ਬਠਿੰਡਾ: ਸੂਬੇ ਵਿੱਚ ਵੱਖ- ਵੱਖ ਵਰਗਾ ਦੇ ਮੁਲਾਜਮ ਕਰਮਚਾਰੀ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਹਨ। ਇਸ ਤਰ੍ਹਾਂ ਹੀ ਮਿਡ ਡੇ ਮੀਲ ਵਰਕਰਾਂ ਵੀ ਆਪਣੇ ਹੱਕ ਦੇ ਲਈ ਸੰਘਰਸ਼ ਦੇ ਮੈਦਾਨ ਵਿੱਚ ਉਤਰ ਆਇਆ ਹਨ। ਉਹ ਹਰਿਆਣਾ ਪੈਟਰਨ ਲਾਗੂ ਕਰਨ ਦਾ ਲਗਾਤਾਰ ਮੰਗ ਕਰਦੀਆਂ ਆ ਰਹੀਆਂ ਹਨ।
ਜਾਣਕਾਰੀ ਦਿੰਦੇ ਮਿਡ ਡੇ ਮੀਲ ਵਰਕਰਾਂ ਨੇ ਕਿਹਾ ਕਿ ਉਹਨਾ ਨੂੰ 2200 ਰੁਪਏ ਮਹੀਨਾ ਨਗੂਨੀਆਂ ਤਨਖਾਹਾ ਤੇ ਕੰਮ ਕਰਨਾ ਪੈ ਰਿਹਾ ਹੈ। ਸਰਕਾਰ ਨਾ ਹੀ ਉਨ੍ਹਾ ਨੂੰ ਪੱਕਾ ਕਰਦੀ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਂਦਾ ਹੈ।
ਉਨ੍ਹਾ ਕਿਹਾ ਕਿ ਸਰਕਾਰ ਨੇ ਮਿਡ ਡੇ ਮੀਲ ਵਰਕਰਾਂ ਦਾ ਕੋਈ ਸਿਹਤ ਬੀਮਾ ਤੱਕ ਨਹੀਂ ਕੀਤਾ ਜੇਕਰ ਰਸੋਈ ਵਿੱਚ ਕੰਮ ਕਰਦੇ ਸਮੇਂ ਕੋਈ ਦੁਰਘਟਨੀ ਵਾਪਰਦੀ ਹੈ ਤਾਂ ਸਰਕਾਰ ਇਸ ਲਈ ਕੁਝ ਨਹੀਂ ਕਰ ਰਹੀ।
ਮਿਡ ਡੇ ਮੀਲ ਵਰਕਰਾਂ ਨੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ ਮਿਡ ਡੇ ਮੀਲ ਕੁਕਜ ਦਾ ਕਹਿਣਾ ਹੈ ਜੇਕਰ ਸਰਕਰਾ ਉਨ੍ਹਾ ਨਾਲ ਗੱਲਬਾਤ ਕਰਕੇ ਮੰਗਾਂ ਨਹੀ ਮੰਨਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜੇਕਰ ਕੋਈ ਸਿਆਸੀ ਆਗੂ ਪਿੰਡਾਂ ਵਿੱਚ ਆਉਦਾ ਹੈ ਤਾਂ ਉਸਦਾ ਵਿਰੋਧ ਕਰਾਂਗੇ ਸਿਆਸੀ ਨੇਤਾਵਾਂ ਨੂੰ ਪਿੰਡਾਂ ਆਉਣ ਸਮੇਂ ਇੱਟਾਂ ਪੱਥਰਾਂ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ:-ਹੈਲੀਕਾਪਟਰ ਕ੍ਰੈਸ਼ ਮਾਮਲਾ: ਅਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