ਬਠਿੰਡਾ:ਸਮਾਜ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਲੋਕਾਂ ਵੱਲੋਂ ਖਾਸ ਪਹਿਲ ਕੀਤੀ ਗਈ ਹੈ। ਲੋਕ ਠੀਕਰੀ ਪਹਿਰਾ ਲਾ ਕੇ ਨਸ਼ਾ ਤਸਕਰਾਂ ਨੂੰ ਆਪ ਫੜ ਪੁਲਿਸ ਨੂੰ ਫੜਾ ਕੇ ਨਵੀ ਮਿਸਾਲ ਕਾਇਮ ਕਰ ਰਹੇ ਹਨ । ਅਜਿਹਾ ਹੀ ਕਾਰਜ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਾਸੀਆਂ ਵੱਲੋਂ ਕੀਤਾ ਗਿਆ ਹੈ। ਪਿੰਡ ਵਾਸੀਆਂ ਪਿੰਡ ਦੇ ਜੰਮਪਲ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ ਨਥੇਹਾ ਦੇ ਦਿਸ਼ਾ ਨਿਰਦੇਸਾਂ ਅਤੇ ਪੰਜਾਬ ਸਰਕਾਰ ਦੀ ਐੱਸ.ਟੀ.ਐਫ. ਦੇ ਡੀ.ਆਈ.ਜੀ ਅਜੈ ਮਲੂਜਾ ਦੇ ਸਹਿਯੋਗ ਨਾਲ ਪਿੰਡ ਵਿੱਚ ਨਸ਼ਾ ਰੋਕੂ ਕਮੇਟੀ ਬਣਾ ਕੇ ਠੀਕਰੀ ਪਹਿਰੇ ਲਾਗਾਉਣੇ ਸ਼ੁਰੂ ਕੀਤੇ ਹਨ ।
2 ਨਸ਼ਾ ਤਸਕਰ ਕਾਬੂ: ਨਸ਼ਾ ਰੋਕੂ ਕਮੇਟੀ ਵੱਲੋਂ ਦੋ ਨੌਜਵਾਨਾਂ ਨੂੰ ਕਾਰ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਹੈ। ਪੁਲਿਸ ਨੇ ਦੋ ਨੌਜਵਾਨਾਂ 'ਤੇ 4 ਗ੍ਰਾਮ ਚਿੱਟੇ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਪਿੰਡ ਦੇ ਨਸ਼ਾ ਰੋਕੂ ਕਮੇਟੀ ਆਗੂ ਨੇ ਕਮੇਟੀ ਬਣਾਉਣ ਦੇ ਕਾਰਨ ਬਾਰੇ ਦੱਸਿਆ ਕਿ ਪਿੰਡ ਨਥੇਹਾ ਵਿੱਚ ਵੱਖ-ਵੱਖ ਰਸਤਿਆਂ 'ਤੇ ਰੋਜ ਨਾਕੇ ਲਾਏ ਜਾਂਦੇ ਹਨ। ਇਸ ਕਮੇਟੀ ਦੀ ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ।