ਬਠਿੰਡਾ: ਬਠਿੰਡਾ ਦੇ ਵਿੱਚ ਮੁੰਡਿਆਂ ਦੀ ਲੋਹੜੀ ਦੀ ਪ੍ਰਥਾ ਨੂੰ ਤੋੜਦੇ ਹੋਏ ਧੀਆਂ ਦਾ ਲੋਹੜੀ ਮਨਾਈ (Lohri of daughters celebrated in Bathinda) ਗਈ। ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਨਵ ਜੰਮੀਆਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਮਹਾਮੰਤਰੀ ਮੋਨਾ ਜੈਸਵਾਲ (BJP Chief Minister Mona Jaiswal) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਡਾਇਮੰਡ ਵੈਲਫੇਅਰ ਸੁਸਾਇਟੀ (Diamond Welfare Society) ਦੇ ਪ੍ਰਧਾਨ ਵੀਨੂੰ ਗੋਇਲ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਲੜਕੀਆਂ ਲੜਕਿਆਂ ਵਿੱਚ ਕੋਈ ਫਰਕ ਨਹੀਂ ਹੈ। ਅਤੇ ਲੜਕੀਆਂ ਨੂੰ ਹਰ ਖੇਤਰ ਵਿੱਚ ਮਿਲ ਰਹੇ ਮਾਣ-ਸਨਮਾਨ ਦੇ ਚਲਦੇ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।
ਨਵ ਜੰਮੀਆਂ ਲੜਕੀਆਂ ਨੂੰ ਦਿੱਤੇ ਤੋਹਫੇ:ਜਿਸ ਤਹਿਤ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਉਹਨਾਂ ਵੱਲੋਂ ਹਰ ਖੇਤਰ ਵਿੱਚ ਲੜਕੀਆਂ ਨੂੰ ਮਾਣ-ਸਨਮਾਨ ਦੇਣ ਲਈ ਇਹ ਲੜਕੀਆਂ ਦੀ ਲੋਹੜੀ ਮਨਾਈ ਗਈ ਹੈ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਬੱਚਿਆਂ ਦੇ ਜਥੇ ਕੱਠੇ ਲੋਹੜੀ ਮਣਾਈ। ਉਥੇ ਹੀ ਇਨ੍ਹਾਂ ਬੱਚੀਆਂ ਨੂੰ ਸੁਸਾਇਟੀ ਵੱਲੋਂ ਤੋਹਫੇ ਵੀ ਦਿੱਤੇ ਗਏ। ਇਸ ਲੋਹੜੀ ਨਾਲ ਸਮਾਜ ਵਿਚ ਇਕ ਵੱਖਰੀ ਪਿਰਤ ਤੋਰੀ ਗਈ।