ਬਠਿੰਡਾ :ਗੋਨਿਆਣਾ ਵਿਖੇ ਸਰਕਾਰੀ ਹਸਪਤਾਲ ਵਿਚ ਪਹੁੰਚੇ ਬੀਬਾ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਲਖੀਮਪੁਰ ਕਾਂਡ (Lakhimpur incident) ਦੇ ਉਪਰ ਪ੍ਰਤੀਕਿਰਿਆ ਦਿੰਦਿਆਂ ਹੋਏ ਕਿਹਾ ਕਿ ਕੇਂਦਰ ਸਰਕਾਰ (Central Government) ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਹੈ ਤਾਂ ਤੁਰੰਤ ਮੰਤਰੀ ਅਤੇ ਉਸ ਦੇ ਬੇਟੇ ਦੀ ਲੋਕੇਸ਼ਨ ਕਢਾਈ ਜਾਣੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ (Central Government) ਵੱਲੋਂ ਲਗਾਤਾਰ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਸ ਨਾਲ ਭਰਾ-ਭਰਾ ਨਾਲ ਲੜ ਰਿਹਾ ਹੈ। ਹਰਿਆਣਾ ਵਿੱਚ ਵੀ ਕਿਸਾਨਾਂ ਨੂੰ ਦੇ ਸਿਰ ਪਾੜਨ ਵਾਲੇ ਐੱਸਡੀਐੱਮ ਖ਼ਿਲਾਫ਼ ਭਾਜਪਾ ਸਰਕਾਰ (BJP government) ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਨੂੰ ਮੁਅੱਤਲ ਕਰਨ ਦੀ ਜਗ੍ਹਾ ਤਰੱਕੀ ਦੇ ਕੇ ਨਿਵਾਜ਼ਿਆ ਗਿਆ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਕੇਂਦਰ ਸਰਕਾਰ ਦੇ ਦਿਲ ਵਿਚ ਕਿਸਾਨਾਂ ਲਈ ਕੋਈ ਦਰਦ ਨਹੀਂ ਹੈ।