ਬਠਿੰਡਾ: ਸਿਨੇਮਾਘਰ ਕਿਸੇ ਸਮੇਂ ਮਨੋਰੰਜਨ ਦਾ ਇਕੋ ਇਕ ਸਾਧਨ ਸਨ ਹਰ ਕਿਸੇ ਨੂੰ ਸਿਨੇਮਾਘਰ ਵਿੱਚ ਜਾ ਕੇ ਫਿਲਮ ਦੇਖਣ ਦਾ ਬਹੁਤ ਸੌਂਕ ਹੁੰਦਾ ਸੀ। ਪਰ ਸਮਾਂ ਆਪਣੀ ਚਾਲ ਚੱਲਦਾ ਗਿਆ। ਅੱਜ ਦੇ ਮਸ਼ੀਨੀ ਯੁੱਗ ਵਿੱਚ ਵੱਡੀ ਪੱਧਰ ਉੱਪਰ ਸ਼ਹਿਰਾਂ ਵਿੱਚ ਖੁੱਲ੍ਹੇ ਮਲਟੀਪਲੈਕਸ ਨੇ ਸਿਨੇਮਾਘਰਾਂ ਦੀ ਹੋਂਦ ਨੂੰ ਖ਼ਤਮ ਕਰ ਦਿੱਤਾ ਹੈ। ਜ਼ਿਆਦਾਤਰ ਸਿਨੇਮਾ ਘਰ ਬੰਦ ਪਏ ਹਨ।
ਬਠਿੰਡਾ ਦੇ ਇਕ ਸਿਨੇਮਾਘਰ ਵਿਚ ਬਤੌਰ ਅਪਰੇਟਰ ਕੰਮ ਕਰ ਰਹੇ ਸ਼ਿਵਮ ਕੁਮਾਰ ਨੇ ਦੱਸਿਆ ਕਿ ਮਲਟੀਪਲੈਕਸ ਦੇ ਆਉਣ ਤੋਂ ਪਹਿਲਾਂ ਸਿਨੇਮਾਘਰ ਮਨੋਰੰਜਨ ਦਾ ਇੱਕੋ ਇੱਕ ਸਾਧਨ ਮੰਨੇ ਜਾਂਦੇ ਸਨ ਅਤੇ ਲੋਕ ਫਿਲਮਾਂ ਦੇਖਣ ਲਈ ਕਈ ਕਈ ਘੰਟੇ ਇੰਤਜ਼ਾਰ ਕਰਦੇ ਸਨ। ਨਵੀਂ ਫ਼ਿਲਮ ਰਿਲੀਜ਼ ਹੋਣ ਤੋ ਪਹਿਲਾ ਸ਼ੋਅ ਵੇਖਣ ਦੀ ਦਰਸ਼ਕਾਂ ਵਿਚ ਦੌੜ ਹੁੰਦੀ ਸੀ।
Multiplexes ended the existence of cinemas ਉਨ੍ਹਾਂ ਸਿਨੇਮਾਘਰ ਵਿਚ ਲੱਗੀ ਹੋਈ ਫਿਲਮ ਚਲਾਉਣ ਵਾਲੀ ਮਸ਼ੀਨ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਸ਼ੀਨ ਉਸ ਸਮੇਂ 25 ਤੋਂ 30 ਲੱਖ ਰੁਪਏ ਦੀ ਸੀ ਅਤੇ ਇਕ ਫ਼ਿਲਮ ਦੀਆਂ ਅੱਠ ਰੀਲਾਂ ਬਣਦੀਆਂ ਸਨ ਜਿਨ੍ਹਾਂ ਨੂੰ ਦੋ ਮਸ਼ੀਨਾਂ ਰਾਹੀਂ ਚਲਾਇਆ ਜਾਂਦਾ ਸੀ ਚਾਰ ਵਿਅਕਤੀ ਇਨ੍ਹਾਂ ਮਸ਼ੀਨਾਂ ਨੂੰ ਚਲਾਉਂਦੇ ਸਨ।
ਉਨ੍ਹਾਂ ਕਿਹਾ ਕਿ ਮਨੋਰੰਜਨ ਦਾ ਇਕੋ ਇਕ ਸਾਧਨ ਮੰਨੇ ਜਾਂਦੇ ਸਿਨੇਮਾਘਰਾਂ ਵਿਚ ਫਿਲਮ ਵੇਖਣ ਲਈ ਲੋਕਾਂ ਵਿੱਚ ਉਸ ਸਮੇਂ ਵੱਡਾ ਉਤਸ਼ਾਹ ਹੁੰਦਾ ਸੀ ਅਤੇ ਲੋਕ ਵੱਡੀ ਗਿਣਤੀ ਵਿੱਚ ਸਿਨੇਮਾਘਰਾਂ ਵਿੱਚ ਫ਼ਿਲਮ ਦੇਖਣ ਲਈ ਆਉਂਦੇ ਸਨ ਉਨ੍ਹਾਂ ਦੱਸਿਆ ਕਿ ਕਈ ਫਿਲਮਾਂ ਜੋ ਸੁਪਰ ਡੁਪਰ ਹਿੱਟ ਰਹੀਆਂ ਉਹ ਇਕ ਸਿਨੇਮਾ ਘਰ ਵਿੱਚ ਕਈ ਕਈ ਮਹੀਨੇ ਲੱਗੀਆਂ ਰਹੀਆਂ ਜਿਸ ਕਾਰਨ ਫਿਲਮ ਪ੍ਰੋਡਿਊਸਰਾਂ ਵੱਲੋਂ ਠੇਕੇਦਾਰਾਂ ਨੂੰ ਵੱਡੀ ਪੱਧਰ ਉੱਪਰ ਇਨਾਮ ਵੀ ਦਿੱਤੇ ਗਏ।
