ਪੰਜਾਬ

punjab

ETV Bharat / state

ਮੁੱਢਲੀਆ ਸਹੂਲਤਾਂ ਤੋਂ ਵਾਂਝਾ ਹੈ ਪਿੰਡ ਮੀਆਂ, ਅੱਜ ਤੱਕ ਪਿੰਡ ਨੂੰ ਨਹੀਂ ਮਿਲੀ ਬੱਸ ਸੇਵਾ - Mian village of Bathinda district

ਬਠਿੰਡਾ ਜ਼ਿਲ੍ਹੇ ਦੇ ਮਿਆਂ ਪਿੰਡ ਵਿੱਚ ਅਜੇ ਤੱਕ ਬਸ ਸੇਵਾ ਨਹੀਂ ਪਹੁੰਚੀ ਹੈ। 750 ਦੀ ਅਬਾਦੀ ਵਾਲੇ ਪਿੰਡ ਵਿੱਚ ਰਹਿਣ ਵਾਲੇ ਲੋਕ ਅਜੇ ਵੀ ਬੱਸ ਸੇਵਾ ਨੂੰ ਤਰਸ ਰਹੇ ਹਨ। ਬੱਸ ਸੇਵਾ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਹੁਣ ਸਰਕਾਰ ਦੇ ਲਾਅਰਿਆਂ ਤੋਂ ਵੀ ਅੱਚ ਚੁੱਕੇ ਹਨ।

Mian village of Bathinda district has not received bus service till date
ਮੁੱਢਲੀਆ ਸਹੂਲਤਾਂ ਤੋਂ ਵਾਂਝਾ ਹੈ ਪਿੰਡ ਮੀਆਂ, ਅੱਜ ਤੱਕ ਪਿੰਡ ਨੂੰ ਨਹੀਂ ਮਿਲੀ ਬੱਸ ਸੇਵਾ

By

Published : May 11, 2023, 8:20 PM IST

ਮੁੱਢਲੀਆ ਸਹੂਲਤਾਂ ਤੋਂ ਵਾਂਝਾ ਹੈ ਪਿੰਡ ਮੀਆਂ, ਅੱਜ ਤੱਕ ਪਿੰਡ ਨੂੰ ਨਹੀਂ ਮਿਲੀ ਬੱਸ ਸੇਵਾ

ਬਠਿੰਡਾ: ਦੇਸ਼ ਆਜ਼ਾਦ ਹੋਇਆ ਨੂੰ 75 ਸਾਲ ਬੀਤ ਚੁੱਕੇ ਹਨ ਪਰ ਅਜੇ ਵੀ ਦੇਸ਼ ਦੇ ਕਈ ਇਲਾਕਿਆਂ ਵਿੱਚ ਲੋਕ ਸੜਕਾਂ-ਨਾਲੀਆਂ, ਗਲੀਆਂ ਅਤੇ ਬਿਜਲੀ ਦੀਆਂ ਵਿਵਸਥਾਵਾਂ ਦੀ ਮੰਗ ਕਰਦੇ ਹਨ, ਪਰ ਪੰਜਾਬ ਦਾ ਸ਼ਾਇਦ ਇਹ ਪਹਿਲਾ ਪਿੰਡ ਹੋਵੇਗਾ ਜਿੱਥੇ ਹਾਲੇ ਤੱਕ ਬੱਸ ਸੇਵਾ ਲੋਕਾਂ ਨੂੰ ਨਹੀਂ ਮਿਲੀ। ਬਠਿੰਡਾ ਜ਼ਿਲ੍ਹੇ ਦੇ ਮਿਆਂ ਪਿੰਡ ਵਿੱਚ ਅੱਜ ਤੱਕ ਬਸ ਸੇਵਾ ਨਹੀਂ ਪਹੁੰਚੀ ਹੈ। ਇਹ ਉਹ ਮੁੱਢਲੀ ਸਹੂਲਤ ਹੈ ਜਿਸ ਦੇ ਜ਼ਰੀਏ ਪਿੰਡਾਂ ਦੇ ਲੋਕ ਅਕਸਰ ਆਪਣੇ ਘਰੇਲੂ ਸਾਮਾਨ ਤੋਂ ਲੈ ਇਲਾਜ ਅਤੇ ਹੋਰ ਕੰਮਾਂ ਲਈ ਬੱਸ ਦਾ ਸਫਰ ਕਰਦੇ ਨੇ ਪਰ ਜਿਸ ਸੋਚ ਕੇ ਵੇਖੀਏ ਕਿ ਪਿੰਡ ਨੂੰ ਬੱਸ ਸੇਵਾ ਹੀ ਮੁਹੱਈਆ ਨਾ ਹੋਈ ਹੋਵੇ ਤਾਂ ਕਿਸ ਤਰੀਕੇ ਦੇ ਨਾਲ ਲੋਕ ਸ਼ਹਿਰ ਜਾਣ ਦੇ ਲਈ ਜੂਝਦੇ ਹੋਣਗੇ।

