ਰਾਜਾ ਵੜਿੰਗ ਨੇ ਕੀਤੀ ਮੋਦੀ ਦੀ ਮਿਮੀਕਰੀ - BJP
ਕਾਂਗਰਸ ਦੇ ਬਠਿੰਡਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਅਤੇ ਬੀਜੇਪੀ 'ਤੇ ਤਿੱਖੇ ਵਾਰ ਕੀਤੇ। ਇਸ ਮੌਕੇ ਰਾਜਾ ਵੜਿੰਗ ਨੇ ਜਿੱਥੇ ਅਕਾਲੀਆਂ ਨੂੰ ਬੇਅਦਬੀ ਦੇ ਮਾਮਲੇ 'ਤੇ ਭੰਡਿਆ, ਉੱਥੇ ਹੀ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀ ਮਿਮੀਕਰੀ ਕੀਤੀ ਅਤੇ ਜੀਐੱਸਟੀ ਨੂੰ ਲੈ ਕੇ ਭਾਜਪਾ ਨੂੰ ਭੰਡਿਆ।
ਫ਼ੋਟੋ
ਬਠਿੰਡਾ: ਅਪਣੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਕਾਂਗਰਸ ਦੇ ਬਠਿੰਡਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਅਤੇ ਭਾਜਪਾ 'ਤੇ ਤਿੱਖੇ ਵਾਰ ਕੀਤੇ। ਰਾਜਾ ਵੜਿੰਗ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਮੀਕਰੀ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਇਹ ਕਹਿ ਕੇ ਵਰਗ਼ਲਾ ਲਿਆ ਕਿ ਉਹ ਚਾਹ ਵੇਚਦੇ ਸਨ, ਪਰ ਮੋਦੀ ਸਾਹਿਬ ਨੇ ਚਾਹ ਵੇਚਣ ਵਾਲਿਆਂ ਲਈ ਕੁਝ ਕੀਤਾ ਨਹੀਂ ਸਗੋ ਜੀਐੱਸਟੀ ਲਗਾ ਲੋਕਾਂ ਦੇ ਜੇਬ ਚੋਂ ਪੈਸੇ ਕੱਢੇ ਹਨ।
Last Updated : May 2, 2019, 5:50 PM IST