ਪੰਜਾਬ

punjab

ETV Bharat / state

ਟੋਲ ਟੈਕਸ ਤੋਂ ਛੋਟ ਲਈ ਪੱਤਰਕਾਰਾਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ - ਟੋਲ ਪਲਾਜ਼ਾ

ਬਠਿੰਡਾ ਪ੍ਰੈਸ ਕਲੱਬ ਦੇ ਸਮੂਹ ਪੱਤਰਕਾਰ ਅਤੇ ਅਹੁਦੇਦਾਰਾਂ ਵੱਲੋਂ ਮੰਗਲਵਾਰ ਨੂੰ ਬਠਿੰਡਾ ਤੋਂ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੂੰ ਪੱਤਰਕਾਰਾਂ ਤੋਂ ਵਸੂਲੇ ਜਾ ਰਹੇ ਟੋਲ ਟੈਕਸ ਮਾਫ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ।

journalists should free from toll plaza, bathinda toll plaza
ਫ਼ੋਟੋ

By

Published : Jan 28, 2020, 9:11 PM IST

ਬਠਿੰਡਾ: ਜ਼ਿਲ੍ਹੇ ਵਿੱਚ 2 ਟੋਲ ਪਲਾਜ਼ੇ ਪੈਂਦੇ ਹਨ, ਜਿੱਥੇ ਕਿ ਪੱਤਰਕਾਰਾਂ ਦਾ ਰੋਜ਼ ਆਉਣਾ ਜਾਣਾ ਰਹਿੰਦਾ ਹੈ। ਉੱਥੇ ਕੁਝ ਦਿਨ ਪਹਿਲਾਂ ਟੋਲ ਪਲਾਜ਼ਾ ਕਰਮਚਾਰੀਆਂ ਵੱਲੋਂ ਪੱਤਰਕਾਰਾਂ ਤੋਂ ਟੋਲ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਵੇਖੋ ਵੀਡੀਓ

ਸੀਨੀਅਰ ਪੱਤਰਕਾਰ ਯਸ਼ਪਾਲ ਵਰਮਾ ਨੇ ਦੱਸਿਆ ਕਿ ਕੁੱਝ ਦਿਨਾਂ ਤੋ ਟੋਲ ਟੈਕਸ ਵਾਲਿਆਂ ਵਲੋਂ ਪੱਤਰਕਾਰਾਂ ਦੀ ਪਰਚੀ ਕੱਟਣੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੱਤਰਕਾਰਾਂ ਦਾ ਟੋਲ ਟੈਕਸ ਮਾਫ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਪੱਤਰਕਾਰ ਟੋਲ ਪਲਾਜ਼ਾ 'ਤੇ ਧਰਨਾ ਦੇਣਗੇ ਅਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨਗੇ।

ਬਠਿੰਡਾ ਨੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਮੰਗ ਪੱਤਰ ਲੈਂਦਿਆ ਪੱਤਰਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਤੋਂ ਜਲਦੀ ਗੱਲਬਾਤ ਕਰਕੇ ਉਨ੍ਹਾਂ ਲਈ ਟੋਲ ਪਲਾਜ਼ਾ ਖ਼ਤਮ ਕਰਵਾਉਣਗੇ।

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਵਾਇਰਸ ਦੇ 16 ਸ਼ੱਕੀ ਮਰੀਜ਼

ABOUT THE AUTHOR

...view details