ ਸ਼ਰਧਾ ਵਾਕਰ ਕਤਲ ਕੇਸ 'ਤੇ ਬਣੇਗੀ ਫਿਲਮ, ਕੰਮ ਹੋਇਆ ਸ਼ੁਰੂ