ਬਠਿੰਡਾ:ਇੰਨ੍ਹੀ ਦਿਨੀਂ ਪੰਜਾਬ ਦੀ ਰਾਜਨੀਤੀ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋ ਖਰੀਦ ਕੀਤੇ ਗਏ ਬਠਿੰਡਾ ਦੇ ਮਾਡਲ ਟਾਊਨ ਪਲਾਟ ਕਾਫ਼ੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਧਰ ਇਸ ਮਾਮਲੇ'ਚ ਗ੍ਰਿਫਤਾਰ ਕੀਤੇ ਗਏ ਤਿੰਨਾਂ ਬੋਲੀ ਕਾਰਾਂ ਨੂੰ ਪੁਲਿਸ ਰਿਮਾਂਡ ਖਤਮ ਹੋਣ 'ਤੇ ਵਿਜੀਲੈਂਸ ਵੱਲੋਂ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਵੱਲੋਂ ਤਿੰਨਾਂ ਨਾਮਜ਼ਦ ਵਿਅਕਤੀਆਂ ਨੂੰ 13 ਅਕਤੂਬਰ ਤੱਕ ਜੁਡੀਸ਼ੀਅਲ ਕਸਟੱਡੀ ਵਿੱਚ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਵਿਭਾਗ ਵੱਲੋਂ ਇਹਨਾਂ ਤਿੰਨ ਵਿਅਕਤੀਆਂ ਦਾ ਦੋ ਵਾਰ ਪੁਲਿਸ ਰਿਮਾਂਡ ਲਿਆ ਗਿਆ ਸੀ ਤਾਂ ਜੋ ਉਹ ਸਾਜੋ ਸਮਾਨ ਬਰਾਮਦ ਕੀਤਾ ਜਾ ਸਕੇ, ਜਿਸ ਰਾਹੀਂ ਇਹਨਾਂ ਵੱਲੋਂ ਵਿਵਾਦਤ ਪਲਾਟ ਖਰੀਦਣ ਲਈ ਬੋਲੀ ਦਿੱਤੀ ਗਈ ਸੀ। (Manpreet Badal Plot Scam Case)
Manpreet Badal Plot Scam Case: ਮਨਪ੍ਰੀਤ ਬਾਦਲ ਦੇ ਵਿਵਾਦਤ ਪਲਾਟ ਖਰੀਦ ਮਾਮਲੇ ਵਿੱਚ ਬੋਲੀ ਲਾਉਣ ਵਾਲੇ ਤਿੰਨੋਂ ਵਿਅਕਤੀਆਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ - ਵਿਜੀਲੈਂਸ ਵਿਭਾਗ
ਵਿਜੀਲੈਂਸ ਵਿਭਾਗ ਵਲੋਂ ਪਲਾਟ ਘੁਟਾਲੇ ਨੂੰ ਲੈਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਦਕਿ ਮਾਮਲੇ 'ਚ ਗ੍ਰਿਫ਼ਤਾਰ ਵਿਵਾਦਤ ਪਲਾਟ ਦੀ ਬੋਲੀ ਲਾਉਣ ਵਾਲੇ ਤਿੰਨੋਂ ਵਿਅਕਤੀਆਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। (Manpreet Badal Plot Scam Case)
Published : Sep 30, 2023, 4:51 PM IST
|Updated : Sep 30, 2023, 5:04 PM IST
ਕਈ ਸਬੂਤ ਵਿਜੀਲੈਂਸ ਨੇ ਕੀਤੇ ਹਾਸਲ: ਵਿਜੀਲੈਂਸ ਦੇ ਇੰਸਪੈਕਟਰ ਨਗਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਤਿੰਨੇ ਵਿਅਕਤੀ ਰਾਜੀਵ ਕੁਮਾਰ, ਅਮਨਦੀਪ ਸਿੰਘ ਅਤੇ ਵਿਕਾਸ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਕੋਲੋਂ ਬੋਲੀ ਦੇਣ ਵਾਲਾ ਕੰਪਿਊਟਰ ਅਤੇ ਵਿਵਾਦਤ ਪਲਾਟ ਮਾਮਲੇ ਦੇ ਵਿੱਚ ਨਾਮਜ਼ਦ ਤਿੰਨੋਂ ਵਿਅਕਤੀਆਂ ਦੀਆਂ ਲੋਕੇਸ਼ਨਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁੱਡਾ ਨਾਲ ਸੰਬੰਧਿਤ ਨਾਮ ਜਾਂ ਦੋਵੇਂ ਵਿਅਕਤੀਆਂ ਦੇ ਰੋਲ ਬਾਰੇ ਬੋਲਦਿਆਂ ਇੰਸਪੈਕਟਰ ਨਗਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਉਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾਮਲੇ 'ਚ ਸਾਰੇ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਹੀ ਉਹਨਾਂ ਦੇ ਰੋਲ ਬਾਰੇ ਕੁਝ ਕਿਹਾ ਜਾ ਸਕਦਾ ਹੈ। ਫਿਲਹਾਲ ਉਹਨਾਂ ਵੱਲੋਂ ਗ੍ਰਿਫਤਾਰੀ ਦੇ ਯਤਨ ਕੀਤੇ ਜਾ ਰਹੇ ਹਨ।
- Stubble Burning : ਅੰਮ੍ਰਿਤਸਰ ਦੇ ਪਿੰਡ ਅਟਾਰੀ 'ਚ ਪਰਾਲੀ ਨੂੰ ਲਾਈ ਅੱਗ, ਕਿਸਾਨਾਂ ਨੇ ਦੱਸੀ ਇਹ ਵਜ੍ਹਾ
- Farmers Rail Roko Movement : ਸੂਬੇ ਭਰ ਵਿੱਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, ਅੱਜ ਤੀਜਾ ਤੇ ਆਖਰੀ ਦਿਨ, ਜਾਣੋ ਕੀ ਹਨ ਮੰਗਾਂ
- Rahul Gandhi Statement: ਕਾਂਗਰਸ ਕਰਵਾਏਗੀ ਦੇਸ਼ 'ਚ ਜਾਤੀ ਜਨਗਣਨਾ, OBC ਦੀ ਗਿਣਤੀ ਜਾਣਨ ਦਾ ਕੰਮ MP ਤੋਂ ਹੋਵੇਗਾ ਸ਼ੁਰੂ, ਮਹਿਲਾ ਰਾਖਵਾਂਕਰਨ 'ਤੇ ਵੱਡਾ ਦਾਅਵਾ
ਮਨਪ੍ਰੀਤ ਬਾਦਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ: ਇਸ ਮਾਮਲੇ 'ਚ ਵਿਜੀਲੈਂਸ ਵਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਿਸ 'ਚ ਬਾਦਲ ਸਬੰਧੀ ਐਲਓਸੀ ਵੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੀ ਗ੍ਰਿਫ਼ਤਾਰੀ ਲਈ ਪੰਜਾਬ, ਚੰਡੀਗੜ੍ਹ, ਹਿਮਾਚਲ, ਹਰਿਆਣਾ, ਦਿੱਲੀ ਤੇ ਰਾਜਸਥਾਨ ਤੱਕ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ 'ਚ ਦੇਖਣਾ ਹੋਵੇਗਾ ਕਿ ਵਿਜੀਲੈਂਸ ਵਿਭਾਗ ਕਦੋਂ ਤੱਕ ਗ੍ਰਿਫ਼ਤਾਰੀ ਕਰਦਾ ਹੈ। ਜਦਕਿ ਅਗਾਊਂ ਜ਼ਮਾਨਤ ਲਈ ਮਨਪ੍ਰੀਤ ਬਾਦਲ ਵਲੋਂ ਅਦਾਲਤ 'ਚ ਪਟੀਸ਼ਨ ਵੀ ਪਾਈ ਹੋਈ ਹੈ, ਜਿਸ ਦੀ ਸੁਣਵਾਈ 4 ਅਕਤੂਬਰ ਨੂੰ ਹੋਣੀ ਹੈ।