ਬਠਿੰਡਾ: ਸ਼ਹਿਰ ਵਿੱਚ ਕਰਫਿਊ ਦਾ ਚੌਥਾ ਦਿਨ ਹੈ ਤੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਲੈਣ ਲਈ ਲੰਮੀਆਂ ਕਤਾਰਾਂ ਵਿੱਚ ਲੱਗਣਾ ਪੈ ਰਿਹਾ ਹੈ। ਇੰਨਾ ਹੀ ਨਹੀਂ ਲੋਕਾਂ ਨੂੰ ਕਾਫ਼ੀ ਦੇਰ ਤੱਕ ਕਤਾਰਾਂ ਵਿੱਚ ਲੱਗ ਕੇ ਸਬਜ਼ੀਆਂ ਲੈਣੀਆਂ ਪੈ ਰਹੀਆਂ ਹਨ।
ਪੰਜਾਬ ਕਰਫਿਊ: ਸਬਜ਼ੀਆਂ ਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਲੈ ਕੇ ਲੋਕਾਂ ਦੀਆਂ ਲੰਮੀਆਂ ਕਤਾਰਾਂ - india fights corona
ਕੋਰੋਨਾਵਾਇਰਸ ਵਰਗੀ ਮਹਾਮਾਰੀ ਤੋਂ ਬਚਣ ਲਈ ਪੰਜਾਬ ਵਿੱਚ ਕਰਫਿਊ ਦਾ ਐਲਾਨ ਕੀਤਾ ਗਿਆ ਹੈ ਜਿਸ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਘਰ ਪਹੁੰਚਾਉਣ ਸਬੰਧੀ ਵੀ ਕਿਹਾ ਗਿਆ ਹੈ। ਪਰ ਅਸਲੀਅਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ, ਬਠਿੰਡਾ ਵਿੱਚ ਲੋਕਾਂ ਨੂੰ ਕਤਾਰਾਂ ਵਿੱਚ ਖੜ੍ਹਾ ਹੋਣਾ ਪੈ ਰਿਹਾ ਹੈ ਪਰ ਉਨ੍ਹਾਂ ਨੂੰ ਚੀਜ਼ਾਂ ਨਹੀਂ ਮਿਲ ਰਹੀਆਂ ਹਨ।
ਫ਼ੋਟੋ
ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਾਅ ਸਬੰਧੀ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਇਹ ਐਲਾਨ ਇਸ ਕਰਕੇ ਕੀਤਾ ਗਿਆ ਤਾਂ ਕਿ ਲੋਕ ਆਪਣੇ ਘਰ ਵਿੱਚ ਰਹਿਣ ਤੇ ਕਿਤੇ ਵੀ ਭਾਰੀ ਇਕੱਠ ਨਾ ਹੋ ਸਕੇ। ਇਸ ਦੇ ਨਾਲ ਹੀ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਘਰ ਪਹੁੰਚਾਉਣ ਸਬੰਧੀ ਵੀ ਕਿਹਾ ਪਰ ਬਠਿੰਡਾ ਸ਼ਹਿਰ ਵਿੱਚ ਲੱਗੀਆਂ ਲੋਕਾਂ ਦੀਆਂ ਲੰਮੀਆਂ ਕਤਾਰਾਂ ਕੁਝ ਹੋਰ ਹੀ ਕਹਿ ਰਹੀਆਂ ਹਨ। ਕੀ ਲੋਕਾਂ ਨੂੰ ਜ਼ਰੂਰਤਮੰਦ ਚੀਜ਼ਾਂ ਲਈ ਇਦਾਂ ਹੀ ਕਤਾਰਾਂ ਵਿੱਚ ਲੱਗਣਾ ਪਵੇਗਾ?