ਵਿਦਿਆਰਥਣ ਨੇ ਦੱਸੀ ਮੁਸ਼ਕਿਲ:ਜਿਹੜਾ ਪਿੰਡ ਮੁੱਢਲੀ ਸਹੂਲਤਾਂ ਵੀ ਵਾਂਝਾ ਹੋਵੇ ਤਾਂ ਉਸ ਪਿੰਡ ਦੇ ਬੱਚਿਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਇਹਨਾਂ ਬੱਚਿਆਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕੀਤੀ। ਬਾਰਵੀਂ ਜਮਾਤ ਦੀ ਵਿਦਿਆਰਥਣ ਰੁਪਿੰਦਰ ਕੌਰ ਜੋ ਕਿ ਨਰੇਗਾ ਦੇ ਵਿੱਚ ਦਿਹਾੜੀ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਬੱਸ ਸੇਵਾ ਨਾ ਹੋਣ ਕਰਕੇ ਮਾਪੇ ਧੀਆਂ ਨੂੰ ਪੜ੍ਹਨ ਲਈ ਕੱਲਿਆਂ ਸੁਨਸਾਨ ਸੜਕਾ ਉੱਤੇ ਭੇਜਣ ਤੋਂ ਗੁਰੇਜ਼ ਕਰਦੇ ਨੇ ਜੋ ਕਿ ਮਾਪੇ ਅੱਜ-ਕਲ ਦੇ ਮਾਹੌਲ ਨੂੰ ਵੇਖ ਕੇ ਡਰ ਦੇ ਹਨ। ਪਰਬਿੰਦਰ ਕੌਰ ਦਾ ਕਹਿਣਾ ਹੈ ਕਿ ਪਿੰਡ ਵਿਚ ਇੱਕੋ ਮਿਡਲ ਸਕੂਲ ਹੈ ਜੋ ਅੱਠਵੀਂ ਤੱਕ ਮਾਨਤਾ ਪ੍ਰਾਪਤ ਹੈ। ਪਿੰਡ ਮੀਆਂ ਦੇ ਵਿਦਿਆਰਥੀਆਂ ਨੂੰ ਦਸਵੀਂ ਅਤੇ ਬਾਰਵੀਂ ਕਰਨ ਲਈ ਮੁਲਤਾਨੀਆ ਪਿੰਡ ਦੇ ਸਕੂਲ ਪੈਦਲ ਜਾਣਾ ਪੈਂਦਾ ਹੈ। ਅਤੇ ਬਾਰ੍ਹਵੀਂ ਤੋਂ ਅਗਲੇਰੀ ਪੜ੍ਹਾਈ ਕਰਨ ਲਈ ਮਾਪਿਆਂ ਵੱਲੋਂ ਇਸ ਲਈ ਗੁਰੇਜ਼ ਕੀਤਾ ਜਾਂਦਾ ਹੈ ਕਿਉਂਕਿ ਬੱਸ ਸੇਵਾ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਆਉਣ-ਜਾਣ ਵਿੱਚ ਵੱਡੀ ਦਿੱਕਤ ਆਉਂਦੀ ਹੈ। ਵਿਦਿਆਰਥਣ ਰੁਪਿੰਦਰ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਿੰਡ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਜਾਵੇ ਤਾਂ ਜੋ ਮੇਰੇ ਵਰਗੀਆਂ ਹੋਰ ਵਿਦਿਆਰਥਣਾਂ ਅਤੇ ਵਿਦਿਆਰਥੀ ਬੱਸਾਂ ਰਾਹੀਂ ਸ਼ਹਿਰ ਵਿੱਚ ਪੜਾਈ ਕਰਨ ਦੇ ਲਈ ਜਾ ਸਕਣ।

