ਬਠਿੰਡਾ:ਪੰਜਾਬ ਸਰਕਾਰ ਵੱਲੋਂ ਸੂਬੇ ਭਰ ’ਚ 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਜਾਣੀ ਹੈ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਝੋਨਾ ਲਗਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪਰ ਦੂਜੇ ਪਾਸੇ ਪਰਵਾਸੀ ਮਜਦੂਰਾਂ ਨੂੰ ਜ਼ਿਮੀਦਾਰ ਨਹੀਂ ਮਿਲ ਰਹੇ ਹਨ। ਕਿਉਂਕਿ ਕਿਸਾਨ ਖੁਦ ਹੀ ਝੋਨਾ ਲਗਾਉਣ ਦੀ ਤਿਆਰੀ ਕਰ ਰਹੇ ਹਨ।
ਦੱਸ ਦਈਏ ਕਿ ਬਠਿੰਡਾ ਚ ਪਰਵਾਸੀ ਮਜਦੂਰ ਆਉਣੇ ਸ਼ੁਰੂ ਹੋ ਗਏ ਹਨ ਪਰ ਰੇਲਵੇ ਸਟੇਸ਼ਨ ’ਤੇ ਜ਼ਿਮੀਦਾਰ ਉਨ੍ਹਾਂ ਦਾ ਇੰਤਜ਼ਾਰ ਕਰਦਾ ਹੋਇਆ ਨਹੀਂ ਦਿਖ ਰਿਹਾ ਹੈ। ਈਟੀਵੀ ਭਾਰਤ ਦੀ ਟੀਮ ਨੇ ਜਦੋਂ ਬਠਿੰਡਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਕਾਫ਼ੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਬਠਿੰਡਾ ਦੇ ਰੇਲਵੇ ਸਟੇਸ਼ਨ ’ਤੇ ਬੈਠੇ ਸਨ ਪਰ ਉਨ੍ਹਂ ਨੂੰ ਜ਼ਿਮੀਂਦਾਰ ਨਹੀਂ ਮਿਲ ਰਹੇ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ ਜ਼ਿਮੀਂਦਾਰ ਲੈਣ ਲਈ ਨਾ ਦੇ ਬਰਾਬਰ ਆ ਰਹੇ ਹਨ। ਕਈ ਮਜ਼ਦੂਰਾਂ ਨੂੰ ਕਈ ਦਿਨ ਬੀਤ ਗਏ ਹਨ ਜ਼ਿਮੀਂਦਾਰ ਦਾ ਇੰਤਜ਼ਾਰ ਕਰਦੇ ਹੋਏ ਪਰ ਉਨ੍ਹਾਂ ਨੂੰ ਲੈਣ ਵਾਸਤੇ ਕੋਈ ਨਹੀਂ ਆਇਆ।