ਪੰਜਾਬ

punjab

ਖਾਣ ਨੂੰ ਰਾਸ਼ਨ ਤੇ ਕਿਰਾਏ ਲਈ ਪੈਸੇ ਨਹੀਂ, ਪੁਲਿਸ ਡੰਡੇ ਮਾਰ ਰਹੀ ! ਜਾਈਏ ਵੀ ਤਾਂ ਕਿੱਥੇ ?

By

Published : May 15, 2020, 3:24 PM IST

ਬਠਿੰਡਾ ਰੇਲਵੇ ਸਟੇਸ਼ਨ ਉੱਤੇ ਰਜਿਸਟ੍ਰੇਸ਼ਨ ਕਰਵਾਉਣ ਆਏ ਪਰਵਾਸੀ ਮਜਦੂਰਾਂ ਦਾ ਕਹਿਣਾ ਹੈ ਕਿ ਕਤਾਰ ਵਿੱਚ ਖੜ੍ਹੇ ਪਰਵਾਸੀਆਂ ਦੀ ਭੀੜ ਜ਼ਿਆਦਾ ਹੋਣ ਕਾਰਨ ਪੁਲਿਸ ਵੱਲੋਂ ਡੰਡੇ ਵਰਸਾਏ ਗਏ।

ਫ਼ੋਟੋ।
ਫ਼ੋਟੋ।

ਬਠਿੰਡਾ: ਕੋਰੋਨਾ ਮਹਾਂਮਾਰੀ ਦੇ ਕਾਰਨ ਠੱਪ ਹੋਏ ਕੰਮਕਾਜ ਤੋਂ ਪਰੇਸ਼ਾਨ ਪਰਵਾਸੀ ਆਪਣੇ ਘਰ ਵਾਪਸੀ ਲਈ ਕੋਸ਼ਿਸ਼ਾਂ ਕਰ ਰਹੇ ਹਨ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਲਈ ਮਜ਼ਦੂਰ ਸਪੈਸ਼ਲ ਟ੍ਰੇਨ ਚਲਾਈ ਜਾ ਰਹੀ ਹੈ। ਪਰਵਾਸੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਖੱਜਲ ਖੁਆਰੀ ਝੱਲਣੀ ਪੈ ਰਹੀ ਹੈ।

ਵੇਖੋ ਵੀਡੀਓ

ਅਜਿਹਾ ਹੀ ਇਕ ਮਾਮਲਾ ਬਠਿੰਡਾ ਵਿੱਚ ਸਾਹਮਣੇ ਆਇਆ ਹੈ ਜਿੱਥੇ ਰੇਲਵੇ ਜੰਕਸ਼ਨ ਉੱਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਕਤਾਰ ਵਿੱਚ ਖੜ੍ਹੇ ਪਰਵਾਸੀਆਂ ਨੇ ਭੀੜ ਜ਼ਿਆਦਾ ਹੋਣ ਕਾਰਨ ਪੁਲਿਸ ਵੱਲੋਂ ਡੰਡੇ ਵਰਸਾਏ ਜਾਣ ਦੇ ਦੋਸ਼ ਵੀ ਲਗਾਏ ਹਨ।

ਰੇਲਵੇ ਸਟੇਸ਼ਨ ਤੋਂ ਭਜਾਏ ਗਏ ਇਹ ਪਰਵਾਸੀ ਬਠਿੰਡਾ ਦੇ ਬੱਸ ਸਟੈਂਡ ਉੱਤੇ ਆ ਕੇ ਬੈਠੇ ਹਨ ਜਿਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਘਰ ਵਾਪਸੀ ਕਰਨਾ ਚਾਹੁੰਦੇ ਹਨ ਪਰ ਰੇਲਵੇ ਰਾਹੀਂ ਰਜਿਸਟ੍ਰੇਸ਼ਨ ਕਰਵਾਈ ਗਈ ਸੀ ਪਰ ਜਗ੍ਹਾ ਨਾ ਮਿਲਣ ਕਰਕੇ ਉਨ੍ਹਾਂ ਨੂੰ ਡੰਡੇ ਮਾਰ ਕੇ ਭਜਾ ਦਿੱਤਾ ਗਿਆ ਹੈ ਤੇ ਹੁਣ ਉਹ ਭੁੱਖੇ ਵੀ ਹਨ ਅਤੇ ਕੋਈ ਸਾਧਨ ਵੀ ਨਜ਼ਰ ਨਹੀਂ ਆ ਰਿਹਾ। ਉਹ ਆਪਣੇ ਘਰ ਪਹੁੰਚ ਸਕਣ ਇਸ ਲਈ ਸਿਰਫ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।

ਇਨ੍ਹਾਂ ਪ੍ਰਵਾਸੀਆਂ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਤੋਂ ਆਏ ਹਨ ਅਤੇ ਹੁਣ ਬੱਸ ਸਟੈਂਡ ਉੱਤੇ ਬੈਠ ਕੇ ਬਿਹਾਰ ਜਾਣ ਦੇ ਲਈ ਕਿਸੇ ਸਾਧਨ ਦੀ ਉਡੀਕ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਨਾ ਤਾਂ ਉਨ੍ਹਾਂ ਕੋਲ ਕੋਈ ਕੰਮਕਾਜ ਹੈ ਤੇ ਨਾ ਹੀ ਖਾਣ ਨੂੰ ਰਾਸ਼ਨ ਹੈ। ਅਜਿਹੇ ਵਿੱਚ ਜਦੋਂ ਅਸੀਂ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਾਂ ਤਾਂ ਪੁਲਿਸ ਡੰਡੇ ਵਰਸਾ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਗਲੀ ਰੇਲ ਯਾਤਰਾ 17 ਮਈ ਨੂੰ ਹੋਵੇਗੀ ਜਿਸ ਵਿੱਚ ਸੀਟ ਬੁਕਿੰਗ ਦੀ ਕੋਈ ਸੰਭਾਵਨਾ ਨਹੀਂ ਨਜ਼ਰ ਆ ਰਹੀ। ਬਠਿੰਡਾ ਬੱਸ ਸਟੈਂਡ ਉੱਤੇ ਆਪਣਾ ਸਾਮਾਨ ਬੰਨ੍ਹ ਕੇ ਬੈਠੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮਜ਼ਦੂਰਾਂ ਦੀ ਘਰ ਵਾਪਸੀ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਖਾਣ ਪੀਣ ਦੀ ਵਿਵਸਥਾ ਵੀ ਕੀਤੀ ਜਾਵੇ।

ABOUT THE AUTHOR

...view details