ਤਲਵੰਡੀ ਸਾਬੋ:‘ਜਾਗਦਾ ਪੰਜਾਬ’ ਵੱਲੋਂ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਣ ਦਾ ਹੋਕਾ ਦੇਣ ਦੇ ਮੰਤਵ ਨਾਲ ਮੋਹਾਲੀ ਤੋਂ ਸ਼ੁਰੂ ਕੀਤੀ ਜਾਗਰੂਕਤਾ ਯਾਤਰਾ ਦੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਸਮਾਪਤ ਕੀਤੀ ਗਈ। ਇਹ ਸੰਸਥਾ 2016 ਤੋਂ ਸਮਾਜਿਕ ਖੇਤਰ ਵਿੱਚ ਵਿਚਰ ਰਹੀ ਹੈ, ਜੋ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰ ਰਹੀ ਹੈ।
ਜਥੇਬੰਦੀ ਵੱਲੋਂ ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਇੱਕ ਪੈਲੇਸ ਵਿੱਚ ਪਲੇਠਾ ਪ੍ਰੋਗਰਾਮ ਰੱਖਦਿਆਂ ਲੋਕਾਂ ਨੂੰ ਸਿਆਸੀ ਆਗੂਆਂ ਦੀਆਂ ਗੱਲਾਂ ਵਿੱਚ ਆਉਣ ਦੀ ਵਜਾਏ ਸੂਬੇ ਦੇ ਭਲੇ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ ਗਿਆ। ਜਦੋ ਪੰਮੀ ਬਾਈ ਨੇ 300 ਯੂਨਿਟ ਬਿਜਲੀ ਜਾਂ ਹੋਰ ਮੁਫਤ ਵਸਤਾਂ ਦੇਣ ਤੇ ਸਿਆਸੀ ਪਾਰਟੀਆਂ ਨੂੰ ਸਵਾਲ ਖੜੇ ਕੀਤੇ ਹਨ।
ਸਮਾਜਿਕ ਸੰਸਥਾ ‘ਜਾਗਦਾ ਪੰਜਾਬ’ ਵੱਲੋਂ ਦੇ ਮੁੱਖ ਆਗੂ ਡਾ.ਕਰਮਜੀਤ ਸਿੰਘ ਸਰਾਂ ਰਿਟਾ.ਆਈ.ਏ.ਐੱਸ ਨੇ ਦੱਸਿਆ, ਕਿ ਉਨ੍ਹਾਂ ਦੀ ਜਥੇਬੰਦੀ ਦਾ ਮੁੱਖ ਕੰਮ ਸਮਾਜ ਦੀ ਸੇਵਾ ਕਰਨਾ ਹੈ। ਉਨ੍ਹਾਂ ਨੇ ਕਿਹਾ, ਕਿ ਉਨ੍ਹਾਂ ਵੱਲੋਂ ਸੈਂਕੜੇ ਬੱਚਿਆਂ ਨੂੰ ਪੜਾਉਣ ਦੇ ਨਾਲ-ਨਾਲ ਹੋਰ ਸਮਾਜ ਸੇਵੀ ਕੰਮ ਵੀ ਕੀਤੇ ਜਾ ਰਹੇ ਹਨ।