ਬਠਿੰਡਾ: ਨਗਰ ਨਿਗਮ ਕਰਮਚਾਰੀਆਂ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਦੀ ਥਾਂ 2 ਕੁਇੰਟਲ ਆਟੇ ਨੂੰ ਡੰਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਸਰਕਾਰੀ ਰਾਸ਼ਨ ਨਹੀਂ ਹੈ, ਸਗੋਂ ਨਿਗਮ ਦੇ ਅਧਿਕਾਰੀਆਂ ਵੱਲੋਂ ਇਸ ਆਟੇ ਨੂੰ ਐਸੋਸੀਏਸ਼ਨ ਦੇ ਤੌਰ 'ਤੇ ਆਪਣੇ ਹੀ ਘਰੋਂ ਇਕੱਠਾ ਕੀਤਾ ਗਿਆ ਸੀ।
ਬਠਿੰਡਾ ਨਗਰ ਨਿਗਮ ਦੀ ਅਣਗਹਿਲੀ, 2 ਕੁਇੰਟਲ ਆਟਾ ਕੀਤਾ ਡੰਪ - ਬਠਿੰਡਾ ਨਗਰ ਨਿਗਮ
ਨਗਰ ਨਿਗਮ ਦੇ ਕਰਮਚਾਰੀਆਂ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਥਾਂ 2 ਕੁਇੰਟਲ ਆਟੇ ਨੂੰ ਡੰਪ ਕਰ ਦਿੱਤਾ ਹੈ। ਅਧਿਕਾਰੀ ਨੇ ਆਟੇ ਦੇ ਖ਼ਰਾਬ ਹੋਣ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਆਟੇ ਦਾ ਸਰਕਾਰੀ ਰਾਸ਼ਨ ਹੋਣ ਦਾ ਦਾਅਵਾ ਖ਼ਾਰਜ ਕੀਤਾ ਹੈ।
ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਲੋਕ ਆਪੋ ਆਪਣੇ ਕੰਮਾਂ ਨੂੰ ਜਾਣ ਲੱਗੇ ਜਿਸ ਤੋਂ ਬਾਅਦ ਲੰਮੇ ਸਮੇਂ ਤੋਂ ਪਏ ਹੋਣ ਕਾਰਨ ਆਟਾ ਖ਼ਰਾਬ ਹੋ ਗਿਆ ਅਤੇ ਬਿਮਾਰ ਹੋਣ ਦੇ ਡਰ ਤੋਂ ਕਿਸੇ ਪਸ਼ੂ ਨੂੰ ਵੀ ਨਹੀਂ ਪਾਇਆ ਗਿਆ ਜਿਸ ਕਾਰਨ ਆਟੇ ਨੂੰ ਜੋਗਰ ਪਾਰਕ 'ਚ ਪੂਰੀ ਸੁਵਿਧਾ ਦੇ ਨਾਲ ਡੰਪ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਦੌਰਾਨ ਵੱਖ ਵੱਖ ਐਸੋਸੀਏਸ਼ਨਾਂ ਅਤੇ ਲੋਕਾਂ ਵੱਲੋਂ ਲੋੜਵੰਦਾਂ ਦੀ ਮਦਦ ਲਈ ਰਾਸ਼ਨ ਇਕੱਠਾ ਕੀਤਾ ਸੀ ਅਤੇ ਸਰਕਾਰ ਵੱਲੋਂ ਵੀ ਲੋੜਵੰਦਾਂ ਦੀ ਮਦਦ ਲਈ ਰਾਸ਼ਨ ਦਿੱਤਾ ਗਿਆ ਸੀ। ਫਿਲਹਾਲ ਨਿਗਮ ਨੇ ਆਟੇ ਦੇ ਸਰਕਾਰੀ ਰਾਸ਼ਨ ਹੋਣ ਦਾ ਦਾਅਵਾ ਖ਼ਾਰਜ ਕਰ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਆਖ਼ਰ ਸਰਕਾਰ ਨਿਗਮ ਦੇ ਇਸ ਕਦਮ ਦੀ ਜਾਂਚ ਕਰਵਾਉਂਦੀ ਹੈ ਜਾਂ ਨਹੀਂ।