ਪੰਜਾਬ

punjab

ETV Bharat / state

ਸ਼ਿਵ ਸੈਨਾ ਆਗੂ ਨੂੰ ਐੱਸਐੱਫਜੇ ਦੇ ਪੋਸਟਰ ਲਾਉਣ ਲਈ ਮਜ਼ਬੂਰ ਕਰਨ ਵਾਲਾ ਹਿੰਦੂ ਮਹਾਂ ਗਠਬੰਧਨ ਦਾ ਆਗੂ ਗ੍ਰਿਫ਼ਤਾਰ - ਬਠਿੰਡਾ ਪੁਲਿਸ ਦਾ ਐਕਸ਼ਨ

ਬਠਿੰਡਾ ਪੁਲਿਸ ਨੇ ਸੰਦੀਪ ਪਾਠਕ ਨਾਂਅ ਦੇ ਇੱਕ ਹਿੰਦੂ ਮਹਾਂ ਗਠਬੰਧਨ ਦੇ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਹਿੰਦੂ ਆਗੂ ਨੂੰ ਬਠਿੰਡਾ ਸ਼ਹਿਰ ਵਿੱਚ ਇੱਕ ਸ਼ਖ਼ਸ ਤੋਂ ਧੱਕੇ ਨਾਲ ਐੱਸਐਫਜੇ ਦੇ ਪੋਸਟਰ ਲਗਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

Leader of Hindu Maha Gathbandhan arrested for forcing SFJ posters in Bathinda
ਸ਼ਿਵ ਸੈਨਾ ਆਗੂ ਨੂੰ ਐੱਸਐੱਫਜੇ ਦੇ ਪੋਸਟਰ ਲਾਉਣ ਲਈ ਮਜਬੂਰ ਕਰਨ ਵਾਲਾ ਹਿੰਦੂ ਮਹਾਂ ਗਠਬੰਧਨ ਦਾ ਆਗੂ ਗ੍ਰਿਫ਼ਤਾਰ

By

Published : Jun 7, 2023, 8:05 PM IST

ਹਿੰਦੂ ਮਹਾਂ ਗਠਬੰਧਨ ਦਾ ਆਗੂ ਗ੍ਰਿਫ਼ਤਾਰ

ਬਠਿੰਡਾ: ਪੰਜਾਬ ਵਿੱਚ ਜਿੱਥੇ ਜੂਨ 1984 ਦੀ 39ਵੀਂ ਬਰਸੀ ਨੂੰ ਲੈਕੇ ਪੁਲਿਸ ਅਤੇ ਸਰਕਾਰ ਪਹਿਲਾਂ ਹੀ ਪੱਬਾਂ ਭਾਰ ਹੈ ਉੱਥੇ ਹੀ ਹੁਣ ਬਠਿੰਡਾ ਪੁਲਿਸ ਨੇ 4 ਮਹੀਨੇ ਪਹਿਲਾਂ ਦੇ ਇੱਕ ਕੇਸ ਵਿੱਚ ਜਾਂਚ ਕਰਨ ਮਗਰੋਂ ਹਿੰਦੂ ਮਹਾਂਗਠਬੰਧਨ ਦੇ ਆਗੂ ਸੰਦੀਪ ਪਾਠਕ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਪੁਲਿਸ ਨੇ ਬਠਿੰਡਾ ਦੇ ਹਿੰਦੂ ਮਹਾ ਗਠਬੰਧਨ ਦੇ ਸਰਪ੍ਰਸਤ ਸੰਦੀਪ ਪਾਠਕ ਨੂੰ ਦੋ ਸਾਥੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ।

