ਐਨਡੀਆਰਐਫ ਦੀ ਟੀਮ ਹੜ੍ਹ ਪੀੜਤਾਂ ਦੀ ਮਦਦ ਲਈ ਮਹਾਂਰਾਸ਼ਟਰ ਰਵਾਨਾ
ਮਹਾਰਾਸ਼ਟਰਾ 'ਚ ਭਾਰੀ ਮੀਂਹ ਨਾਲ ਨਦੀ ਵਿੱਚ ਪਾਣੀ ਖਤਰੇ ਦੀ ਸੀਮਾ ਨੂੰ ਪਾਰ ਕਰ ਚੁੱਕਾ ਹੈ ਜਿਸ ਦੇ ਚਲਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਚੁੱਕਾ ਹੈ। ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪਾਣੀ ਤੋਂ ਬਾਹਰ ਕੱਢਣ ਵਾਸਤੇ ਬਠਿੰਡਾ ਤੋਂ ਪੰਜ ਟੀਮਾਂ ਮਹਾਂਰਾਸ਼ਟਰ ਰਵਾਨਾ ਹੋਈਆਂ ਹਨ ਜੋ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਗੀਆਂ। ਹੁਣ ਤੱਕ ਮਹਾਰਾਸ਼ਟਰ ਲਈ ਪੰਜ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ।
ਫ਼ੋਟੋ
ਬਠਿੰਡਾ: ਮਹਾਰਾਸ਼ਟਰਾ 'ਚ ਭਾਰੀ ਮੀਂਹ ਨਾਲ ਨਦੀ ਵਿੱਚ ਪਾਣੀ ਖਤਰੇ ਦੀ ਸੀਮਾ ਨੂੰ ਪਾਰ ਕਰ ਚੁੱਕਾ ਹੈ ਜਿਸ ਦੇ ਚਲਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਿਆ ਹੈ। ਹੜ੍ਹ ਕਾਰਨ ਲੋਕਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹੜ੍ਹ ਆਉਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।