ਬਠਿੰਡਾ:ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖ਼ੇ ਇੰਟਰਨੈਸ਼ਨਲ ਰਾਜਪੂਤ ਫ਼ਰੰਟ ਦੇ ਨੁਮਾਇੰਦੇ ਯੋਗਿਸ਼ਵਰ ਸਿੰਘ ਰਾਣਾ ਨੇ ਜੱਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਿਲ ਕੇ ਅਹਿਮ ਗੱਲਾਂ 'ਤੇ ਵਿਚਾਰ ਚਰਚਾ ਕੀਤੀ ਤਾਂ ਉਥੇ ਹੀ ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਕਿ ਪੰਜਾਬ ਵਿਚ ਪਿੱਛਲੇ ਕਈ ਸਾਲਾਂ ਤੋਂ ਕੁਝ ਪੰਜਾਬ ਵਿਰੋਧੀ ਸ਼ਕਤੀਆਂ ਨੇ ਰਾਜਪੂਤ ਅਤੇ ਸਿੱਖਾਂ ਵਿਚ ਟਕਰਾਓ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਬਿਲਕੁਲ ਵੀ ਸਹੀ ਨਹੀਂ ਹੈ ਅਤੇ ਰਾਜਪੂਤ ਸਮਾਜ ਜੋ ਕੇ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਗੁਰੂ ਘਰ ਦੇ ਸ਼ਰਧਾਲੂ ਰਹੇ ਹਨ, ਉਹਨਾਂ ਕਿਹਾ ਕਿ ਸਿੱਖ ਵਿਰੋਧੀ ਪੇਸ਼ ਕਰਨ ਦੀ ਕੋਝੀ ਕੋਸ਼ਿਸ਼ ਹੁੰਦੀ ਰਹੀ ਹੈ।
Rajput Front: ਇੰਟਰਨੈਸ਼ਨਲ ਰਾਜਪੂਤ ਫ਼ਰੰਟ ਦੇ ਨੁਮਾਇੰਦੇ ਵੱਲੋਂ ਕੀਤੀ ਗਈ ਜੱਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ - takhat sri damdma sahib
ਸ਼੍ਰੀ ਦਮਦਮਾ ਸਾਹਿਬ ਵਿਖ਼ੇ ਇੰਟਰਨੈਸ਼ਨਲ ਰਾਜਪੂਤ ਫ਼ਰੰਟ ਦੇ ਨੁਮਾਇੰਦੇ ਯੋਗਿਸ਼ਵਰ ਸਿੰਘ ਰਾਣਾ ਨੇ ਜੱਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਿਲ ਕੇ ਅਹਿਮ ਗੱਲਾਂ 'ਤੇ ਵਿਚਾਰ ਚਰਚਾ ਕੀਤੀ ਤਾਂ ਉਥੇ ਹੀ ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ
ਇਸ ਅਹਿਮ ਮੁੱਦੇ ਉੱਤੇ ਉਨ੍ਹਾਂ ਮੁਲਾਕਾਤ ਕਰਕੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਉਤੇ ਪੈ ਰਹੇ ਮਾੜ੍ਹੇ ਅਸਰ ਨੂੰ ਦੇਖਦੇ ਹੋਏ ਜੱਥੇਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਕਿ,ਸਿੱਖਾਂ ਅਤੇ ਰਾਜਪੂਤ ਸਮਾਜ ਦੇ ਸਾਂਝੇ ਇਤਿਹਾਸਕ ਪਾਤਰਾਂ, ਜਿਸ ਵਿਚ ਚਮਕੌਰ ਦੇ ਰਾਏ ਬੁੱਧੀ ਚੰਦ ਅਤੇ ਬਾਬਾ ਰਾਮ ਸਿੰਘ ਪਠਾਨੀਆਂ ਵਰਗੇ ਇਤਿਹਾਕਸ ਪਾਤਰ ਅਤੇ ਗੁਰੂ ਸਾਹਿਬ ਦੇ ਸ਼ਰਧਾਲੂ ਰਹੇ ਰਾਜਪੂਤ ਸਮਾਜ ਦਾ ਵੀ ਇਤਿਹਾਸ ਦਰਜ ਕੀਤਾ ਜਾਵੇ। ਜਿਥੇ ਜਿਥੇ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਹਨ ਉਥੇ ਵੀ ਮੈਮੋਰੀਅਲ ਬਣਾਇਆ ਜਾਵੇ। ਇਸ ਦੇ ਨਾਲ ਹੀ ਜੋ ਰਾਏ ਕਲਾ ਦੀ ਜੋ ਤਸਵੀਰ ਹੈ ਉਸ ਦਾ ਮੇਮੋਰਿਯਲ ਵਿਚ ਸਥਾਪਨਾ ਕੀਤੀ ਹੋਈ ਹੈ ਅਜਿਹੇ ਹੀ ਹੋਰ ਵੀ ਮੇਮੋਰੀਅਲ ਬਣਾਏ ਜਾਣ।
ਇਸ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਕਾਰਤਮਕ ਜਵਾਬ ਮਿਲਿਆ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਕੁਝ ਵਧੀਆ ਦੇਖਣ ਨੂੰ ਮਿਲੇਗਾ , ਜਿਸ ਨਾਲ ਰਿਸ਼ਤੇ ਹੋਰ ਵੀ ਮਜਬੂਤ ਹੋਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ੍ਹ ਮੇਲੇ ਵਿਚ ਰਾਜਪੂਤ ਸਮਾਜ ਹਾਜ਼ਰੀ ਭਰਦਾ ਰਿਹਾ ਹੈ, ਪਰ 50-60 ਸਾਲ ਤੋਂ ਇੱਕ ਦੂਰੀ ਜਿਹੀ ਖੜ੍ਹੀ ਹੋਈ ਹੈ ਸੋ ਮੂੜ੍ਹ ਤੋਂ ਸਿੱਖ ਇਤਿਹਾਸ ਅਤੇ ਗੁਰੂ ਘਰ ਨਾਲ ਸੁਹਿਰਦ ਰਿਸ਼ਤਿਆਂ ਦੀ ਭਾਵਨਾ ਨਾਲ ਉਹਨਾਂ ਦੀ ਸ਼ਰਧਾ ਨੂੰ ਥਾਂ ਦਿੱਤੀ ਜਾਵੇ।ਜ਼ਿਕਰਯੋਗ ਹੈ ਕਿ ਕੁਝ ਸਮੇਂ ਤੋਂ ਅਜਿਹੇ ਮਿਥ ਸਾਹਮਣੇ ਆ ਰਹੇ। ਜਿਥੇ ਕੁਝ ਗੱਲਾਂ ਦੇ ਨਾਲ ਅਸਹਿਮਤੀ ਜਤਾਉਂਦੇ ਹੋਏ ਅੱਜ ਇਸ ਮੁਲਾਕਾਤ ਕੀਤੀ ਗਈ।