ਬਠਿੰਡਾ: ਸ੍ਰੀ ਮੁਕਤਸਰ ਸਾਹਿਬ ਦੇ ਲਿਟਿਲ ਫ਼ਲਾਵਰ ਕਾਨਵੈਂਟ ਸਕੂਲ ਦੇ ਵਿਦਿਆਰਥੀ ਮਨਹਰ ਬੰਸਲ ਨੇ 98.6 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਦਾ ਦੇਸ਼ ਭਰ ਵਿੱਚ ਨਾਂਅ ਰੋਸ਼ਨ ਕੀਤਾ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਮਨਹਰ ਬੰਸਲ ਦੀ ਇਸ ਪ੍ਰਾਪਤੀ ਨਾਲ ਜਿੱਥੇ ਉਸ ਦੇ ਮਾਪੇ ਮਾਣ ਮਹਿਸੂਸ ਕਰ ਰਹੇ ਹਨ, ਉੱਥੇ ਹੀ ਸਕੂਲ ਪ੍ਰਬੰਧਕਾਂ ਦਾ ਸਿਰ ਵੀ ਮਾਣ ਨਾਲ ਉਚਾ ਹੋ ਗਿਆ ਹੈ।
ਇਸ ਬਾਰੇ ਮਨਹਰ ਦੇ ਪਿਤਾ ਡਾ: ਮਦਨ ਮੋਹਨ ਬੰਸਲ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੋਣਹਾਰ ਰਿਹਾ ਸੀ ਤੇ ਉਹ ਬੇਸ਼ੱਕ ਘੱਟ ਪੜ੍ਹਦਾ ਸੀ, ਪਰ ਜਨਰਲ ਨਾਲੇਜ਼ ਵਿੱਚ ਕਾਫ਼ੀ ਤੇਜ਼ ਸੀ। ਇਸ ਕਰਕੇ ਉਹ ਟਾਪ 'ਤੇ ਰਿਹਾ ਹੈ।
ਇਸ ਦੌਰਾਨ ਮਨਹਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਮਨਹਰ ਇੰਨੀ ਦਿਨੀਂ ਦਿੱਲੀ ਦੇ ਪਬਲਿਕ ਸਕੂਲ ਵਿੱਚ ਪੜ੍ਹ ਰਿਹਾ ਹੈ। ਹਾਲਾਂਕਿ ਉਹ ਡਾਕਟਰ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਪੁੱਤਰ ਐਡਮਿਨਿਸਟ੍ਰੇਸ਼ਨ ਵਿੱਚ ਜਾਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਉਹ ਬਹੁਤ ਹੋਣਹਾਰ ਰਿਹਾ ਹੈ। ਇਸ ਤੋਂ ਇਲਾਵਾ ਮੈਨੇਜਰ ਫ਼ਾਦਰ ਮੈਥਿਊ 'ਤੇ ਪ੍ਰਿੰਸੀਪਲ ਸਿਸਟਮ ਅਰਪਨਾ ਨੇ ਮਨਹਰ ਦੀ ਪ੍ਰਾਪਤੀ 'ਤੇ ਖੁਸ਼ੀ ਜਾਹਿਰ ਕਰਦਿਆਂ ਬੱਚੇ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਤੇ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ ਹਨ।