ਬਠਿੰਡਾ: ਸਮਾਜ ਦੇ ਵਿੱਚ ਨਾਬਾਲਿਗ ਲੜਕੀਆਂ ਨਾਲ ਜਬਰ ਜਨਾਹ ਦੇ ਕੇਸ ਆਮ ਵਾਪਰ ਰਹੇ ਹਨ। ਜਬਰ ਜਨਾਹ ਵਰਗੇ ਹਾਦਸਿਆਂ ਨੂੰ ਠੱਲ੍ਹ ਪਾਉਣ ਦੇ ਲਈ ਸਰਕਾਰ ਅਕਸਰ ਮਹਿਲਾਵਾਂ ਤੇ ਬੱਚੀਆਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਪਰ ਉਸ ਵੇਲੇ ਇਹ ਦਾਅਵੇ ਖੋਖਲੇ ਹੋ ਜਾਂਦੇ ਹਨ। ਜਦੋਂ ਸਮਾਜ ਵਿੱਚ ਲਗਾਤਾਰ ਬੱਚਿਆਂ ਦੇ ਨਾਲ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਹਨ।
ਅਜਿਹਾ ਹੀ ਇੱਕ ਮਾਮਲਾ ਬਠਿੰਡਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਇਥੇ ਇੱਕ 16 ਸਾਲ ਦੀ ਨਾਬਾਲਿਗ ਲੜਕੀ ਨਾਲ ਗੁਆਂਢ ਦੇ ਵਿੱਚ ਰਹਿਣ ਵਾਲੇ ਲੜਕੇ ਵੱਲੋਂ ਉਸ ਨਾਲ ਜਬਰ ਜਨਾਹ ਕੀਤਾ ਗਿਆ ਹੈ। ਲੜਕੀ ਪਿਛਲੇ ਅੱਠ ਮਹੀਨਿਆਂ ਤੋਂ ਗਰਭਵਤੀ ਹੈ ਤੇ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।