ਪੰਜਾਬ

punjab

ETV Bharat / state

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ - ਪਿੰਡ ਮਲਕਾਣਾ ਦੇ ਨੌਜਵਾਨ ਮਹਿਕਦੀਪ ਸਿੰਘ ਦੀ ਮੌਤ

ਬਠਿੰਡਾ ਦੀ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ Malkana village of Talwandi Sabo ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਮਹਿਕਦੀਪ ਸਿੰਘ ਦੀ ਮੌਤ। Mehkdeep Singh youth dies of drug overdose

Mehkdeep Singh youth dies of drug overdose
Mehkdeep Singh youth dies of drug overdose

By

Published : Oct 26, 2022, 4:38 PM IST

Updated : Oct 26, 2022, 6:29 PM IST

ਬਠਿੰਡਾ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ Malkana village of Talwandi Sabo ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਮ੍ਰਿਤਕ ਨੌਜਵਾਨ ਦੀ ਲਾਸ਼ ਅੱਜ ਮੇਰੇ ਪਿੰਡ ਦੇ ਛੱਪੜ ਦੇ ਕਿਨਾਰੇ ਤੇ ਅੱਧੀ ਛੱਪੜ ਵਿਚ ਡੁੱਬੀ ਹੋਈ ਮਿਲੀ ਹੈ, ਜਿੱਥੇ ਪਰਿਵਾਰਿਕ ਮੈਂਬਰਾਂ ਨੇ ਨੌਜਵਾਨ ਦੀ ਮੌਤ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਥੇ ਪਿੰਡ ਵਾਸੀਆਂ ਨੇ ਪਿੰਡ ਵਿਚ ਸ਼ਰੇਆਮ ਨਸ਼ਾ ਵਿਕਣ ਦੇ ਆਰੋਪ ਲਗਾਏ ਰਾਮਾ ਮੰਡੀ ਪੁਲਿਸ ਮਾਮਲੇ ਦੀ ਜਾਂਚ ਕਰੇਗੀ। Mehkdeep Singh youth dies of drug overdose

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ


ਇਹ ਤਸਵੀਰ ਪਿੰਡ ਮਲਕਾਣਾ ਦੇ ਨੌਜਵਾਨ ਮਹਿਕਦੀਪ ਸਿੰਘ ਦੀ ਹੈ, ਜੋ ਕਿ ਪਿਛਲੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਤੇ ਬੀਤੇ ਦਿਨ ਨਸ਼ੇ ਦੀ ਓਵਰਡੋਜ਼ ਨਾਲ ਇਸ ਦੀ ਮੌਤ ਹੋ ਗਈ, ਨੌਜਵਾਨ ਬੀਤੀ ਰਾਤ ਆਪਣੇ ਘਰ ਵੀ ਨਹੀਂ ਸੀ ਪੁੱਜਿਆ ਪਰ ਅੱਜ ਸਵੇਰੇ ਨੌਜਵਾਨ ਦੀ ਲਾਸ਼ ਪਿੰਡ ਮਲਕਾਣਾ ਦੇ ਛੱਪੜ ਵਿਚੋਂ ਮਿਲੀ ਹੈ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨੂੰ ਕਈ ਵਾਰ ਨਸ਼ਾ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਨਾਲ ਦੇ ਸਾਥੀ ਇਸ ਨੂੰ ਫਿਰ ਨਾਲ ਲੈ ਜਾਂਦੇ ਅਤੇ ਨਸ਼ਾ ਕਰਵਾਉਂਦੇ ਸਨ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ ਨਾ ਹੀ ਸਰਕਾਰ ਪੁਲਿਸ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਿੰਡ ਵਿੱਚ 15 ਤੋਂ ਵੱਧ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਪਿੰਡ ਵਾਸੀਆਂ ਮੁਤਾਬਕ ਇਸ ਪਿੰਡ ਵਿੱਚ ਆਸ-ਪਾਸ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿਚ ਨੌਜਵਾਨ ਚਿੱਟੇ ਦਾ ਨਸ਼ਾ ਕਰਨ ਲਈ ਆਉਂਦੇ ਹਨ ਅਤੇ ਇੱਥੇ ਘਰ ਘਰ ਨਸ਼ਾ ਵਿਕ ਰਿਹਾ ਹੈ।

ਉਧਰ ਰਾਮਾਂ ਮੰਡੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿੰਡ ਵਿੱਚ ਨਸ਼ਾ ਵਿਕਣ ਦੀ ਕੋਈ ਵੀ ਸ਼ਿਕਾਇਤ ਕਿਸੇ ਵੱਲੋਂ ਨਹੀਂ ਕੀਤੀ।

ਇਹ ਵੀ ਪੜੋ:-ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਖੇਤੀਬਾੜੀ ਦਫ਼ਤਰ ਦਾ ਘਿਰਾਓ, ਪੰਜਾਬ ਸਰਕਾਰ ਖ਼ਿਲਾਫ਼ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

Last Updated : Oct 26, 2022, 6:29 PM IST

ABOUT THE AUTHOR

...view details