ਬਠਿੰਡਾ:ਸਾਬਕਾ ਕੇਂਦਰੀ ਮੰਤਰੀ (Former Union Minister) ਬੀਬਾ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਡਿਪਟੀ ਕਮਿਸ਼ਨਰ ਮੀਟਿੰਗ (Bathinda Deputy Commissioner Meeting) ਹਾਲ ਵਿੱਚ ਡਿਪਟੀ ਕਮਿਸ਼ਨਰ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਜੋ ਫੰਡ ਜਾਰੀ ਕੀਤੇ ਗਏ ਸਨ। ਉਨ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਗਈ ਹੈ। ਕਿਉਂਕਿ ਪਹਿਲਾਂ ਚੋਣ ਜ਼ਾਬਤਾ ਲੱਗ ਗਿਆ ਸੀ, ਕੱਲ੍ਹ ਮਾਨਸਾ ਅਤੇ ਅੱਜ ਬਠਿੰਡਾ ਵਿੱਚ ਰੀਵਿਊ ਮੀਟਿੰਗ (Review meeting in Bathinda) ਕੀਤੀ ਗਈ ਹੈ। ਜਿੱਥੇ- ਜਿੱਥੇ ਕੋਈ ਕਮੀਆਂ ਪਾਈਆਂ ਗਈਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜਲਦੀ ਤੋਂ ਜਲਦੀ ਇਹ ਫੰਡਾਂ ਦੀ ਸਹੀ ਵਰਤੋਂ ਕੀਤੀ ਜਾਵੇ, ਜਿੱਥੇ ਕੇਂਦਰ ਸਰਕਾਰ (Central Government) ਦਾ ਕੰਮ ਠੰਢਾ ਮੱਠਾ ਰਿਹਾ ਹੈ ਉੱਥੇ ਕੇਂਦਰ ਸਰਕਾਰ ਨੂੰ ਲਿਖਾਂਗੇ ਅਤੇ ਜਿੱਥੇ ਪੰਜਾਬ ਸਰਕਾਰ (Government of Punjab) ਦਾ ਕੰਮ ਮੱਠਾ ਰਿਹਾ ਹੈ ਉਥੇ ਪੰਜਾਬ ਸਰਕਾਰ ਨੂੰ ਵੀ ਲਿਖਾਂਗੇ।
ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ (Shiromani Akali Dal MP) ਹਰਸਿਮਰਤ ਕੌਰ ਬਾਦਲ ਨੇ ਵੱਖ-ਵੱਖ ਮੁੱਦਿਆ ‘ਤੇ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਨਾ ਹੋਣ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਬਾਹਰ ਆਉਣ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ‘ਤੇ ਸਿੱਖਾਂ ਤੇ ਪੰਜਾਬੀਆਂ ਨਾਲ ਧੋਖਾਂ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜੋ 36 ਹਜ਼ਾਰ ਕਰੋੜ ਰੁਪਿਆ ਕਰੱਪਸ਼ਨ ਦਾ ਰੋਕ ਕੇ ਅਸੀਂ ਇਹ ਸਾਰੀਆਂ ਸਕੀਮਾਂ ਲਾਗੂ ਕਰਾਂਗੇ, ਹੁਣ 10-15 ਹਜ਼ਾਰ ਕਰੋੜ ਰੁਪਿਆ ਇਕੱਠਾ ਹੋ ਗਿਆ ਹੋਣ ਹੈ ਹੁਣ ਇਨ੍ਹਾਂ ਲੋਕਾਂ ਨੂੰ ਇਹ ਸਕੀਮਾਂ ਜਾਰੀ ਕਰਨ।