ਬਠਿੰਡਾ: ਜ਼ਿਲ੍ਹਾ ਪ੍ਰੀਸ਼ਦ ਵਿੱਚ ਚੇਅਰਪਰਸਨ ਦੀਆਂ ਵੋਟਾਂ ਵਿੱਚ ਮਨਜੀਤ ਕੌਰ ਦੰਦੀਵਾਲ ਨੂੰ ਮੁੜ ਤੋਂ ਚੇਅਰਪਰਸਨ ਚੁਣਿਆ ਗਿਆ ਹੈ। ਇਨ੍ਹਾਂ ਵੋਟਾਂ ਵਿੱਚੋਂ ਮਨਜੀਤ ਕੌਰ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀਆਂ 23 ਵੋਟਾਂ ਵਿੱਚੋਂ 12 ਵੋਟਾਂ ਮਿਲੀਆਂ।
ਬਠਿੰਡਾ: ਜ਼ਿਲ੍ਹਾ ਪ੍ਰੀਸ਼ਦ ਵੋਟਾਂ 'ਚ ਮੁੜ ਤੋਂ ਚੇਅਰਪਰਸਨ ਬਣੀ ਮਨਜੀਤ ਕੌਰ ਦੰਦੀਵਾਲ - ਮਨਜੀਤ ਕੌਰ ਦੰਦੀਵਾਲ
ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਵਿੱਚ ਚੇਅਰਪਰਸਨ ਦੀਆਂ ਵੋਟਾਂ ਵਿੱਚ ਮਨਜੀਤ ਕੌਰ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀਆਂ 23 ਵੋਟਾਂ ਵਿੱਚੋਂ 12 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਹੈ।
ਜ਼ਿਲ੍ਹਾ ਪ੍ਰੀਸ਼ਦ ਵੋਟਾਂ 'ਚ ਮੁੜ ਤੋਂ ਚੇਅਰਪਰਸਨ ਬਣੀ ਮਨਜੀਤ ਕੌਰ ਦੰਦੀਵਾਲ
ਇਨ੍ਹਾਂ 23 ਵੋਟਾਂ ਵਿੱਚੋਂ 11 ਵੋਟਾਂ ਵਿਰੋਧੀ ਧਿਰ ਸੁਖਪਾਲ ਕੌਰ ਨੂੰ ਪਈਆਂ ਹਨ। ਇਸ ਮੌਕੇ ਜੇਤੂ ਮਨਜੀਤ ਕੌਰ ਦੰਦੀਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਵੱਲੋਂ ਪਹਿਲਾਂ ਵੋਟਾਂ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਸੀ, ਤੇ ਇਨ੍ਹਾਂ ਵੋਟਾਂ ਸਬੰਧੀ ਹਾਈ ਕੋਰਟ ਵਿੱਚ ਰਿੱਟ ਵੀ ਪਾਈ ਗਈ ਸੀ।
ਇਹ ਵੋਟਾਂ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠਾਂ ਕਰਵਾਈਆਂ ਗਈਆਂ ਹਨ। ਇਸ ਮੌਕੇ ਮਨਜੀਤ ਕੌਰ ਦੇ ਪਤੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਚੋਣਾਂ ਮੁੜ ਤੋਂ ਬੜੇ ਹੀ ਸਾਂਤੀਪੂਰਨ ਤਰੀਕੇ ਦੇ ਨਾਲ ਨੇਪਰੇ ਚੜ੍ਹੀਆਂ ਹਨ।