ਬਠਿੰਡਾ: ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਤਾਇਨਾਤ ਕਰਨ ਦੇ ਬਾਵਜੂਦ ਵੀ ਹਾਲਤ ਸੁਧਰ ਦੀ ਨਜ਼ਰ ਨਹੀਂ ਆ ਰਹੀ । ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਲੜਾਈ ਝਗੜੇ ਅਤੇ ਮੁਬਾਇਲ ਫੋਨ ਮਿਲਣ ਦੀਆਂ ਘਟਨਾਵਾਂ ਆਮ ਗੱਲ ਹੋ ਗਈ ਹੈ। ਇੱਕ ਵਾਰ ਫਿਰ ਤੋਂ ਜੇਲ੍ਹ ਵਿੱਚੋਂ ਮੋਬਾਇਲ ਫੋਨ ਬਰਾਮਦ ਹੋਏ ਹਨ।
ਮੋਬਾਇਲ ਮਿਲਣ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਆਸਵੰਤ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਸੂਚਿਨਾ ਦਿੱਤੀ ਗਈ ਸੀ ਕਿ ਜੇਲ੍ਹ ਦੇ ਵਿੱਚ ਤਲਾਸ਼ੀ ਕਰਨੀ ਹੈ। ਜਿਸ 'ਤੇ ਕਾਰਵਾਈ ਕਰਦੇ ਹੋਏ ਜੇਲ੍ਹ ਵਿੱਚ ਤਲਾਸ਼ੀ ਲਈ ਗਈ ਤਾਂ ਜੇਲ੍ਹ ਵਿੱਚੋਂ ਦੋ ਕੈਂਦੀਆਂ ਤੋਂ ਮੋਬਾਇਲ ਫੋਨ ਬਰਾਮਦ ਕੀਤੇ ਗਏ।ਉਨ੍ਹਾਂ ਦੱਸਿਆਂ ਕਿ ਕੁਝ ਮੋਬਾਇਲ ਫੋਨ ਬੇ-ਨਾਮੇ ਵੀ ਬਰਾਮਦ ਕੀਤੇ ਗਏ ਹਨ।