ਬਠਿੰਡਾ: ਕੋਰੋਨਾ ਵਾਇਰਸ ਦੇ ਕਾਰਨ ਕਰਫਿਊ ਨੂੰ ਲੱਗਿਆ ਚਾਰ ਦਿਨ ਹੋ ਗਏ ਹਨ। ਕਰਫਿਊ ਦੇ ਕਾਰਨ ਹਰ ਕੋਈ ਆਪਣੇ ਘਰ ਵਿੱਚ ਬੈਠਾ ਹੈ। ਕੰਮਕਾਜ ਨਾ ਹੋਣ ਕਾਰਨ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਬਠਿੰਡਾ ਤੋਂ ਵਿਧਾਇਕ ਵੀ ਹਨ, ਜਿਨ੍ਹਾਂ ਨੇ ਬਠਿੰਡਾ ਦੇ ਵਾਸੀਆਂ ਦੇ ਲਈ ਘਰਾਂ ਦੇ ਵਿੱਚ ਬੈਠੇ ਲੋਕਾਂ ਲਈ ਮੁੱਢਲੀ ਸਹੂਲਤਾਂ ਦੇ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਕਰਫਿਊ ਦੇ ਦੌਰਾਨ ਲੋਕਾਂ ਨੂੰ ਦਵਾਈਆਂ ਅਤੇ ਦੁੱਧ ਦੀ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ, ਇਸ ਦੇ ਨਾਲ ਹੀ ਸਫ਼ਾਈ ਕਰਮਚਾਰੀਆਂ ਦੇ ਵੀ ਪਾਸ ਬਣਾ ਦਿੱਤੇ ਗਏ ਹਨ ਜੋ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਕਰਕਟ ਇਕੱਠਾ ਕਰ ਸਕਣਗੇ।