ਬਠਿੰਡਾ: ਮੌੜ ਮੰਡੀ ਦਾ ਰਹਿਣ ਵਾਲਾ ਲਵਕੇਸ਼ ਕੁਮਾਰ ਯੂਕਰੇਨ ਤੋਂ ਘਰ ਪਰਤ ਆਇਆ ਹੈ। ਲਵਕੇਸ਼ ਯੂਕਰੇਨ ਵਿਖੇ ਮਾਰੇ ਗਏ ਨਵੀਨ ਦਾ ਦੋਸਤ ਹੈ ਅਤੇ ਉਸ ਨੇ ਦੱਸਿਆ ਕਿ ਉਸ ਨੂੰ ਜੰਗ ਦੇ ਦੌਰਾਨ ਕਿਸ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਨਾਲ ਹੀ ਉਸ ਵੱਲੋਂ ਭਾਰਤ ਸਰਕਾਰ ਅੱਗੇ ਮੰਗ ਰੱਖੀ ਗਈ ਹੈ ਕਿ ਉਨ੍ਹਾਂ ਦੀ 2 ਮਹੀਨੇ ਦੀ ਪੜਾਈ ਰਹਿ ਗਈ ਹੈ ਉਸ ਨੂੰ ਭਾਰਤ ਸਰਕਾਰ ਵੱਲੋਂ ਇੱਥੇ ਹੀ ਪੂਰਾ ਕਰਵਾਇਆ ਜਾਵੇ।
ਜਾਣਕਾਰੀ ਦਿੰਦਿਆ ਲਵਕੇਸ ਨੇ ਦੱਸਿਆਂ ਕਿ ਰੂਸ ਯੂਕਰੇਨ ਜੰਗ ਦੇ ਦੌਰਾਨ 28 ਫਰਵਰੀ ਤੋਂ 2 ਮਾਰਚ ਤੱਕ ਭੁੱਖੇ ਤੱਕ ਰਹੇ ਸਨ, ਜਦ ਕਿ ਉਨ੍ਹਾਂ ਤੋਂ ਟੈਕਸੀ ਲਈ ਬਹੁਤ ਜਿਆਦਾ ਪੈਸੇ ਵਸੂਲੇ ਗਏ ਅਤੇ ਬਾਹਰ ਜੋ ਮੰਜਰ ਦੇਖਿਆਂ ਬੜਾ ਹੀ ਭਿਆਨਕ ਸੀ। ਲਵਕੇਸ ਨੇ ਦੱਸਿਆਂ ਕਿ ਨਵੀਨ ਉਸ ਨਾਲ ਪੜਦਾ ਸੀ ਤੇ ਉਸ ਦਾ ਦੋਸਤ ਸੀ, ਜਿਸ ਦੀ ਮੋਤ ਨੇ ਉਸ ਨੂੰ ਕਾਫੀ ਝਜੋੜ ਦਿੱਤਾ ਸੀ।