ਪੰਜਾਬ

punjab

ETV Bharat / state

CBSE ਨਤੀਜੇ: ਬਠਿੰਡਾ ਦੀ ਮਾਨਿਆ ਨੇ ਦੇਸ਼ਭਰ 'ਚੋਂ ਹਾਸਿਲ ਕੀਤਾ 6ਵਾਂ ਸਥਾਨ - topper

ਸੀਬੀਐਸਈ ਦੇ 10ਵੀਂ ਦੇ ਨਤੀਜੇ ਅੱਜ ਐਲਾਨੇ ਜਾ ਚੁੱਕੇ ਹਨ। ਪੰਜਾਬ ਦੇ ਬਠਿੰਡਾ ਦੇ ਸੇਂਟ ਜੇਵੀਅਰ ਸਕੂਲ ਦੀ ਮਾਨਿਆ ਨੇ ਪੂਰੇ ਸੂਬੇ ਵਿੱਚ ਟਾਪ ਕੀਤਾ ਹੈ। ਮਾਨਿਆ ਦਾ ਕਹਿਣਾ ਹੈ ਕਿ ਉਹ ਅੱਗੇ ਆਉਣ ਵਾਲੇ ਸਮੇਂ ਵਿੱਚ ਡਾਕਟਰ ਬਣਨਾ ਚਾਹੁੰਦੀ ਹੈ।

ਫ਼ੋਟੋ

By

Published : May 6, 2019, 8:23 PM IST

ਬਠਿੰਡਾ: ਸੀਬੀਐਸਈ ਦੀ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਆ ਗਿਆ ਹੈ। ਇਸ ਨਤੀਜੇ ਵਿੱਚ 13 ਵਿਦਿਆਰਥੀਆਂ ਨੇ ਟਾਪ ਕੀਤਾ ਹੈ। ਪੰਜਾਬ ਦੇ ਬਠਿੰਡਾ ਦੀ ਮਾਨਿਆ ਨੇ ਵੀ 500 ਚੋਂ 499 ਅੰਕ ਪ੍ਰਾਪਤ ਕਰਕੇ ਟਾਪ ਕੀਤਾ ਹੈ। ਮਾਨਿਆ ਦੇ ਟਾਪ ਕਰਦਿਆਂ ਹੀ ਸਕੂਲ ਦੇ ਅਧਿਆਪਕਾਂ ਸਣੇ ਉਸਦੇ ਮਾਤਾ-ਪਿਤਾ ਨੇ ਵਧਾਈ ਦਿੱਤੀ। ਬਠਿੰਡਾ ਦੇ ਸੇਂਟ ਜੇਵੀਅਰ ਸਕੂਲ ਦੀ ਵਿਦਿਆਰਥਣ ਮਾਨਿਆ ਦੇ ਟਾਪ ਕਰਨ 'ਤੇ ਸਕੂਲ ਦੇ ਪ੍ਰਿੰਸੀਪਲ ਫ਼ਾਦਰ ਸੀਡਲਾਏ ਨੇ ਵੀ ਮਾਨਿਆ ਨੂੰ ਵਧਾਈ ਦਿੱਤੀ।

ਵੀਡੀਓ

ਉਨ੍ਹਾਂ ਕਿਹਾ ਕਿ ਮਾਨਿਆ ਨੇ ਪੂਰੇ ਪੰਜਾਬ ਵਿੱਚ ਟਾਪ ਕਰਕੇ ਸਕੂਲ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੇਂਟ ਜੇਵੀਅਰ ਸਕੂਲ ਦੇ ਸਟਾਫ਼ ਲਈ ਵੀ ਇਹ ਵੱਡੀ ਉਪਲਬਧੀ ਹੈ। ਉੱਥੇ ਹੀ, ਮਾਨਿਆ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਡਾਕਟਰ ਬਣਨਾ ਚਾਹੁੰਦੀ ਹੈ ਅਤੇ ਗਰੀਬ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ।

For All Latest Updates

ABOUT THE AUTHOR

...view details