ਪਰ ਅੱਜ ਦੇ ਮਲਟੀਪਲੈਕਸ ਯੁੱਗ ਨੇ ਸਿਨੇਮਾਘਰਾਂ ਦੀ ਹੋਂਦ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ ਜਿਸ ਕਾਰਨ ਹੁਣ ਕੋਈ ਟਾਵਾਂ ਟੱਲਾ ਹੀ ਸਿਨੇਮਾ ਘਰ ਫਿਲਮਾਂ ਦਿਖਾ ਰਿਹਾ ਹੈ ਕਿਉਂਕਿ ਵੱਡੀ ਪੱਧਰ ਉੱਪਰ ਸਿਨੇਮਾ ਘਰਾਂ ਦੇ ਖਰਚੇ ਨਹੀਂ ਪੂਰੇ ਹੋ ਰਹੇ ਅਤੇ ਲੋਕਾਂ ਵੱਲੋਂ ਵੀ ਸਿਨੇਮਾਘਰਾਂ ਪ੍ਰਤੀ ਕੋਈ ਬਹੁਤਾ ਉਤਸ਼ਾਹ ਨਹੀਂ ਵਿਖਾਇਆ ਜਾ ਰਿਹਾ।
Multiplexes ended the existence of cinemas ਉਨ੍ਹਾਂ ਕਿਹਾ ਕਿ ਸਿਨੇਮਾ ਘਰਾਂ ਦੀ ਹਿੰਦੀ ਫ਼ਿਲਮਾਂ ਦੀ ਟਿਕਟ ਦੋ ਰੁਪਏ ਅਤੇ ਪੰਜਾਬੀ ਫ਼ਿਲਮਾਂ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਟੈਕਸ ਮਾਫ਼ ਕੀਤਾ ਜਾਂਦਾ ਉਸ ਦੀ ਇਕ ਰੁਪਿਆ ਟਿਕਟ ਹੁੰਦੀ ਸੀ ਅਤੇ ਫ਼ਿਲਮ ਸੁਪਰ ਡੁਪਰ ਹਿੱਟ ਹੋਣ ਤੇ ਸਿਨੇਮਾਘਰਾਂ ਦੀਆਂ ਟਿਕਟਾਂ ਬਲੈਕ ਵਿੱਚ ਵਿਕਦੀਆਂ ਸਨ ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਲਗਾ ਕੇ ਇਹ ਲਗਾਈਆਂ ਗਈਆਂ ਮਸ਼ੀਨਾਂ ਹੁਣ ਕਬਾੜ ਹਨ ਕਿਉਂਕਿ ਮਲਟੀਪਲੈਕਸ ਨੇ ਉਨ੍ਹਾਂ ਦੇ ਕੰਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜੇ ਸਰਕਾਰ ਚਾਹੇ ਤਾਂ ਇਨ੍ਹਾਂ ਸਿਨਮਾਘਰਾਂ ਦੀ ਹੋਂਦ ਬਚਾ ਸਕਦੀ ਹੈ।
ਇਹ ਵੀ ਪੜ੍ਹੋ:-PM MODI BIRTHDAY: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਉੱਤੇ ਖ਼ਾਸ