ਮੁੱਢਲੀਆ ਸਹੂਲਤਾਂ ਤੋਂ ਵਾਂਝਾ ਹੈ ਪਿੰਡ ਮੀਆਂ, ਅੱਜ ਤੱਕ ਪਿੰਡ ਨੂੰ ਨਹੀਂ ਮਿਲੀ ਬੱਸ ਸੇਵਾ

ਪਰਮਜੀਤ ਕੌਰ ਵਾਸੀ ਪਿੰਡ ਮੀਆਂ ਦਾ ਕਹਿਣਾ ਹੈ ਤੀਹ ਸਾਲ ਉਸ ਨੂੰ ਇਸ ਪਿੰਡ ਵਿੱਚ ਵਿਆਹ ਕੇ ਆਈ ਨੂੰ ਹੋ ਗਏ ਹਨ। ਉਸ ਨੇ ਇੱਥੇ ਕਦੇ ਬੱਸ ਸੇਵਾ ਨਹੀਂ ਵੇਖੀ। ਜਿਸ ਕਾਰਨ ਉਨ੍ਹਾਂ ਨੂੰ ਵੱਡੀਆਂ ਤਾਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਉਣ ਜਾਣ ਲਈ ਕੋਈ ਸਾਧਨ ਮੌਜੂਦ ਨਹੀਂ ਹੈ। ਰਿਸ਼ਤੇਦਾਰ ਵੀ ਆਉਣ ਤੋਂ ਗੁਰੇਜ਼ ਕਰਦੇ ਹਨ ਪਿੰਡ ਵਿਚ ਕਿਸੇ ਵਿਅਕਤੀ ਦੇ ਬੀਮਾਰ ਹੋਣ ਤੇ ਆਪਣੇ ਤੌਰ ਉੱਤੇ ਸਾਧਨਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ। ਸਭ ਤੋਂ ਵੱਧ ਮੁਸ਼ਕਲ ਪਿੰਡ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਆਉਂਦੀ ਹੈ, ਕਿਉਂਕਿ ਉਮਰ ਜਿਆਦਾ ਹੋਣ ਕਾਰਨ ਉਹ ਤੁਰ ਫਿਰ ਨਹੀਂ ਸਕਦੇ।

ਬੱਸ ਫੜ੍ਹਨ ਲਈ ਕਰਨਾ ਪੈਂਦਾ ਹੈ ਤਿੰਨ ਕਿਲੋਮੀਟਰ ਦਾ ਸਫ਼ਰ: ਮੀਆਂ ਪਿੰਡ ਵਿੱਚ ਰਹਿ ਰਹੀ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਉਹਨਾਂ ਦਾ ਪਿੰਡ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ ਹੈ ਬੱਸ ਸੇਵਾ ਨਾ ਹੋਣ ਕਾਰਨ ਆਉਣ-ਜਾਣ ਵਿੱਚ ਜਿੱਥੇ ਵੱਡੀ ਦਿੱਕਤ ਆ ਰਹੀ ਹੈ ਉੱਥੇ ਜੇਕਰ ਕਿਸੇ ਵਿਅਕਤੀ ਨੇ ਬੱਸ ਫੜਨੀ ਹੋਵੇ ਤਾਂ ਉਸ ਨੂੰ ਜਾਂ ਤਾਂ ਪਿੰਡ ਮੁਲਤਾਨੀਆਂ ਜਾਣਾ ਪੈਂਦਾ ਹੈ ਅਤੇ ਜਾਂ ਪਿੰਡ ਨਰੂਆਣਾ ਤੋਂ ਬੱਸ ਲੈਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਬਣੇ ਇੱਕੋ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਕਿਉਂਕਿ ਉੱਥੇ ਪੀਣ ਦਾ ਸਾਫ ਪਾਣੀ ਉਪਲਬਧ ਨਹੀਂ ਹੈ। ਮਸੀਤਾ ਪਿੰਡ ਤੋਂ ਪਿੰਡ ਮਹੀਆ ਆਟੋ ਰਾਹੀਂ ਪਹੁੰਚੀ ਮਾਤਾ ਗੁਰਮੇਲ ਕੌਰ ਦਾ ਕਹਿਣਾ ਹੈ ਕਿ ਆਟੋ ਵਿੱਚ ਸਫ਼ਰ ਕਰਨਾ ਉਨ੍ਹਾਂ ਦੀ ਮਜ਼ਬੂਰੀ ਹੈ ਕਿਉਂਕਿ ਬੱਸ ਸੇਵਾ ਨਾ ਹੋਣ ਕਾਰਨ ਉਹਨਾਂ ਨੂੰ ਆਉਣ-ਜਾਣ ਲਈ ਅਸੁਰੱਖਿਅਤ ਆਟੋ ਵਿੱਚ ਸਫ਼ਰ ਕਰਨਾ ਪੈ ਰਿਹਾ ਹੈ। ਉਪਰੋਂ ਮੌਸਮ ਵੀ ਖ਼ਰਾਬ ਹੈ ਗਰਮੀ ਜ਼ਿਆਦਾ ਪੈਣ ਕਾਰਨ ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਸਫ਼ਰ ਦੌਰਾਨ ਪ੍ਰਭਾਵਿਤ ਹੋ ਰਹੇ ਹਨ।

  1. 'ਜਲੰਧਰ ਜਿਮਨੀ ਚੋਣ 'ਚ 'ਆਪ' ਵਿਧਾਇਕਾਂ ਨੇ ਕੀਤੀ ਨਿਯਮਾਂ ਦੀ ਉਲੰਘਣਾ', 'ਕਾਂਗਰਸ ਕਰੇਗੀ ਚੋਣ ਕਮਿਸ਼ਨ ਨੂੰ ਸ਼ਿਕਾਇਤ'
  2. ਜ਼ਮੀਨ ਅਤੇ ਪੈਸੇ ਦੇ ਝਗੜੇ ਨੂੰ ਲੈਕੇ ਮੋਬਾਇਲ ਟਾਵਰ ਉੱਤੇ ਚੜ੍ਹਿਆ ਬਜ਼ਰਗ, ਪੜ੍ਹੋ ਅੱਗੇ ਕੀ ਹੋਇਆ..
  3. ਗੜ੍ਹਸ਼ੰਕਰ ਦੇ ਪਿੰਡਾਂ ਨੂੰ ਨਵਾਂਸ਼ਹਿਰ ਨਾਲ ਜੋੜਨ ਦਾ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਕੀਤਾ ਗਿਆ ਵਿਰੋਧ


ਸਰਪੰਚ ਨੇ ਦੱਸੀ ਅਸਲੀਅਤ:ਪਿੰਡ ਮੀਆਂ ਦੇ ਕਾਂਗਰਸ ਪਾਰਟੀ ਦੇ ਮੌਜੂਦਾ ਸਰਪੰਚ ਬਲਵਿੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਪਿਛਲੇ 30 ਸਾਲਾਂ ਤੋਂ ਬੱਸ ਸੇਵਾ ਉਪਲੱਬਧ ਨਹੀਂ ਹੈ। ਵੋਟਾਂ ਸਮੇਂ ਵੀ ਜੇਕਰ ਪਿੰਡ ਵਾਸੀਆਂ ਵੱਲੋਂ ਬੱਸ ਸੇਵਾ ਬਹਾਲ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਥੋੜੇ ਸਮੇਂ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਵੋਟਾਂ ਪੈਣ ਉਪਰੰਤ ਬੱਸ ਸੇਵਾ ਫਿਰ ਬੰਦ ਕਰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜਦੋਂ ਬੱਸ ਸੇਵਾ ਸਬੰਧੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਤੁਹਾਡਾ ਪਿੰਡ ਰੂਟ ਪਰਮਿਟ ਵਿੱਚ ਨਹੀਂ ਹੈ ਅਤੇ ਜਿਸ ਰਸਤੇ ਰਾਹੀਂ ਤੁਹਾਡਾ ਪਿੰਡ ਰੂਪ ਹੋਰ ਇਲਾਕਿਆਂ ਨੂੰ ਜੁੜਦਾ ਹੈ ਉਹ ਕੱਚਾ ਹੈ। ਜਿਸ ਕਾਰਨ ਉਨ੍ਹਾਂ ਦੇ ਪਿੰਡ ਨੂੰ ਪ੍ਰਾਈਵੇਟ ਜਾਂ ਸਰਕਾਰੀ ਬੱਸ ਸੇਵਾ ਤੋਂ ਵਾਂਝਾ ਰੱਖਿਆ ਗਿਆ ਹੈ। ਸਰਪੰਚ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਕਰਕੇ ਲੋਕ ਪਿੰਡ ਵਿੱਚ ਚਲਣ ਵਾਲੇ ਆਟੋ ਰਿਕਸ਼ਾ, ਫੀਟਰ ਰੇੜਾ ਜਾਂ ਹੋਰ ਸਾਧਨ ਦਾ ਵਰਤੋਂ ਕਰਦੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਡਿਪਟੀ ਕਮਿਸ਼ਨਰ ਦੇ ਵੱਲੋਂ ਆਰ.ਟੀ.ਏ. ਅਧਿਕਾਰੀ ਰਾਜਦੀਪ ਸਿੰਘ ਦੇ ਨਾਲ ਗੱਲਬਾਤ ਕਰਨ ਦੇ ਲਈ ਕਿਹਾ ਗਿਆ ਪਰ ਇਸ ਪਿੰਡ ਦੇ ਵਿੱਚ ਬੱਸ ਸੇਵਾ ਨੂੰ ਲੈ ਕੇ ਆਰਟੀਏ ਸਾਬ੍ਹ ਨੇ ਵੀ ਗੱਲਬਾਤ ਕਰਨ ਤੋਂ ਸਿੱਧੇ ਤੌਰ ਉੱਤੇ ਇਨਕਾਰ ਕਰ ਦਿਤਾ।

ABOUT THE AUTHOR

...view details