ਬਠਿੰਡਾ ਗੁਆਂਢੀਆਂ ਦੀ ਆਪਸ ਹੋਈ ਭਿਆਨਕ ਲੜਾਈ ਬਠਿੰਡਾ :ਬੇਅੰਤ ਸਿੰਘ ਨਗਰ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਗੁਆਂਢੀ ਨੇ ਆਪਣੇ ਗੁਆਂਢੀ 'ਤੇ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਵੀ ਲਗਾ ਦਿੱਤੀ। ਅੱਗ ਲੱਗਣ ਕਾਰਨ ਵਿਅਕਤੀ ਪੂਰੀ ਤਰ੍ਹਾ ਝੁਲਸ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕੱਪੜੇ ਸੁਕਾਉਣ ਨੂੰ ਲੈ ਕੇ ਅਕਸਰ ਹੀ ਗੁਆਂਢੀ ਲੜਾਈ ਕਰਦੇ ਸਨ। ਉਨ੍ਹਾਂ ਦੀ ਪਹਿਲਾਂ ਵੀ ਕਈ ਵਾਰ ਲੜਾਈ ਹੋ ਚੁੱਕੀ ਹੈ।
ਅੱਗ ਲਗਾਉਣ ਦਾ ਕਾਰਨ:ਇਸ ਘਟਨਾ ਦਾ ਸ਼ਿਕਾਰ ਹੋਏ ਜੁਗਰਾਜ ਸਿੰਘ ਦੀ ਪਤਨੀ ਬਿਮਾਲਾ ਨੇ ਦੱਸਿਆ ਕਿ ਉਸਦੇ ਪਤੀ ਜਦੋਂ ਕੰਮ ਤੋਂ ਪਾਣੀ ਪੀਣ ਲਈ ਘਰ ਆਇਆ ਸੀ। ਉਸ ਸਮੇਂ ਉਨ੍ਹਾਂ ਦੇ ਗੁਆਂਢੀਆਂ ਨੇ ਉਸ ਦੇ ਪਤੀ ਉਤੇ ਪੈਟਰੋਲ ਛਿੜਕਿਆਂ ਫਿਰ ਅੱਗ ਲਗਾ ਦਿੱਤੀ। ਬਿਮਲਾ ਨੇ ਦੱਸਿਆ ਕਿ ਉਹਨਾਂ ਦੀ ਕੁਝ ਦਿਨ ਪਹਿਲਾਂ ਕੱਪੜੇ ਸੁਕਾਉਣ ਨੂੰ ਲੈ ਕੇ ਗੁਆਂਢੀਆਂ ਨਾਲ ਝਗੜਾ ਹੋਇਆ ਸੀ। ਇਸ ਰੰਜਸ਼ ਦੇ ਚਲਦਿਆਂ ਉਸ ਦੇ ਪਤੀ ਨੂੰ ਅੱਜ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।
ਪੀੜਤ ਵੱਲੋਂ ਇਨਸਾਫ ਦੀ ਮੰਗ:ਜੁਗਰਾਜ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਅੱਜ ਕੰਮ ਤੋਂ ਬਾਅਦ ਘਰ ਜਦੋਂ ਪਾਣੀ ਪੀਣ ਲਈ ਆਇਆ ਤਾਂ ਉਸ ਦੇ ਗੁਆਂਢੀਆਂ ਵੱਲੋਂ ਉਸ ਉਪਰ ਕੁਝ ਸੁੱਟਿਆ ਗਿਆ ਅਤੇ ਫਿਰ ਅੱਗ ਲਗਾ ਦਿੱਤੀ। ਇਸ ਤੋਂ ਪਹਿਲਾਂ ਵੀ ਉਸਦਾ ਗੁਆਂਢੀਆਂ ਨਾਲ ਕਈ ਵਾਰ ਝਗੜਾ ਹੋਇਆ ਹੈ। ਜੁਗਰਾਜ ਸਿੰਘ ਨੇ ਇਲਜ਼ਾਮ ਲਗਾਏ ਕਿ ਗੁਆਂਢੀਆਂ ਵੱਲੋਂ ਉਨ੍ਹਾਂ ਉੱਪਰ ਝੂਠੀਆਂ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਪਰ ਅੱਜ ਉਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਇਸ ਘਟਨਾ ਦੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਪੂਰੀ ਤਰ੍ਹਾਂ ਝੁਲਸ ਗਿਆ ਸੀ। ਉਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ:-ਸਾਂਝੀ ਐਕਸ਼ਨ ਕਮੇਟੀ ਦਾ ਵੱਡਾ ਫੈਸਲਾ, 18 ਜਨਵਰੀ ਨੂੰ ਕਾਲਜ ਰਹਿਣਗੇ ਬੰਦ