ਸੰਦੀਪ ਪਾਠਕ ਗ੍ਰਿਫ਼ਤਾਰੀ: ਦਰਅਸਲ ਇਸ ਸਾਲ 24 ਫਰਵਰੀ ਨੂੰ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਸੁਸ਼ੀਲ ਜਿੰਦਲ ਦੇ ਵੱਲੋਂ ਬਠਿੰਡਾ ਪੁਲਿਸ ਨੂੰ ਸੰਦੀਪ ਪਾਠਕ ਦੇ ਖਿਲਾਫ਼ ਇੱਕ ਦਰਖਾਸਤ ਦਿੱਤੀ ਗਈ ਸੀ। ਜਿਸ ਵਿੱਚ ਸੁਸ਼ੀਲ ਜਿੰਦਲ ਨੇ ਸੰਦੀਪ ਪਾਠਕ ਉੱਤੇ ਇਹ ਇਲਜ਼ਾਮ ਲਗਾਏ ਸੀ ਕਿ ਸੰਦੀਪ ਪਾਠਕ ਨੇ ਦਫਤਰ ਦੇ ਬਾਹਰ ਐਸਐਫਜੇ ਦੇ ਪੋਸਟਰ ਲਗਵਾਉਣ ਦੇ ਲਈ ਕਿਹਾ ਅਤੇ ਮਨਾ ਕਰਨ ਤੋਂ ਬਾਅਦ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਹੁਣ ਸੁਸ਼ੀਲ ਜਿੰਦਲ ਦੇ ਬਿਆਨਾਂ ਤੋਂ ਬਾਅਦ ਬਠਿੰਡਾ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ 4 ਮਹੀਨੇ ਦੀ ਪੜਤਾਲ ਤੋਂ ਬਾਅਦ ਆਖਰ ਦੋਸ਼ੀ ਪਾਏ ਜਾਣ ਵਾਲੇ ਹਿੰਦੂ ਮਹਾ ਗਠਬੰਧਨ ਦੇ ਸਰਪਰਸਤ ਸੰਦੀਪ ਪਾਠਕ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਮਾਮਲੇ ਸਬੰਧੀ ਬੋਲਦਿਆਂ ਐਸਐਸਪੀ ਬਠਿੰਡਾ ਨੇ ਦੱਸਿਆ ਕਿ ਸੁਨੀਲ ਪਾਠਕ ਨੇ ਖੁੱਦ ਦੀ ਸੁਰੱਖਿਆ ਲਈ ਗੰਨਮੈਨ ਲੈਣ ਲਈ ਇਹ ਡਰਾਮਾ ਰਚਿਆ ਸੀ।

ਇਹ ਸੀ ਮਾਮਲਾ:ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਸੁਸ਼ੀਲ ਜਿੰਦਲ ਨੇ ਅੱਗੇ ਦੱਸਿਆ ਕਿ ਸੰਦੀਪ ਪਾਠਕ ਨੇ ਗੰਨਮੈਨ ਲੈਣ ਦੇ ਲਾਲਚ ਵਿੱਚ ਉਸ ਨੂੰ ਆਪਣੇ ਦਫਤਰ ਬੁਲਾਇਆ। ਇਸ ਤੋਂ ਬਾਅਦ ਉਸ ਨੂੰ 2 ਲੱਖ ਰੁਪਏ ਦਾ ਲਾਲਚ ਦੇਕੇ ਸਿੱਖਸ ਫਾਰ ਜਸਟਿਸ ਦੇ ਪੋਸਟਰ ਦਫਤਰ ਦੇ ਬਾਹਰ ਲਗਾਉਣ ਲਈ ਕਿਹਾ। ਇਸ ਤੋਂ ਸੁਸ਼ੀਲ ਜਿੰਦਲ ਦੇ ਇਨਕਾਰ ਕਰਨ ਤੋਂ ਬਾਅਦ ਦਫਤਰ ਵਿੱਚ ਹੀ ਤਿੰਨਾਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ । ਸੁਸ਼ੀਲ ਜਿੰਦਲ ਮੁਤਾਬਿਕ ਉਹ ਜਾਨ ਬਚ ਕੇ ਬੜੀ ਮੁਸ਼ਕਿਲ ਨਾਲ ਉੱਥੋਂ ਆਇਆ। ਬਾਅਦ ਵਿੱਚ ਉਸ ਨੇ ਪੁਲਿਸ ਨੂੰ ਸਾਰਾ ਮਾਮਲਾ ਦੱਸਿਆ। ਹੁਣ ਮਾਮਲੇ ਵਿੱਚ ਪੁਲਿਸ ਨੇ ਐਕਸ਼ਨ ਕਰਦਿਆਂ ਹਿੰਦੂ ਮਹਾਂ ਗਠਬੰਧਨ ਦੇ ਸੰਦੀਪ ਪਾਠਕ ਨੂੰ ਉਸ ਦੇ ਦੋ ਹੋਰ ਸਾਥੀਆਂ ਸਮੇਤ 4 ਮਹੀਨੇ ਬਾਅਦ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਕਾਰਵਾਈ ਲਗਾਤਾਰ ਜਾਰੀ ਸੀ ਅਤੇ ਹੁਣ ਠੋਸ ਸਬੂਤ ਮਿਲਣ ਮਗਰੋਂ ਗ੍ਰਿਫ਼ਤਾਰੀ ਸੰਭਵ ਹੋਈ ਹੈ।

ABOUT THE AUTHOR

...view details