ਬਠਿੰਡਾ:ਰੂਸ ਵੱਲੋਂ ਯੂਕਰੇਨ ‘ਤੇ ਹਮਲਾ (Russia invades Ukraine) ਕਰਨ ਤੋਂ ਬਾਅਦ ਜਿੱਥੇ ਯੂਕਰੇਨ ‘ਚ ਹਾਲਾਤ ਕਾਫ਼ੀ ਗੰਭੀਰ ਬਣੇ ਹਨ ਅਤੇ ਉੱਥੇ ਹੀ ਪੰਜਾਬ ਵਿੱਚੋਂ ਯੂਕਰੇਨ ‘ਚ ਪੜ੍ਹਾਈ ਕਰ ਰਹੇ ਵਿਦਿਆਰਥੀ (Students studying in Ukraine) ਵੀ ਵੱਡੀ ਗਿਣਤੀ ‘ਚ ਫਸ ਗਏ ਹਨ।
ਜ਼ਿੰਨ੍ਹਾਂ ‘ਚ ਇਤਿਹਾਸਿਕ ਨਗਰ ਤਲਵੰਡੀ ਸਾਬੋ (Historic town Talwandi Sabo) ਦੇ ਤਿੰਨ ਬੱਚੇ ਵੀ ਸ਼ਾਮਿਲ ਹਨ, ਜੋ ਕਿ ਯੂਕਰੇਨ ‘ਚ ਡਾਕਟਰੀ ਦੀ ਪੜ੍ਹਾਈ (Medical studies in Ukraine) ਕਰਨ ਗਏ ਹਨ। ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪੇ ਕਾਫ਼ੀ ਚਿੰਤਿਤ ਨਜ਼ਰ ਆ ਰਹੇ ਤੇ ਮਾਪਿਆਂ ਨੇ ਕੇਂਦਰ ਸਰਕਾਰ (Central Government) ਤੋਂ ਬੱਚਿਆਂ ਨੂੰ ਜਲਦੀ ਤੇ ਸੁਰੱਖਿਆ ਵਾਪਸ ਲਿਆਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਯੂਕਰੇਨ ‘ਚ ਫਸੇ ਭੈਣ-ਭਰਾ ਦੇ ਮਾਪਿਆ ਦਾ ਸੁਣੋ ਦਰਦ ਤਲਵੰਡੀ ਸਾਬੋ ਦੇ ਗੁਰਜਿੰਦਰ ਸਿੰਘ ਦਾ ਬੇਟਾ ਹਰਸ਼ਦੀਪ ਸਿੰਘ ਤੇ ਬੇਟੀ ਪਲਕਪ੍ਰੀਤ ਕੌਰ ਬੀਤੀ 2 ਦਸੰਬਰ 2020 ਨੂੰ ਯੂਕਰੇਨ ਦੇ ਸ਼ਹਿਰ ਵਿਨੀਸੀਆ ਦੀ ਨੈਸ਼ਨਲ ਪੀਰੋਗੋਵ ਮੈਡੀਕਲ ਯੂਨੀਵਰਸਿਟੀ (National Pirogov Medical University) ‘ਚ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਹੇ ਹਨ।
ਪ੍ਰੀਵਾਰ ਦੀ ਲਗਤਾਰ ਬੱਚਿਆਂ ਨਾਲ ਗੱਲਬਾਤ ਹੋ ਰਹੀ ਹੈ। ੳੇੁਹ ਸੁਰੱਖਿਅਤ ਹਨ ਇਸ ਦੇ ਨਾਲ ਹੀ ਹਰਸ਼ਦੀਪ ਸਿੰਘ ਆਪਣੇ ਨਾਲ ਦੇ ਦੋਸਤਾਂ ਦੀ ਮਦਦ ਵੀ ਕਰ ਰਿਹਾ ਹੈ, ਤਲਵੰਡੀ ਸਾਬੋ ਵਿਖੇ ਪ੍ਰੀਵਾਰ ਸਾਬਕਾ ਕੇਂਦਰੀ ਮੰਤਰੀ ਹਰਸਿਮਤਰ ਕੌਰ ਬਾਦਲ ਦੇ ਸੰਪਰਕ ਵਿੱਚ ਹਨ, ਜਿੰਨਾ ਦੀ ਭਾਰਤ ਸਰਕਾਰ ਦੇ ਨਾਲ ਸਾਬਕਾ ਕੇਦਰੀ ਮੰਤਰੀ ਵੀ ਮਦਦ ਕਰ ਰਹੇ ਹਨ।
ਪ੍ਰੀਵਾਰ ਮੈਬਰਾਂ ਨੇ ਦੱਸਿਆਂ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਪੜਨ ਲਈ ਭੇਜਿਆਂ ਸੀ, ਪਰ ਉੱਥੇ ਬਣੇ ਹਲਾਤਾਂ ਨੇ ਮੁਸਕਲਾਂ ਖੜੀਆਂ ਕਰ ਦਿੱਤੀਆਂ ਹਨ, ਬੱਚਿਆਂ ਦੇ ਪਿਤਾ ਨੇ ਦੱਸਿਆਂ ਕਿ ਭਾਰਤ ਸਰਕਾਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਗਤਾਰ ਸੰਪਰਕ ਵਿੱਚ ਹਨ।
ਉਨ੍ਹਾਂ ਕਿਹਾ ਕਿ ਜੇ ਹਾਲਾਤ ਠੀਕ ਹੁੰਦੇ ਹਨ ਤਾਂ ਆਪਣੇ ਬੱਚੇ ਵਾਪਸ ਵੀ ਭੇਜ ਸਕਦੇ ਹਨ, ਉਨ੍ਹਾਂ ਦੱਸਿਆਂ ਕਿ ਉਨ੍ਹਾਂ ਦਾ ਬੱਚਾ ਹੋਰ ਵਿਦਿਆਰਥੀਆਂ ਦੀ ਮਦਦ ਵੀ ਕਰ ਰਿਹਾ ਹੈ, ਬੱਚਿਆਂ ਦੀ ਮਾਤਾ ਨੇ ਦੱਸਿਆਂ ਕਿ ਚਿੰਤਾ ਤਾਂ ਕਾਫ਼ੀ ਹੈ, ਪਰ ਵਾਹਿਗੁਰੂ ਜੀ ਬੱਚਿਆਂ ਦੀ ਮਦਦ ਕਰ ਰਹੇ ਹਨ। ਜਿਸ ਕਰਕੇ ਸਾਰੇ ਬੱਚੇ ਸੁਰੱਖਿਅਤ ਹਨ, ਬੱਚਿਆਂ ਦੇ ਮਾਤਾ ਪਿਤਾ ਨੇ ਸਰਕਾਰਾਂ ਤੋ ਬੱਚਿਆਂ ਨੂੰ ਜਲਦੀ ਵਾਪਸ ਲਿਆਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:ਪੋਲੈਂਡ ਬਾਰਡਰ 'ਤੇ ਫਸੇ ਭਾਰਤੀ ਵਿਦਿਆਰਥੀ, ਪੈਦਲ ਤੈਅ ਕੀਤਾ 40 ਕਿਲੋਮੀਟਰ ਸਫ਼ਰ... ਵੀਡੀਓ ਜਾਰੀ ਕਰਕੇ ਬਿਆਨ ਕੀਤਾ ਦਰਦ