ਪੰਜਾਬ

punjab

ETV Bharat / state

ਵਿੱਤ ਮੰਤਰੀ ਪੰਜਾਬ ਨੇ ਬਠਿੰਡਾ ਕੋਵਿਡ ਰਾਹਤ ਫੰਡ ਲਈ ਆਪਣੀ ਜੇਬ 'ਚੋਂ ਦਿੱਤੇ 2 ਲੱਖ - bathinda coronavirus latest news

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜ਼ਿਲ੍ਹਾ ਪੱਧਰ 'ਤੇ ਸਥਾਪਿਤ ਕੀਤੇ ਬਠਿੰਡਾ ਕੋਵਿਡ ਰਾਹਤ ਫੰਡ ਵਿਚੋਂ ਆਪਣੇ ਨਿੱਜੀ ਖਾਤੇ ਤੋਂ 2 ਲੱਖ ਰੁਪਏ ਦਿੱਤੇ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ

By

Published : Mar 28, 2020, 7:59 PM IST

ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜ਼ਿਲ੍ਹਾ ਪੱਧਰ 'ਤੇ ਸਥਾਪਿਤ ਕੀਤੇ ਬਠਿੰਡਾ ਕੋਵਿਡ ਰਾਹਤ ਫੰਡ ਵਿਚੋਂ ਆਪਣੇ ਨਿੱਜੀ ਖਾਤੇ ਤੋਂ 2 ਲੱਖ ਰੁਪਏ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਇਕ ਵੱਡੀ ਆਫ਼ਤ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਇਸ ਸਮੇਂ ਆਪਣੇ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ

ਇਸ ਵੇਲੇ ਮੌਕੇ 'ਤੇ ਹੀ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਵੱਲੋਂ ਰਾਜਨ ਗਰਗ ਨੇ ਡਿਪਟੀ ਕਮਿਸ਼ਨਰ ਨੂੰ 1 ਲੱਖ 11 ਹਜਾਰ ਰੁਪਏ ਦਾ ਚੈਕ ਇਸ ਸਮਾਜਿਕ ਕੰਮ ਲਈ ਦਿੱਤਾ। ਇਸੇ ਤਰ੍ਹਾਂ ਬਲਜਿੰਦਰ ਸਿੰਘ ਠੇਕੇਦਾਰ ਨੇ ਵੀ 1 ਲੱਖ 11 ਹਜਾਰ ਰੁਪਏ ਦਾ ਚੈਕ ਦਿੱਤਾ। ਪਵਨ ਮਾਨੀ ਨੇ 51 ਹਜਾਰ ਰੁਪਏ ਦਾ ਸਹਿਯੋਗ ਕੋਵਿਡ ਫੰਡ ਵਿਚ ਦਿੱਤਾ।

ਇਹ ਵੀ ਪੜੋ: ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ

ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਕਾਰਜ ਵਿਚ ਸਹਿਯੋਗ ਕਰਨ। ਇਸ ਲਈ ਲੋਕ ‘ਬਠਿੰਡਾ ਕੋਵਿਡ ਰਲੀਫ ਫੰਡ’ ਨਾਂਅ ਦੇ ਐਚਡੀਐਫਸੀ ਬੈਂਕ ਦੇ ਖਾਤੇ 50100342803123 ਵਿਚ ਆਪਣਾ ਦਾਨ ਜਮਾਂ ਕਰਵਾ ਸਕਦੇ ਹਨ। ਇਸ ਖਾਤੇ ਨਾਲ ਸਬੰਧਤ ਬ੍ਰਾਂਚ ਦਾ ਆਈ.ਐਫ.ਐਸ.ਸੀ. ਕੋਡ ਐਚਡੀਐਫਸੀ 0000187 ਹੈ।

ABOUT THE AUTHOR

...view details